14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਟਰਾਂਸਪੋਰਟ ਮੰਤਰੀ ਭੁੱਲਰ ਨੇ ਹਿੱਟ ਐਂਡ ਰਨ ਮੁਆਵਜ਼ਾ ਮਾਮਲਿਆਂ ਦੇ ਸਮਾਂਬੱਧ ਨਿਪਟਾਰੇ 'ਤੇ ਦਿੱਤਾ ਜ਼ੋਰ

Ad Position 21
No active advertisement
ਅਜੀਤ ਡੈਸਕ 20-12-2025
ਐੱਸ. ਏ. ਐੱਸ. ਨਗਰ, 19 ਦਸੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਰੇ ਜ਼ਿਲਿ੍ਹਆਂ ਨੂੰ ਹਦਾਇਤ ਦਿੱਤੀ ਹੈ ਕਿ ਅਣਪਛਾਤੇ ਵਾਹਨਾਂ ਨਾਲ ਸੰਬੰਧਤ ਹਿੱਟ ਐਂਡ ਰਨ ਸੜਕ ਹਾਦਸਿਆਂ ਦੇ ਸਾਲ 2022 ਤੇ 2023 ਦੇ ਬਕਾਇਆ ਮੁਆਵਜ਼ਾ ਮਾਮਲਿਆਂ ਦਾ ਨਿਪਟਾਰਾ ਤੁਰੰਤ ਕਰਦੇ ਹੋਏ ਮਾਰਚ 2026 ਤੱਕ ਮੁਆਵਜ਼ੇ ਦੀ ਰਕਮ ਜਾਰੀ ਕੀਤੀ ਜਾਵੇ | ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਮੁਹਾਲੀ ਵਿਖੇ ਮੁਹਾਲੀ, ਸ੍ਰੀ ਫ਼ਤਹਿਗੜ੍ਹ ਸਾਹਿਬ, ਰੂਪਨਗਰ ਤੇ ਐੱਸ. ਬੀ. ਐੱਸ. ਨਗਰ ਲਈ ਕਰਵਾਏ ਓਰੀਐਂਟੇਸ਼ਨ-ਕਮ-ਟ੍ਰੇਨਿੰਗ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਟਰਾਂਸਪੋਰਟ ਮੰਤਰੀ ਭੁੱਲਰ ਨੇ ਕਿਹਾ ਕਿ ਸਬ-ਡਵੀਜ਼ਨਲ ਮੈਜਿਸਟ੍ਰੇਟ ਆਰਜ਼ੀ ਮਿਲਣ ਤੋਂ ਬਾਅਦ 1 ਮਹੀਨੇ ਅੰਦਰ ਮਾਮਲਿਆਂ ਦੀ ਜਾਂਚ ਮੁਕੰਮਲ ਕਰਨ, ਜਦਕਿ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਜ਼ਿਲ੍ਹਾ ਕਮੇਟੀਆਂ ਦੋ ਹਫ਼ਤਿਆਂ 'ਚ ਮਾਮਲਿਆਂ ਦਾ ਨਿਪਟਾਰਾ ਯਕੀਨੀ ਬਣਾਉਣ | ਉਨ੍ਹਾਂ ਦੁਹਰਾਇਆ ਕਿ ਯੋਜਨਾ ਅਧੀਨ ਸੜਕ ਹਾਦਸੇ 'ਚ ਮੌਤ ਦੀ ਸੂਰਤ 'ਚ 2 ਲੱਖ ਰੁ. ਤੇ ਗੰਭੀਰ ਜ਼ਖ਼ਮੀ ਵਿਅਕਤੀ ਲਈ 50 ਹਜ਼ਾਰ ਰੁ. ਮੁਆਵਜ਼ਾ ਦਿੱਤਾ ਜਾਂਦਾ ਹੈ ਅਤੇ ਸਾਰੇ ਬਕਾਇਆ ਮਾਮਲਿਆਂ ਨੂੰ ਤਰਜ਼ੀਹੀ ਆਧਾਰ 'ਤੇ ਪੂਰੀਆਂ ਰਸਮੀ ਕਾਰਵਾਈਆਂ ਨਾਲ ਨਿਪਟਾਇਆ ਜਾਵੇ | ਉਨ੍ਹਾਂ ਦੱਸਿਆ ਕਿ ਮੁਆਵਜ਼ਾ ਲੈਣ ਲਈ ਪੀੜਤ ਪਰਿਵਾਰ ਵਲੋਂ ਹਾਦਸੇ ਵਾਲੇ ਖੇਤਰ ਦੇ ਸੰਬੰਧਤ ਐੱਸ. ਡੀ. ਐੱਮ.