08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਚੰਡੀਗੜ੍ਹ 'ਚ ਰਾਸ਼ਟਰੀ ਸੇਵਾ ਯੋਜਨਾ (ਐਨ. ਐਸ. ਐਸ.) ਕੈਂਪ 'ਚ ਵਿਦਿਆਰਥੀਆਂ ਨੇ ਲਿਆ ਹਿੱਸਾ

Ad Position 21
No active advertisement
ਅਜੀਤ ਡੈਸਕ 22-12-2025
ਚੰਡੀਗੜ੍ਹ, 21 ਦਸੰਬਰ (ਅਜਾਇਬ ਸਿੰਘ ਔਜਲਾ)–ਰਾਸ਼ਟਰੀ ਸੇਵਾ ਯੋਜਨਾ (ਐਨ. ਐਸ. ਐਸ.) ਅਧੀਨ ਸੱਤ ਦਿਨਾਂ ਦਾ ਵਿਸ਼ੇਸ਼ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 15 ਚੰਡੀਗੜ੍ਹ ਵਿਖੇ ਕਰਵਾਇਆ | ਕੈਂਪ ਦੌਰਾਨ ਲਾਇਨਜ਼ ਕਲੱਬ (ਮੇਜ਼ਬਾਨ) ਤੇ ਸੋਸ਼ਲ ਸਬਸਟੈਂਸ ਦੇ ਸਹਿਯੋਗ ਨਾਲ ਇਕ ਕਰੀਅਰ ਮਾਰਗਦਰਸ਼ਨ ਤੇ ਪ੍ਰੇਰਣਾ ਸੈਸ਼ਨ ਦਾ ਆਯੋਜਨ ਕੀਤਾ, ਜਿਸ ਵਿਚ ਲਗਪਗ 100 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਹ ਸੈਸ਼ਨ ਮਨਪ੍ਰੀਤ ਕੌਰ ਤੇ ਪ੍ਰਗਟ ਸਿੰਘ ਦੇ ਤਾਲਮੇਲ ਹੇਠ ਕਰਵਾਇਆ | ਪ੍ਰਸਿੱਧ ਮਨੋਵਿਗਿਆਨੀ ਤੇ ਕਿਸ਼ੋਰ ਸਲਾਹਕਾਰ ਕੇ. ਐਸ. ਛੱਤਵਾਲ ਨੇ ਵਿਦਿਆਰਥੀਆਂ ਨੂੰ ਟੀਚਾ ਨਿਰਧਾਰਨ, ਆਤਮ-ਵਿਸ਼ਵਾਸ, ਸਕਾਰਾਤਮਕ ਸੋਚ ਤੇ ਸਹੀ ਕਰੀਅਰ ਚੁਣਨ ਬਾਰੇ ਪ੍ਰੇਰਨਾਦਾਇਕ ਮਾਰਗਦਰਸ਼ਨ ਪ੍ਰਦਾਨ ਕੀਤਾ | ਸਕੂਲ ਦੀ ਪਿ੍ੰਸੀਪਲ ਪ੍ਰੀਤ ਕਮਲ ਕੌਰ ਨੇ ਪ੍ਰੋਗਰਾਮ ਨੂੰ ਪੂਰਾ ਸਮਰਥਨ ਦਿੱਤਾ | ਸ੍ਰੀਮਤੀ ਰਿਤਿਕਾ, ਯੁਵਾ ਅਧਿਕਾਰੀ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਨਵੀਂ ਦਿੱਲੀ, ਵੀ ਮੌਜੂਦ ਸਨ | ਲਾਇਨਜ਼ ਕਲੱਬ (ਮੇਜ਼ਬਾਨ), ਚੰਡੀਗੜ੍ਹ ਵਲੋਂ ਕਲੱਬ ਸਕੱਤਰ ਜਗਦੀਸ਼ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ ਅਤੇ ਉਨ੍ਹਾਂ ਸਮਾਗਮ ਦੀ ਪ੍ਰਸ਼ੰਸਾ ਵੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸੈਕਟਰੀ ਸਕੂਲ ਸਿੱਖਿਆ ਪੰਜਾਬ ਨੇ ਬੂਥਗੜ੍ਹ ਹਾਈ ਸਕੂਲ ਨੂੰ ਕੀਤਾ ਉਤਸ਼ਾਹਿਤ ਅਗਲੀ ਖ਼ਬਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਸਰਕਾਰੀ ਸਕੂਲਾਂ ਤੋਂ ਮਾਪਿਆਂ ਨੇ ਮੋੜਿਆ ਮੂੰਹ-ਜੀ. ਟੀ. ਯੂ. <br/>
Ad Position 24