01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਨੇ ਬ੍ਰਾਂਡ ਅੰਬੈਸਡਰ ਤੇ ਵਰਲਡ ਕੱਪ ਸੋਨ ਤਗਮਾ ਜੇਤੂ ਮੁੱਕੇਬਾਜ਼ ਨੂਪੁਰ ਨੂੰ 10 ਲੱਖ ਦੇ ਨਕਦ ਪੁਰਸਕਾਰ ਨਾਲ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 29-12-2025
ਐੱਸ. ਏ. ਐੱਸ. ਨਗਰ, 28 ਦਸੰਬਰ (ਪ੍ਰੋ. ਅਵਤਾਰ ਸਿੰਘ)-ਸਿੱਖਿਆ ਤੇ ਖੇਡਾਂ ਦੇ ਖੇਤਰ 'ਚ ਮੋਹਰੀ ਸੰਸਥਾ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਆਪਣੀ ਬ੍ਰਾਂਡ ਅੰਬੈਸਡਰ ਤੇ ਵਰਲਡ ਕੱਪ ਗੋਲਡ ਮੈਡਲ ਜੇਤੂ ਮੁੱਕੇਬਾਜ਼ ਕੁਮਾਰੀ ਨੂਪੁਰ ਦੀ ਸ਼ਾਨਦਾਰ ਪ੍ਰਾਪਤੀ ਦਾ ਜਸ਼ਨ ਮਨਾਉਂਦੇ ਹੋਏ ਉਨ੍ਹਾਂ ਨੂੰ 10 ਲੱਖ ਰੁ. ਦੇ ਨਕਦ ਪੁਰਸਕਾਰ ਨਾਲ ਸਨਮਾਨਿਤ ਕੀਤਾ | ਨੂਪੁਰ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਖੇ 16 ਤੋਂ 20 ਨਵੰਬਰ ਤੱਕ ਹੋਏ ਵਰਲਡ ਕੱਪ 'ਚ ਸੋਨ ਤਗਮਾ ਜਿੱਤ ਕੇ ਯੂਨੀਵਰਸਿਟੀ ਤੇ ਦੇਸ਼ ਦਾ ਨਾਂਅ ਪੂਰੀ ਦੁਨੀਆ 'ਚ ਰੌਸ਼ਨ ਕੀਤਾ ਹੈ | ਇਹ ਅੰਤਰਰਾਸ਼ਟਰੀ ਪੱਧਰ ਦਾ ਮੁਕਾਬਲਾ ਬਾਕਸਿੰਗ ਫੈਡਰੇਸ਼ਨ ਆਫ਼ ਇੰਡੀਆ ਵਲੋਂ ਵਰਲਡ ਬਾਕਸਿੰਗ ਦੇ ਸਹਿਯੋਗ ਨਾਲ ਕਰਵਾਇਆ, ਜਿਸ 'ਚ 18 ਦੇਸ਼ਾਂ ਦੇ 130 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ | ਇਸ ਦੌਰਾਨ ਫਾਈਨਲ ਦੇ ਸਖਤ ਮੁਕਾਬਲੇ 'ਚ ਨੂਪੁਰ ਦੀ ਸੋਨ ਤਗਮੇ ਦੀ ਜਿੱਤ ਨੇ ਭਾਰਤ ਦੇ ਨਾਲ-ਨਾਲ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦਾ ਨਾਂਅ ਅੰਤਰਰਾਸ਼ਟਰੀ ਮੰਚ 'ਤੇ ਰੌਸ਼ਨ ਕੀਤਾ ਹੈ | ਇਸ ਮੌਕੇ ਸੀ. ਜੀ. ਸੀ. ਯੂਨੀਵਰਸਿਟੀ ਵਿਖੇ ਕਰਵਾਏ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਤੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਨੂਪੁਰ ਨੂੰ 10 ਲੱਖ ਰੁ. ਦਾ ਚੈੱਕ ਭੇਟ ਕੀਤਾ | ਸਮਾਰੋਹ 'ਚ ਡਾ. ਸੁਸ਼ੀਲ ਪਰਾਸ਼ਰ ਐਗਜ਼ੀਕਿਊਟਿਵ ਡਾਇਰੈਕਟਰ, ਸਤੀਸ਼ ਕੇ. ਸਰਹੱਦੀ ਸੀਨੀਅਰ ਸਪੋਰਟਸ ਡਾਇਰੈਕਟਰ ਤੇ ਲਵਦੀਪ ਮਾਨ ਹੈੱਡ ਸਪੋਰਟਸ ਵੀ ਹਾਜ਼ਰ ਸਨ | ਇਸ ਮੌਕੇ ਚਾਂਸਲਰ ਧਾਲੀਵਾਲ ਨੇ ਕਿਹਾ ਕਿ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦਾ ਮੁੱਖ ਉਦੇਸ਼ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਵਿਸ਼ਵ ਪੱਧਰ 'ਤੇ ਚੈਂਪੀਅਨ ਬਣਾਉਣਾ ਹੈ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਇਹ ਜਿੱਤ ਸੀ. ਜੀ. ਸੀ. ਯੂਨੀਵਰਸਿਟੀ ਲਈ ਇੱਕ ਮੀਲ ਪੱਥਰ ਹੈ |

Ad Position 22
No active advertisement
ਪਿਛਲੀ ਖ਼ਬਰ ਕਾਲੋਨੀਆਂ 'ਚ ਪਾਣੀ ਭਰਨ ਦੀ ਘਟਨਾ ਤੋਂ ਡੇਰਾਬੱਸੀ ਪ੍ਰਸ਼ਾਸਨ ਨੇ ਨਹੀਂ ਲਿਆ ਸਬਕ <br/> ਅਗਲੀ ਖ਼ਬਰ ਬੰਗਲਾਦੇਸ਼ 'ਚ ਹਿੰਦੂ ਨੌਜਵਾਨ ਦੀ ਹੱਤਿਆ ਖ਼ਿਲਾਫ਼ ਡੇਰਾਬੱਸੀ 'ਚ ਕੱਢਿਆ ਰੋਸ ਮਾਰਚ <br/>
Ad Position 24