14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਮੁਹਾਲੀ ਸਾਇਬਰ ਕ੍ਰਾਈਮ ਵਲੋਂ ਕਾਂਸਟੇਬਲ ਨਾਲ 1.22 ਲੱਖ ਰੁ. ਦੀ ਠੱਗੀ ਹੋਣ ਦੇ ਮਾਮਲੇ 'ਚ ਐਫ. ਆਈ. ਆਰ. ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਐੱਸ. ਏ. ਐੱਸ. ਨਗਰ, 29 ਦਸੰਬਰ (ਕਪਿਲ ਵਧਵਾ)-ਮੁਹਾਲੀ ਸਾਇਬਰ ਕ੍ਰਾਈਮ ਪੁਲਿਸ ਥਾਣੇ ਵਿਖੇ ਪਿੰਡ ਲਾਲੜੂ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਕਾਂਸਟੇਬਲ ਤਾਜਿੰਦਰ ਸਿੰਘ ਦੀ ਸ਼ਿਕਾਇਤ 'ਤੇ ਬੀ. ਐਨ. ਐਸ. ਦੀ ਧਾਰਾ 318 (2) ਤੇ ਆਈ. ਟੀ. ਐਕਟ ਦੀ ਧਾਰਾ 66 ਅਧੀਨ ਐਫ. ਆਈ. ਆਰ. ਦਰਜ ਕੀਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੂੰ ਬੈਂਕ ਆਫ਼ ਬੜੌਦਾ ਵਲੋਂ ਨਵਾਂ ਕ੍ਰੈਡਿਟ ਕਾਰਡ ਮਿਲਿਆ ਸੀ | ਉਸ ਨੇ ਕਾਰਡ ਐਕਟੀਵੇਟ ਕਰਨ ਲਈ ਬੈਂਕ ਵਲੋਂ ਪ੍ਰਦਾਨ ਕੀਤੇ ਨੰਬਰ 'ਤੇ ਸੰਪਰਕ ਕੀਤਾ | 4 ਜਨਵਰੀ 2025 ਨੂੰ ਤਾਜਿੰਦਰ ਸਿੰਘ ਨੂੰ ਇਕ ਅਣਜਾਣ ਨੰਬਰ ਤੋਂ ਕਾਲ ਆਈ ਅਤੇ ਕਾਲ ਕਰਨ ਵਾਲੇ ਵਿਅਕਤੀ ਨੇ ਖ਼ੁਦ ਨੂੰ ਬੈਂਕ ਦਾ ਪ੍ਰਤੀਨਿਧੀ ਦੱਸਦਿਆਂ ਉਸ ਦੀ ਕਾਰਡ ਐਕਟੀਵੇਸ਼ਨ ਪ੍ਰਕਿਰਿਆ 'ਚ ਮਦਦ ਕੀਤੀ | ਕੁਝ ਦਿਨਾਂ ਬਾਅਦ ਜਦੋਂ ਸ਼ਿਕਾਇਤਕਰਤਾ ਨੂੰ ਕਾਰਡ ਦਾ ਬਿੱਲ ਪ੍ਰਾਪਤ ਹੋਇਆ ਤਾਂ ਪਤਾ ਚੱਲਿਆ ਕਿ ਦੋ ਵੱਖ-ਵੱਖ ਟਰਾਂਜ਼ੈਕਸ਼ਨਾਂ ਦੁਆਰਾ ਉਸ ਦੇ ਖਾਤੇ 'ਚੋਂ ਕੁੱਲ 1.22 ਲੱਖ ਰੁ. ਉੱਡਾ ਲਏ ਗਏ ਹਨ | ਇਨ੍ਹਾਂ 'ਚ 97,693.44 ਰੁ. ਅਤੇ 24,679.678 ਰੁ. ਦੀਆਂ ਟਰਾਂਜ਼ੈਕਸ਼ਨਾਂ ਸ਼ਾਮਿਲ ਹਨ | ਸ਼ਿਕਾਇਤਕਰਤਾ ਨੇ ਮਾਮਲੇ ਦੀ ਜਾਣਕਾਰੀ ਬੈਂਕ ਅਧਿਕਾਰੀਆਂ ਨੂੰ ਦਿੱਤੀ ਅਤੇ ਉਥੋਂ ਉਸ ਨੂੰ ਦੱਸਿਆ ਗਿਆ ਕਿ ਟਰਾਂਜ਼ੈਕਸ਼ਨ ਉਸ ਦੇ ਹੀ ਰਜਿਸਟਰਡ ਵੇਰਵਿਆਂ 'ਤੇ ਹੋਈ ਹੈ | ਇਸ ਤੋਂ ਬਾਅਦ ਤਾਜਿੰਦਰ ਸਿੰਘ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਤੇ ਪੁਲਿਸ ਨੇ ਜਾਂਚ ਤੋਂ ਬਾਅਦ 27 ਦਸੰਬਰ ਨੂੰ ਮਾਮਲੇ 'ਚ ਐਫ. ਆਈ. ਆਰ. ਦਰਜ ਕਰ ਲਈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਧੋਖਾਧੜੀ ਦੇ ਮਾਮਲੇ ਬਾਰੇ ਜਦੋਂ ਉਸ ਨੇ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਠੱਗੀ ਗਈ ਰਕਮ ਅਦਾ ਕਰਨ ਲਈ ਕਿਹਾ ਤਾਂ ਉਨ੍ਹਾਂ ਵਲੋਂ ਪੱਲਾ ਝਾੜ ਲਿਆ ਗਿਆ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਠੱਗਾਂ ਦੀ ਭਾਲ ਲਈ ਤਕਨੀਕੀ ਸਹਾਇਤਾ ਲਈ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਰਤਵਾੜਾ ਸਾਹਿਬ ਵਿਖੇ ਤਿੰਨ ਰੋਜ਼ਾ ਨੌਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਜਾਰੀ <br/> ਅਗਲੀ ਖ਼ਬਰ ਜੀ. ਆਈ. ਸੀ. ਭੇਜਣ ਦੇ ਨਾਂਅ 'ਤੇ 20 ਹਜ਼ਾਰ ਕੈਨੇਡੀਅਨ ਡਾਲਰ ਹੜੱਪੇ ਇੰਮੀਗ੍ਰੇਸ਼ਨ ਕੰਪਨੀ ਦੀ ਮਹਿਲਾ ਨਿਰਦੇਸ਼ਕ ਵਿਰੁ...
Ad Position 24