ਜ਼ੀਰਕਪੁਰ, 27 ਦਸੰਬਰ (ਮਨਿੰਦਰ ਸਿੰਘ)-ਲਿਟਲ ਏਾਜਲਸ ਸਕੂਲ ਵਿਖੇ ਸਾਲਾਨਾ ਸਮਾਗਮ 'ਏਾਜਲਸ ਅਲਾਇਨ-2025' ਧੂਮਧਾਮ ਨਾਲ ਮਨਾਇਆ | ਸਮਾਗਮ 'ਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਨਾਚ, ਰੋਲ ਪਲੇਅ, ਫੈਸ਼ਨ ਸ਼ੋਅ, ਸੰਗੀਤ ਤੇ ਥੀਮ ਆਧਾਰਿਤ ਨਾਟਕਾਂ ਰਾਹੀਂ ਆਪਣੀ ਪ੍ਰਤਿਭਾ ਤੇ ਰਚਨਾਤਮਿਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਮਾਗਮ ਦੀ ਸ਼ੁਰੂਆਤ ਗਣੇਸ਼ ਵੰਦਨਾ ਤੇ ਦੀਪ ਜਲਾਉਣ ਦੀ ਰਸਮ ਨਾਲ ਹੋਈ, ਉਪਰੰਤ ਸਵਾਗਤੀ ਸ਼ਬਦ ਬੋਲੇ ਗਏ | ਇਸ ਮੌਕੇ ਐਸ. ਡੀ. ਐਮ. ਖਰੜ ਦਿਵਿਆ ਪੀ. ਨੇ ਮੁੱਖ ਮਹਿਮਾਨ ਵਜੋਂ, ਜਦਕਿ ਆਮਦਨ ਕਰ (ਜਾਂਚ) ਦੇ ਡਿਪਟੀ ਡਾਇਰੈਕਟਰ ਅਗਮ ਸਿੰਘ ਬੇਦੀ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲੁਆਈ, ਜਿਨ੍ਹਾਂ ਸਕੂਲ ਵਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਚੰਦਰਯਾਨ ਐਕਟ, ਏਕਲਵਿਆ ਐਕਟ, ਸਿੰਦੂਰ ਐਕਟ, ਫਾਦਰਜ਼ ਐਕਟ, ਯੂਨਿਟੀ ਇਨ ਡਾਇਵਰਸਿਟੀ, ਫੈਸ਼ਨ ਸ਼ੋਅ, ਕਰੇਜ਼ੀ ਕਲਾਊਨਜ਼, ਪੁਲਿਸ ਐਕਟ ਤੇ ਗ੍ਰੈਂਡ ਫਿਨਾਲੇ ਵਰਗੀਆਂ ਦਿਲਕਸ਼ ਪੇਸ਼ਕਾਰੀਆਂ ਨਾਲ ਦਰਸ਼ਕਾਂ ਤੋਂ ਖੂਬ ਵਾਹ-ਵਾਹੀ ਖੱਟੀ | ਇਸੇ ਦੌਰਾਨ ਸਕੂਲ ਦੀ ਡਾਇਰੈਕਟਰ ਸ਼ਵੇਤਾ ਗੁਪਤਾ ਤੇ ਵਾਈਸ ਪਿ੍ੰ. ਰਿਤੂ ਮੱਕੜ ਨੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸਕੂਲ ਦੀਆਂ ਉਪਲੱਬਧੀਆਂ ਸਾਂਝੀਆਂ ਕੀਤੀਆਂ ਤੇ ਮਾਪਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ | ਅੰਤ 'ਚ ਧੰਨਵਾਦ ਪ੍ਰਸਤਾਵ ਨਾਲ ਸਮਾਗਮ ਦੀ ਸਮਾਪਤੀ ਹੋਈ |