03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਡੀ. ਏ. ਵੀ. ਕਾਲਜ ਨੇ ਚੰਡੀਗੜ੍ਹ ਯੂਥ ਫ਼ੈਸਟੀਵਲ 2025 'ਚੋਂ ਪਹਿਲੇ ਸਥਾਨ 'ਤੇ ਕੀਤਾ ਕਬਜ਼ਾ <br/>

Ad Position 21
repet_subhas-goyals [Copy P29]
ਡੀ. ਏ. ਵੀ. ਕਾਲਜ ਨੇ ਚੰਡੀਗੜ੍ਹ ਯੂਥ ਫ਼ੈਸਟੀਵਲ 2025 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਵਿਦਿਆਰਥੀ ਤੇ ਸਟਾਫ਼ | ਤਸਵੀਰ : ਗੁਰਿੰਦਰ ਸਿੰਘ <br/> 28-12-2025
ਚੰਡੀਗੜ੍ਹ, 27 ਦਸੰਬਰ (ਮਾਰਕੰਡਾ)-ਡੀ. ਏ. ਵੀ. ਕਾਲਜ ਨੇ 'ਚੰਡੀਗੜ੍ਹ ਯੂਥ ਫ਼ੈਸਟੀਵਲ-2025' 'ਚੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਮੂਹ ਲੋਕ ਗੀਤ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਹ ਯੂਥ ਫ਼ੈਸਟੀਵਲ 2025 ਖੇਡ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਟੈਗੋਰ ਥੀਏਟਰ ਵਿਚ ਕਰਵਾਏ ਗਏ ਸਨ, ਜਿਸ 'ਚ ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਨੇ ਸਮੂਹ ਲੋਕ ਗੀਤ 'ਚੋਂ ਪਹਿਲਾ, ਚਿੱਤਰਕਲਾ ਤੇ ਕਵਿਤਾ ਲੇਖਨ ਵਿਚੋਂ ਦੂਜਾ ਇਨਾਮ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਸ਼ਾਨਦਾਰ ਸਫਲਤਾ ਕਾਲਜ ਦੇ ਸਮਿ੍ੱਧ ਸੱਭਿਆਚਾਰਕ ਮਾਹੌਲ ਤੇ ਅਕਾਦਮਿਕ ਉਤਕਿ੍ਸ਼ਟਤਾ ਦੇ ਨਾਲ-ਨਾਲ ਕਲਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਇਨ੍ਹਾਂ ਮਹੱਤਵਪੂਰਨ ਉਪਲਬਧੀਆਂ ਤੋਂ ਬਾਅਦ ਕਾਲਜ ਨੂੰ ਨੈਸ਼ਨਲ ਯੂਥ ਫ਼ੈਸਟੀਵਲ 2026 ਵਿਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਨ ਲਈ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵਲੋਂ 10 ਤੋਂ 12 ਜਨਵਰੀ ਨੂੰ ਨਵੀਂ ਦਿੱਲੀ ਲਈ ਚੁਣਿਆ ਗਿਆ | ਪਿ੍ੰਸੀਪਲ ਡਾ. ਮੋਨਾ ਨਰੰਗ ਤੇ ਡੀਨ (ਕਲਚਰਲ) ਡਾ. ਪੁਰਨੀਮਾ ਸਹਿਗਲ ਨੇ ਸਾਰੇ ਮਾਰਗਦਰਸ਼ਕਾਂ ਅਤੇ ਭਾਗੀਦਾਰਾਂ ਪ੍ਰਤੀ ਦਿਲੋਂ ਧੰਨਵਾਦ ਪ੍ਰਗਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਸਿਟੀ ਖਰੜ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ <br/... ਅਗਲੀ ਖ਼ਬਰ ਲਿਟਲ ਏਾਜਲਸ ਸਕੂਲ ਵਿਖੇ ਸਮਾਗਮ ਧੂਮਧਾਮ ਨਾਲ ਮਨਾਇਆ <br/>
Ad Position 24