28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਗੋਲਡਨ ਅਰਥ ਸਕੂਲ ਵਿਚ ਕੀਤਾ ਕਰੀਅਰ ਕੌਂਸਲਿੰਗ ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 24-11-2025
ਸੰਗਰੂਰ, 23 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਗੋਲਡਨ ਅਰਥ ਗਲੋਬਲ ਸਕੂਲ ਵਿਚ 22 ਨਵੰਬਰ ਨੂੰ ਇੱਕ ਸ਼ਾਨਦਾਰ ਕੈਰੀਅਰ ਕਾਉਂਸਲਿੰਗ ਪੋ੍ਰਗਰਾਮ ਕੀਤਾ ਗਿਆ, ਜਿਸ ਵਿਚ 14 ਸਕੂਲਾਂ ਦੇ ਲਗਭਗ 400 ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਸਮੇਤ ਭਾਗ ਲਿਆ | ਇਸ ਪੋ੍ਰਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਕੈਰੀਅਰ ਖੇਤਰਾਂ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਭਵਿੱਖ ਦੀ ਦਿਸ਼ਾ ਤੈਅ ਕਰਨ ਵਿਚ ਮਦਦ ਪ੍ਰਦਾਨ ਕਰਨਾ ਸੀ | ਇਸ ਪ੍ਰੋਗਰਾਮ ਵਿਚ ਕਈ ਪ੍ਰਸਿੱਧ ਮਾਹਰਾਂ ਨੇ ਸ਼ਿਰਕਤ ਕੀਤੀ | ਸਾਰੇ ਮਾਹਰਾਂ ਨੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿਚ ਮੌਕਿਆਂ ਅਤੇ ਲੋੜੀਂਦੀਆਂ ਯੋਗਤਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਵਿਦਿਆਰਥੀਆਂ ਨੇ ਵੀ ਬਹੁਤ ਉਤਸ਼ਾਹ ਨਾਲ ਪ੍ਰਸ਼ਨ ਪੁੱਛੇ ਅਤੇ ਉਪ-ਵਿਸ਼ਿਆਂ ਸੰਬੰਧੀ ਬਹੁਤ ਦਿਲਚਸਪੀ ਦਿਖਾਈ | ਭਾਰਤੀ ਸੈਨਾ ਦੇ ਲਿਫ਼ਟਿਨੈਂਟ ਕਰਨਲ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਦੇਸ਼ ਸੇਵਾ ਦੇ ਪ੍ਰੇਰਣਾਦਾਇਕ ਮੌਕਿਆਂ ਅਤੇ ਸੈਨਾ ਵਿਚ ਉਪਲਬਧ ਵੱਖ-ਵੱਖ ਕੈਰੀਅਰ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਅਨੁਸ਼ਾਸਨ, ਸਮਰਪਣ ਅਤੇ ਨੇਤਿ੍ਤਵ ਸਮਰੱਥਾ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਬੱਚਿਆਂ ਨੂੰ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ | ਸਕੂਲ ਦੀ ਪਿੰ੍ਰਸੀਪਲ ਡਾ. ਪਰਮਿੰਦਰ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਕੈਰੀਅਰ ਕਾਉਂਸਲਿੰਗ ਸੈਸ਼ਨ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਦੀ ਮਜ਼ਬੂਤ ਨੀਂਹ ਰੱਖਦੇ ਹਨ | ਸਹੀ ਦਿਸ਼ਾ ਅਤੇ ਸਮੇਂ 'ਤੇ ਮਿਲਣ ਵਾਲਾ ਮਾਰਗ ਦਰਸ਼ਨ ਬੱਚਿਆਂ ਨੂੰ ਆਪਣੀ ਪ੍ਰਤਿਭਾ ਨੂੰ ਪਛਾਣਨ ਅਤੇ ਸਹੀ ਖੇਤਰ ਚੁਣਨ ਯੋਗ ਬਣਾਉਂਦਾ ਹੈ | ਇਸੇ ਮੌਕੇ 'ਤੇ ਸਕੂਲ ਦੇ ਡਾਇਰੈਕਟਰ ਸ: ਤੇਜਿੰਦਰ ਸਿੰਘ ਵਾਲੀਆ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਗੋਲਡਨ ਅਰਥ ਗਲੋਬਲ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਸਰਵ ਪੱਖੀ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਲਈ ਤਤਪਰ ਰਹਿੰਦਾ ਹੈ | ਇਸ ਪ੍ਰੋਗਰਾਮ ਦੀ ਸਮਾਪਤੀ 'ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਇਸ ਪੋ੍ਰਗਰਾਮ ਦੀ ਸਰਾਹਨਾ ਕੀਤੀ ਅਤੇ ਇਸ ਨੂੰ ਬਹੁਤ ਹੀ ਲਾਭਦਾਇਕ ਦੱਸਿਆ | ਸਕੂਲ ਦੀ ਮੈਨੇਜਮੈਂਟ ਨੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਗਿਆਨ ਵਰਧਕ ਪੋ੍ਰਗਰਾਮ ਕਰਵਾਉਣ ਦਾ ਭਰੋਸਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਬਲਤੇਜ ਪੰਨੂ ਦੀ ਨਿਯੁਕਤੀ 'ਤੇ ਹਲਕਾ ਮਾਲੇਰਕੋਟਲਾ ਦੇ 'ਆਪ' ਆਗੂਆਂ ਨੇ ਖ਼ੁਸ਼ੀ ਪ੍ਰਗਟਾਈ ਅਗਲੀ ਖ਼ਬਰ ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਅਥਲੈਟਿਕ ਮੀਟ ਸਾਨੋ ਸ਼ੌਕਤ ਨਾਲ ਸਮਾਪਤ <br/>
Ad Position 24