01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਕਾਲੋਨੀਆਂ 'ਚ ਪਾਣੀ ਭਰਨ ਦੀ ਘਟਨਾ ਤੋਂ ਡੇਰਾਬੱਸੀ ਪ੍ਰਸ਼ਾਸਨ ਨੇ ਨਹੀਂ ਲਿਆ ਸਬਕ <br/>

Ad Position 21
No active advertisement
ਸੜਕ ਦੇ ਦੂਜੇ ਪਾਸੇ ਤੋਂ ਕਾਲੋਨੀ ਵੱਲ ਆਉਂਦੇ ਨਾਲੇ ਦੀ ਤਸਵੀਰ, ਜਿਸ ਦਾ ਬਿਲਡਰ ਵਲੋਂ ਰਾਹ ਮੋੜ ਦਿੱਤਾ ਗਿਆ | (ਸੱਜੇ) ਕਾਲੋਨੀ ਨੇੜੇ ਨਾਲੇ 'ਚ ਪਾਈਪ ਪਾ ਕੇ ਰਾਹ ਬਣਾਇਆ ਹੋਇਆ | ਤਸਵੀਰਾਂ : ਗੁਰਮੀਤ ਸਿੰਘ <br/> 29-12-2025
ਡੇਰਾਬੱਸੀ, 28 ਦਸੰਬਰ (ਗੁਰਮੀਤ ਸਿੰਘ)-ਡੇਰਾਬੱਸੀ 'ਚ ਬਰਸਾਤੀ ਚੋਆਂ 'ਤੇ ਕਾਲੋਨਾਈਜ਼ਰਾਂ ਵਲੋਂ ਨਾਜਾਇਜ਼ ਕਬਜ਼ੇ ਕਰਨ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ | ਪਿਛਲੇ ਸਮੇਂ ਆਏ ਹੜ੍ਹ ਦੌਰਾਨ ਬਰਸਾਤੀ ਨਾਲਿਆਂ 'ਤੇ ਕਬਜ਼ੇ ਕਰਨ ਕਰਕੇ ਜੀ. ਬੀ. ਪੀ. ਸੁਪ੍ਰੀਆ ਕਾਲੋਨੀ ਸਮੇਤ ਕਈ ਥਾਵਾਂ 'ਤੇ ਪਾਣੀ ਭਰ ਗਿਆ ਸੀ | ਇਸ ਦੌਰਾਨ ਰੋਸ ਪ੍ਰਗਟ ਕਰਦਿਆਂ ਲੋਕਾਂ ਨੇ ਕਿਹਾ ਕਿ ਪਹਿਲਾਂ ਵਾਪਰੀਆਂ ਘਟਨਾਵਾਂ ਦੇ ਬਾਵਜੂਦ ਪ੍ਰਸ਼ਾਸਨ ਤੇ ਡ੍ਰੇਨੇਜ ਵਿਭਾਗ ਨੇ ਕੋਈ ਸਬਕ ਨਹੀਂ ਲਿਆ | ਹਾਲ ਸਮੇਂ 'ਚ ਨਗਰ ਕੌਂਸਲ ਦੀ ਹੱਦ 'ਚ ਗੁਲਾਬਗੜ੍ਹ ਪਿੰਡ ਨੇੜੇ ਕੱਟੀ ਜਾ ਰਹੀ ਰੈਡ ਰੋਜ਼ ਕਾਲੋਨੀ 'ਚੋਂ ਨਿਕਲਦੇ ਬਰਸਾਤੀ ਨਾਲੇ ਦਾ ਰਾਹ ਬਿਲਡਰਾਂ ਵਲੋਂ ਆਪਣੀ ਸਹੂਲਤ ਮੁਤਾਬਕ ਮੋੜ ਦਿੱਤਾ ਗਿਆ | ਇਨ੍ਹਾਂ ਹੀ ਨਹੀਂ, ਨਾਲ਼ੇ 'ਚ ਇਕ ਥਾਂ 'ਤੇ ਸਹੂਲਤ ਮੁਤਾਬਕ ਪਾਈਪ ਪਾ ਕੇ ਅੜਿੱਕਾ ਵੀ ਪੈਦਾ ਕੀਤਾ ਗਿਆ ਹੈ | ਜੇਕਰ ਇਸ ਪਾਸੇ ਸਮੇਂ ਰਹਿੰਦੇ ਧਿਆਨ ਨਹੀਂ ਦਿੱਤਾ ਗਿਆ ਤਾਂ ਨਾਲੇ ਵਾਲੀ ਥਾਂ 'ਤੇ ਘਰ ਬਣ ਜਾਣਗੇ, ਜਿਸ ਦੇ ਮਾੜੇ ਨਤੀਜੇ ਆਉਣ ਵਾਲੇ ਸਮੇਂ 'ਚ ਭੁਗਤਣੇ ਪੈਣਗੇ | ਇਸ ਦੇ ਨਾਲ ਨਾਲੇ ਦਾ ਆਕਾਰ ਛੋਟਾ ਕਰਕੇ ਨਾਲੀ ਵਰਗਾ ਬਣਾ ਦਿੱਤਾ ਹੈ | ਇਸ ਬਾਰੇ ਗੱਲ ਕਰਨ 'ਤੇ ਬਿਲਡਰ ਸਿਕੰਦਰ ਗਰਗ ਨੇ ਕਿਹਾ ਕਿ ਨਾਲੇ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਗਈ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਡ੍ਰੇਨੇਜ ਵਿਭਾਗ ਤੋਂ ਐਨ. ਓ. ਸੀ. ਲਈ ਅਪਲਾਈ ਕੀਤਾ ਹੋਇਆ ਹੈ | ਇਸ ਸੰਬੰਧੀ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀ. ਖੁਸ਼ਵਿੰਦਰ ਸਿੰਘ ਨੇ ਕਿਹਾ ਕਿ ਕੋਈ ਵੀ ਬਰਸਾਤੀ ਨਾਲੇ 'ਤੇ ਕਬਜ਼ਾ ਨਹੀਂ ਕਰ ਸਕਦਾ ਤੇ ਨਾ ਹੀ ਨਿਕਾਸੀ ਨਾਲ ਛੇੜਛਾੜ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਬਰਸਾਤੀ ਨਾਲੇ ਦੇ ਦੋਵਾਂ ਪਾਸੇ 5 ਤੋਂ 15 ਮੀਟਰ ਤੱਕ ਬਫਰ ਜ਼ੋਨ ਲਈ ਖਾਲੀ ਜ਼ਮੀਨ ਛੱਡਣੀ ਜ਼ਰੂਰੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਵਿਭਾਗ ਵਲੋਂ ਕੋਈ ਐਨ. ਓ. ਸੀ. ਜਾਰੀ ਨਹੀਂ ਕੀਤੀ ਗਈ ਤੇ ਮਾਮਲਾ ਅਦਾਲਤ 'ਚ ਲੰਬਿਤ ਹੈ | ਖੇਤਰ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਖੇਤਰ 'ਚੋਂ ਨਿਕਲਦੇ ਬਰਸਾਤੀ ਨਾਲਿਆਂ ਦੀ ਹੋਂਦ ਬਚਾਉਣ ਵਾਲੇ ਪਾਸੇ ਕਦਮ ਚੁੱਕਣ ਦੀ ਗੁਹਾਰ ਲਗਾਈ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਨੇ ਗਤਕਾ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਵੰਡੇ ਇਨਾਮ <br/> ਅਗਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਨੇ ਬ੍ਰਾਂਡ ਅੰਬੈਸਡਰ ਤੇ ਵਰਲਡ ਕੱਪ ਸੋਨ ਤਗਮਾ ਜੇਤੂ ਮੁੱਕੇਬਾਜ਼ ਨੂਪੁਰ ਨੂੰ 10 ਲ...
Ad Position 24