30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਰੂਪਨਗਰ ਪੁਲਿਸ ਵਲੋਂ 24 ਘੰਟਿਆਂ ਦੇ ਅੰਦਰ ਹੀ ਖੋਹੀ ਗਈ ਕਾਰ ਸਮੇਤ ਮੁਲਜ਼ਮ ਨੂੰ ਕੀਤਾ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 03-09-2025
ਰੂਪਨਗਰ, 2 ਸਤੰਬਰ (ਸਤਨਾਮ ਸਿੰਘ ਸੱਤੀ)-ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਥਾਣਾ ਸਿਟੀ ਮੋਰਿੰਡਾ ਵਲੋਂ ਥਾਣਾ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਦੇ ਖੇਤਰ ਵਿੱਚੋਂ ਕਾਰ ਦੀ ਖੋਹ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਖੋਹ ਕੀਤੀ ਕਾਰ ਮਾਰਕਾ ਆਲਟੋ ਨੰਬਰ ਪੀ.ਬੀ.10 ਐਫ.ਈ. 1693 ਅਤੇ ਖੋਹ ਲਈ ਵਰਤੀ ਗਈ ਕਿਰਪਾਨ ਬਰਾਮਦ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਥਾਣਾ ਮਾਛੀਵਾੜਾ ਵਲੋਂ ਜ਼ਿਲ੍ਹਾ ਕੰਟਰੋਲ ਰੂਮ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜੇ ਦੇ ਖ਼ੇਤਰ ਵਿੱਚੋਂ ਕਾਰ ਮਾਰਕਾ ਆਲਟੋ ਨੰਬਰ ਪੀ.ਬੀ.10 ਐਫ.ਈ.1693 ਦੀ ਖੋਹ ਕਰਨ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ, ਜਿਸ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਲਗਾਤਾਰ ਚੈਕਿੰਗ ਕਰਦੇ ਸਮੇਂ ਅੱਜ ਥਾਣਾ ਸਿਟੀ ਮੋਰਿੰਡਾ ਵਲੋਂ ਟੀ-ਪੁਆਇੰਟ ਕੁਰਾਲੀ ਪਾਸ ਨਾਕਾਬੰਦੀ ਦੌਰਾਨ ਖੋਹ ਕੀਤੀ ਕਾਰ ਮਾਰਕਾ ਆਲਟੋ ਨੰਬਰ ਪੀ.ਬੀ.10 ਐਫ.ਈ.1693 ਦੀ ਸ਼ਨਾਖਤ ਕੀਤੀ ਗਈ | ਪੁਲਿਸ ਪਾਰਟੀ ਨੇ ਇਸ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰੰਤੂ ਡਰਾਇਵਰ ਵਲੋਂ ਨਾਕਾ ਤੋੜ ਕੇ ਗੱਡੀ ਭੱਜਾ ਲਈ ਗਈ, ਜਿਸ ਤੇ ਪੁਲਿਸ ਪਾਰਟੀ ਵਲੋਂ ਕਾਰ ਦਾ ਪਿੱਛਾ ਕੀਤਾ ਗਿਆ ਅਤੇ ਪਿੰਡ ਮੜੋਲੀ ਵਿਖੇ ਕਾਰ ਨੂੰ ਕਾਬੂ ਕੀਤਾ ਗਿਆ | ਇਸ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦਿਲਾਵਰ ਸਿੰਘ ਵਾਸੀ ਲੋਹਰੀਆ ਬੇਟ ਹੁਣ ਵਾਸੀ ਵਡੇਰੀਆਂ ਦਾ ਮੁਹੱਲਾ, ਰਾਮ ਰਾਜ ਧੀਰ ਵਾਸੀ ਰਤੀਪੁਰ ਅਤੇ ਪਰਮਜੀਤ ਕੁਮਾਰ ਵਾਸੀ ਬਰਸਾਲ ਕਲਾਂ ਸਾਰੇ ਥਾਣਾ ਮਾਛੀਵਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਨੂੰ ਗਿ੍ਫਤਾਰ ਕਰਕੇ ਖੋਹ ਕੀਤੀ ਉਕਤ ਕਾਰ ਅਤੇ ਵਾਰਦਾਤ ਲਈ ਇਸਤੇਮਾਲ ਕੀਤੀ ਗਈ ਕਿਰਪਾਨ ਬ੍ਰਾਮਦ ਕੀਤੀ ਗਈ | ਥਾਣਾ ਸਿਟੀ ਮੋਰਿੰਡਾ ਵਿਚ ਇਨ੍ਹਾਂ ਖ਼ਿਲਾਫ਼ ਮੁਕੱਦਮਾ ਨੰਬਰ 126 ਮਿਤੀ 02 ਸਤੰਬਰ 2025 ਧਾਰਾ 307, 317(2), 3(5) ਬੀ.ਐਨ.ਐਸ. ਦਰਜ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਤਲੁਜ 'ਚ ਆਏ ਹੜ੍ਹ ਕਾਰਨ ਹੋਈ ਤਬਾਹੀ <br/> ਅਗਲੀ ਖ਼ਬਰ ਮੀਂਹ ਕਾਰਨ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਚਲਾਉਣ ਵਾਲੇ ਮਜਦੂਰਾਂ ਨੂੰ ਰੋਟੀ ਦੇ ਪਏ ਲਾਲੇ-ਗੋਲਡੀ
Ad Position 24