30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਰੂਪਨਗਰ ਪੁਲਿਸ ਨੇ ਅਣਪਛਾਤੀ ਅÏਰਤ ਦੇ ਕਤਲ ਦਾ ਮੁਲਜ਼ਮ ਕੀਤਾ ਕਾਬੂ <br/>

Ad Position 21
No active advertisement
ਅਜੀਤ ਡੈਸਕ 03-09-2025
ਰੂਪਨਗਰ, 2 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਪੁਲਿਸ ਨੇ ਨੈਸ਼ਨਲ ਹਾਈਵੇ 21 'ਤੇ ਹੋਏ ਇੱਕ ਅੰਨੇ ਕਤਲ ਦਾ ਪਰਦਾਫਾਸ ਕਰਦਿਆਂ ਮੁਲਜ਼ਮ ਬਲਵਿੰਦਰ ਕੁਮਾਰ ਵਾਸੀ ਜੰਮੂ-ਕਸ਼ਮੀਰ ਨੂੰ ਗਿ੍ਫਤਾਰ ਕਰ ਲਿਆ ਹੈ | ਇਸ ਦੀ ਜਾਣਕਾਰੀ ਐਸ.ਐਸ.ਪੀ. ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ 12 ਅਗਸਤ ਨੂੰ ਰੂਪਨਗਰ-ਸ਼੍ਰੀ ਅਨੰਦਪੁਰ ਸਾਹਿਬ ਹਾਈਵੇ 'ਤੇ ਪਿੰਡ ਬੜਾ, ਥਾਣਾ ਕੀਰਤਪੁਰ ਸਾਹਿਬ ਨੇੜੇ ਇੱਕ ਖਾਲੀ ਪਲਾਟ ਵਿਚ 30-32 ਸਾਲ ਦੀ ਅਣਪਛਾਤੀ ਅÏਰਤ ਦੀ ਲਾਸ਼ ਨਿਰਵਸਤਰ ਹਾਲਤ ਵਿਚ ਮਿਲੀ ਸੀ | ਸ਼ਨਾਖਤ ਨਾ ਹੋਣ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਦੀ ਮੋਰਚਰੀ ਵਿੱਚ ਰੱਖਿਆ ਗਿਆ ਅਤੇ ਇਸ਼ਤਿਹਾਰ ਜਾਰੀ ਕਰਕੇ ਫੋਟੋ ਅਤੇ ਹੁਲੀਆ ਸਾਂਝੇ ਕੀਤੇ ਗਏ | ਜਿਸ ਉਪਰੰਤ 15 ਅਗਸਤ ਨੂੰ ਰਾਮ ਸਿੰਘ ਵਾਸੀ ਪਿੰਡ ਮੜਗਰਾ (ਥਾਣਾ ਉਧੋਪੁਰ, ਜ਼ਿਲ੍ਹਾ ਲਾਹੌਲ-ਸਪੀਤੀ, ਹਿਮਾਚਲ ਪ੍ਰਦੇਸ਼) ਨੇ ਮਿ੍ਤਕਾ ਦੀ ਪਛਾਣ ਆਪਣੀ ਪਤਨੀ ਕਲਪਨਾ (ਕਾਲਪਨਿਕ ਨਾਂ) ਵਜੋਂ ਕੀਤੀ | ਉਸ ਨੇ ਦੱਸਿਆ ਕਿ 4 ਅਗਸਤ ਨੂੰ ਉਸ ਦੀ ਪਤਨੀ ਆਪਣੀ ਤਿੰਨ ਸਾਲ ਦੀ ਬੇਟੀ ਨਾਲ ਇਲਾਜ ਲਈ ਕੁੱਲੂ ਗਈ ਸੀ ਪਰ ਵਾਪਸ ਘਰ ਨਹੀਂ ਪੁੱਜੀ | ਇਸ ਬਿਆਨ ਦੇ ਆਧਾਰ 'ਤੇ 15 ਅਗਸਤ ਨੂੰ ਥਾਣਾ ਕੀਰਤਪੁਰ ਸਾਹਿਬ ਵਿਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ | ਇਸ ਮਾਮਲੇ ਦੀ ਜਾਂਚ ਐਸ.ਪੀ. (ਡੀ) ਗੁਰਦੀਪ ਸਿੰਘ ਗੋਸਲ, ਡੀ.ਐਸ.ਪੀ. ਜਸ਼ਨਦੀਪ ਸਿੰਘ ਮਾਨ, ਡੀ.ਐਸ.ਪੀ. ਅਜੇ ਸਿੰਘ ਦੀ ਅਗਵਾਈ ਹੇਠ ਕੀਤੀ ਗਈ | ਸੀ.ਆਈ.