-ਕਮ-ਕਲੇਮਜ਼ ਇੰਨਕੁਆਰੀ ਅਫ਼ਸਰ ਕੋਲ ਲੋੜੀਂਦੇ ਦਸਤਾਵੇਜ਼ਾਂ ਸਮੇਤ ਅਰਜ਼ੀ ਜਮ੍ਹਾਂ ਕਰਵਾਈ ਜਾਵੇ, ਜਿਸ ਦੀ ਜਾਂਚ ਉਪਰੰਤ ਐੱਸ. ਡੀ. ਐੱਮ. ਮਾਮਲੇ ਨੂੰ ਡਿਪਟੀ ਕਮਿਸ਼ਨਰ-ਕਮ-ਕਲੇਮਜ਼ ਸੈਟਲਮੈਂਟ ਕਮਿਸ਼ਨਰ ਦੀ ਅਗਵਾਈ ਹੇਠਲੀ ਜ਼ਿਲ੍ਹਾ ਕਮੇਟੀ ਨੂੰ ਭੇਜੇਗਾ, ਜੋ ਕਿ ਮਨਜ਼ੂਰੀ ਤੋਂ ਬਾਅਦ ਇਸ ਨੂੰ ਸੰਬੰਧਤ ਜ਼ਿਲ੍ਹੇ ਲਈ ਨਿਯੁਕਤ ਬੀਮਾ ਕੰਪਨੀ ਦੇ ਨੋਡਲ ਅਫ਼ਸਰ ਨੂੰ ਭੇਜੇਗੀ | ਉਨ੍ਹਾਂ ਦੱਸਿਆ ਕਿ ਵਰਤਮਾਨ ਸਮੇਂ 'ਚ ਸਾਲ 2022 ਤੇ 2023 ਨਾਲ ਸੰਬੰਧਤ ਲਗਪਗ 3300 ਮੌਤਾਂ ਦੇ ਮਾਮਲੇ ਤੇ 1500 ਗੰਭੀਰ ਜ਼ਖ਼ਮੀ ਮਾਮਲੇ ਮੁਆਵਜ਼ੇ ਲਈ ਬਕਾਇਆ ਹਨ | ਇਸ ਦੌਰਾਨ ਟਰਾਂਸਪੋਰਟ ਮੰਤਰੀ ਵਲੋਂ ਇਕ ਜਾਗਰੂਕਤਾ ਸਮੱਗਰੀ ਵੀ ਜਾਰੀ ਕੀਤੀ ਗਈ | ਮੀਟਿੰਗ 'ਚ ਆਰ. ਵੇਂਕਟ੍ਰਤਨਮ ਡਾਇਰੈਕਟਰ ਜਨਰਲ ਲੀਡ ਏਜੰਸੀ ਆਨ ਰੋਡ ਸੇਫ਼ਟੀ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਜੁਆਇੰਟ ਡਾਇਰੈਕਟਰ (ਪ੍ਰਸ਼ਾਸਨ) ਲੀਡ ਏਜੰਸੀ ਆਨ ਰੋਡ ਸੇਫ਼ਟੀ ਪਰਮਜੀਤ ਸਿੰਘ, ਐਨ. ਜੀ. ਓ. ਓਵਾਇਡ ਐਕਸੀਡੈਂਟ ਤੋਂ ਹਰਪ੍ਰੀਤ ਸਿੰਘ ਅਤੇ ਅਰਾਈਵ ਸੇਫ਼ ਤੋਂ ਹਰਮਨ ਸਿੱਧੂ ਸਮੇਤ ਐੱਸ. ਡੀ. ਐਮ., ਐੱਸ. ਪੀ./ਡੀ. ਐੱਸ. ਪੀ., ਆਰ. ਟੀ. ਓ., ਜ਼ਿਲ੍ਹਾ ਅਟਾਰਨੀ (ਪ੍ਰਾਸੀਕਿਊਸ਼ਨ) ਅਤੇ ਸਿਵਲ ਸਰਜਨ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਲੜੂ ਨੇੜੇ ਹੋਏ ਐਨਕਾਊਾਟਰ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ ਅਗਲੀ ਖ਼ਬਰ ਸਫ਼ਾਈ ਸੇਵਕਾਂ ਨੇ ਕੰਮ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਦੀ ਦਿੱਤੀ ਚਿਤਾਵਨੀ
Ad Position 24