30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਤਲੁਜ 'ਚ ਆਏ ਹੜ੍ਹ ਕਾਰਨ ਹੋਈ ਤਬਾਹੀ

Ad Position 21
No active advertisement
ਵੈਟਰਨਰੀ ਡਾਕਟਰ ਪਸ਼ੂਆਂ ਦੀ ਜਾਂਚ ਕਰਦੇ ਹੋਏ |
ਸਿਹਤ ਵਿਭਾਗ ਦੀ ਟੀਮ ਲੋਕਾਂ ਨੂੰ ਦਵਾਈਆਂ ਦਿੰਦੇ ਹੋਏ, ਐਨ.ਡੀ.ਆਰ.ਐਫ. ਦੀਆਂ ਟੀਮਾਂ ਰੈਸਕਿਊ ਕਰਦੀਆਂ ਹੋਈਆਂ | ਤਸਵੀਰਾਂ: ਰਾਜੇਸ਼ ਚੌਧਰੀ
03-09-2025
ਨੂਰਪੁਰ ਬੇਦੀ, 2 ਸਤੰਬਰ (ਰਾਜੇਸ਼ ਚੌਧਰੀ, ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਸਤਲੁਜ ਦਰਿਆ 'ਚ ਵਧੇ ਪਾਣੀ ਨੇ ਕੰਢਿਆਂ ਨਾਲ ਲੱਗਦੇ ਕਈ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ ਹੈ | ਪਿੰਡਾਂ ਦੇ ਘਰਾਂ ਵਿਚ ਪਾਣੀ ਦਾਖਲ ਹੋਣ ਨਾਲ ਲੋਕ ਬੇਘਰ ਹੋ ਰਹੇ ਹਨ, ਜਦਕਿ ਖੇਤਾਂ ਦੀਆਂ ਫ਼ਸਲਾਂ ਤੇ ਪਸ਼ੂਆਂ ਦਾ ਚਾਰਾ ਬਰਬਾਦ ਹੋਣ ਨਾਲ ਕਿਸਾਨਾਂ ਦੀ ਮੁਸ਼ਕਲ ਹੋਰ ਵੀ ਵੱਧ ਗਈ ਹੈ | ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੂਜੇ ਦਿਨ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਹੜ੍ਹ ਪੀੜਤਾਂ ਨੂੰ ਸਹਾਇਤਾ ਪਹੁੰਚਾਉਣ ਵਿਚ ਡਟੇ ਰਹੇ | ਅੱਜ ਪਿੰਡ ਸ਼ਾਹਪੁਰ ਬੇਲਾ 'ਚ ਹੜ੍ਹ ਚ ਫਸੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਅੱਜ ਦੂਜੇ ਦਿਨ ਵੀ ਐੱਨ.ਡੀ.ਆਰ.ਐੱਫ. ਦੀ ਟੀਮ ਵਲੋਂ ਸੁਰੱਖਿਅਤ ਬਾਹਰ ਕੱਢਿਆ ਗਿਆ | ਭਾਖੜਾ ਨਹਿਰ ਤੋਂ ਛੱਡੇ ਗਏ ਵਾਧੂ ਪਾਣੀ ਅਤੇ ਹੋਰਨਾਂ ਨਦੀਆਂ ਦਾ ਪਾਣੀ ਸਤਲੁਜ ਵਿਚ ਮਿਲਣ ਕਾਰਨ ਨੂਰਪੁਰ ਬੇਦੀ ਖੇਤਰ ਦੇ ਕਈ ਪਿੰਡਾਂ 'ਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ | ਅਬਿਆਣਾ ਕਲਾਂ ਤੋਂ ਪਾਰ ਵਿਖੇ ਰਹਿੰਦੇ ਕੁੱਝ ਲੋਕਾਂ ਨੂੰ ਵੀ ਰੈਸਕਿਊ ਕੀਤਾ ਗਿਆ | ਖੱਡ ਬਠਲੋਰ ਵਿਖੇ ਵੀ ਹੜ੍ਹ ਆਉਣ ਕਾਰਨ ਪਿੰਡ ਤੋਂ ਮੁੱਖ ਸੜਕ ਨੂੰ ਆਉਂਦੀ ਪੁਲੀ ਟੁੱਟ ਗਈ ਹੈ ਜਿਸ ਨਾਲ ਲੋਕਾਂ ਦਾ ਸੰਪਰਕ ਟੁੱਟ ਗਿਆ ਹੈ | ਇਸ ਤੋਂ ਇਲਾਵਾ ਵੈਟਰਨਰੀ ਮਾਹਿਰਾਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਸ਼ੂਆਂ ਦਾ ਟੀਕਾਕਰਨ ਕਰਕੇ ਦਵਾਈਆਂ ਵੰਡੀਆਂ | ਸਿਹਤ ਵਿਭਾਗ ਨੇ ਡਾ. ਨਵਨੀਤ ਭਾਰਦਵਾਜ ਦੀ ਅਗਵਾਈ ਹੇਠ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਜਾਂਚ ਕੀਤੀ | ਵਿਧਾਇਕ ਚੱਢਾ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਅਤੇ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਕਿਰਤੀ ਕਿਸਾਨ ਮੋਰਚਾ ਵਲੋਂ ਵੀਰ ਸਿੰਘ ਬੜਵਾ ਦੀ ਅਗਵਾਈ ਹੇਠ ਰਾਹਤ ਕਾਰਜ ਜਾਰੀ ਹੈ | ਜਮਹੂਰੀ ਕਿਸਾਨ ਸਭਾ ਵਲੋਂ ਵੀ ਰਾਹਤ ਕੈਂਪ ਲਗਾ ਕੇ ਲੋਕਾਂ ਲਈ ਸਮਗਰੀ ਇਕੱਠੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਪੁਲਿਸ ਨੇ ਅਣਪਛਾਤੀ ਅÏਰਤ ਦੇ ਕਤਲ ਦਾ ਮੁਲਜ਼ਮ ਕੀਤਾ ਕਾਬੂ
ਅਗਲੀ ਖ਼ਬਰ ਰੂਪਨਗਰ ਪੁਲਿਸ ਵਲੋਂ 24 ਘੰਟਿਆਂ ਦੇ ਅੰਦਰ ਹੀ ਖੋਹੀ ਗਈ ਕਾਰ ਸਮੇਤ ਮੁਲਜ਼ਮ ਨੂੰ ਕੀਤਾ ਗਿ੍ਫ਼ਤਾਰ

Ad Position 24