ਏ ਸਟਾਫ, ਸਾਈਬਰ ਕ੍ਰਾਈਮ ਟੀਮ ਅਤੇ ਥਾਣਾ ਕੀਰਤਪੁਰ ਸਾਹਿਬ ਦੀ ਸਾਂਝੀ ਕਾਰਵਾਈ ਦੌਰਾਨ 6 ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ | ਤਕਨੀਕੀ ਅਤੇ ਮਨੁੱਖੀ ਸਰੋਤਾਂ ਰਾਹੀਂ ਮਾਮਲੇ ਨੂੰ ਸੁਲਝਾਉਂਦਿਆਂ ਥਾਣਾ ਕੀਰਤਪੁਰ ਸਾਹਿਬ ਦੇ ਮੁਖੀ ਇੰਸਪੈਕਟਰ ਜਤਿਨ ਕਪੂਰ ਨੇ ਮੁਲਜ਼ਮ ਬਲਵਿੰਦਰ ਕੁਮਾਰ ਵਾਸੀ ਪਿੰਡ ਬਰਨੌਟੀ, ਨਰਾਇਣਪੁਰ (ਥਾਣਾ ਤੇ ਜ਼ਿਲ੍ਹਾ ਕਠੂਆ, ਜੰਮੂ-ਕਸ਼ਮੀਰ) ਨੂੰ ਗਿ੍ਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਅਤੇ ਰਿਮਾਂਡ ਹਾਸਲ ਕੀਤਾ ਗਿਆ | ਪੁਲਿਸ ਅਨੁਸਾਰ, ਮੁਲਜ਼ਮ 4 ਅਗਸਤ ਨੂੰ ਮਨਾਲੀ ਵਿਖੇ ਮਿ੍ਤਕਾ ਨੂੰ ਮਿਲਿਆ ਅਤੇ ਦੋਵੇਂ ਰਾਤ ਉੱਥੇ ਹੀ ਰਹੇ | ਬਾਅਦ 'ਚ 6 ਅਗਸਤ ਨੂੰ ਉਹ ਆਪਣੀ ਜਾਣਕਾਰ ਰੂਬੀ ਸਮੇਤ ਦਿੱਲੀ ਰਾਹੀਂ ਬਿਹਾਰ ਤੱਕ ਗਏ ਪਰ ਮੁੜ ਦਿੱਲੀ ਵਾਪਸ ਆ ਗਏ | ਫਿਰ ਬਲਵਿੰਦਰ ਕੁਮਾਰ ਅਤੇ ਮਿ੍ਤਕਾ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਏ ਅਤੇ ਰਸਤੇ ਵਿਚ ਪਿੰਡ ਬੜਾ ਨੇੜੇ ਬੱਸ ਚੋ ਉਤਰ ਗਏ | ਉੱਥੇ ਦੋਹਾਂ ਵਿਚ ਕਹਾ-ਸੁਣੀ ਹੋ ਗਈ ਅਤੇ ਗੁੱਸੇ ਵਿਚ ਆ ਕੇ ਬਲਵਿੰਦਰ ਕੁਮਾਰ ਨੇ ਮਿ੍ਤਕਾ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ | ਬਾਅਦ ਵਿਚ ਉਸ ਨੇ ਸਿਰ 'ਤੇ ਪੱਥਰ ਮਾਰਿਆ, ਕੱਪੜੇ ਉਤਾਰ ਕੇ ਲਾਸ਼ ਨੂੰ ਖੱਡ ਵਿਚ ਸੁੱਟ ਦਿੱਤਾ | ਤਿੰਨ ਸਾਲ ਦੀ ਬੇਟੀ ਵੀ ਛੱਡੀ ਸੜਕ 'ਤੇ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਬਲਵਿੰਦਰ ਕੁਮਾਰ ਨੇ ਮਿ੍ਤਕਾ ਦੀ ਤਿੰਨ ਸਾਲ ਦੀ ਧੀ ਨੂੰ 16 ਅਗਸਤ ਦੀ ਰਾਤ ਨੂੰ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਵਿਖੇ ਖੁਦਵਾਨੀ ਬਾਈਪਾਸ 'ਤੇ ਸੜਕ 'ਤੇ ਹੀ ਛੱਡ ਦਿੱਤਾ ਸੀ | ਇਸ ਸਬੰਧੀ ਜੰਮੂ-ਕਸ਼ਮੀਰ ਪੁਲਿਸ ਨਾਲ ਸੰਪਰਕ ਕਰਕੇ ਬੱਚੀ ਨੂੰ ਬਰਾਮਦ ਕੀਤਾ ਗਿਆ ਅਤੇ ਜ਼ਿਲ੍ਹਾ ਚਾਇਲਡ ਪ੍ਰੋਟੈਕਸ਼ਨ ਅਫਸਰ ਕੁਲਗਾਮ ਵਲੋਂ ਬੱਚੀ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ | ਐਸ.ਐਸ.ਪੀ. ਖੁਰਾਣਾ ਨੇ ਦੱਸਿਆ ਕਿ ਮੁਲਜ਼ਮ ਪੁਲਿਸ ਹਿਰਾਸਤ ਵਿਚ ਹੈ ਅਤੇ ਉਸ ਤੋਂ ਹੋਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰਨ ਲਈ ਤਫਤੀਸ਼ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਪੈ ਰਹੇ ਮੀਂਹ ਨਾਲ ਰੂਪਨਗਰ ਸ਼ਹਿਰ ਦੇ ਨੀਵੇਂ ਇਲਾਕਿਆਂ ਦੀ ਜ਼ਿੰਦਗੀ ਹੋਈ ਦੁੱਭਰ <br/> ਅਗਲੀ ਖ਼ਬਰ ਸਤਲੁਜ 'ਚ ਆਏ ਹੜ੍ਹ ਕਾਰਨ ਹੋਈ ਤਬਾਹੀ <br/>
Ad Position 24