ਘਨੌਲੀ, 2 ਸਤੰਬਰ (ਜਸਵੀਰ ਸਿੰਘ ਸੈਣੀ)-ਗੁਰਦੁਆਰਾ ਪਾਤਸ਼ਾਹੀ ਨੌਵੀਂ ਪ੍ਰਬੰਧਕ ਕਮੇਟੀ ਘਨੌਲੀ ਵਲੋਂ ਸਮੂਹ ਸੰਗਤਾ ਦੇ ਸਹਿਯੋਗ ਨਾਲ 2 ਲੱਖ ਦੀ ਰਾਸ਼ੀ ਤੇ ਰਾਸ਼ਨ ਸਮੱਗਰੀ ਪੰਜਾਬ ਵਿਚ ਆਏ ਹੜ ਪੀੜਤਾਂ ਦੇ ਲਈ ਭੇਂਟ ਕੀਤੀ ਗਈ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਵਲੋਂ ਅਨਾਊਾਸਮੈਂਟ ਕੀਤੀ ਗਈ ਸੀ ਕਿ ਜਿਸਨੇ ਵੀ ਇਸ ਸੇਵਾ ਵਿਚ ਆਪਣਾ ਸਹਿਯੋਗ ਦੇਣਾ ਹੈ ਉਹ ਕਰ ਸਕਦਾ ਹੈ | ਇਹ ਅੱਜ ਗੁਰਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ ਦੇ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਵਾਲਿਆਂ ਨੂੰ ਭੇਟ ਕੀਤੀ ਗਈ | ਉਹਨਾਂ ਵਲੋਂ ਸਮੇਂ ਸਮੇਂ ਤੇ ਸੰਗਤਾਂ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਹੜ ਪੀੜਤਾਂ ਲਈ ਭੇਜੀ ਜਾ ਰਹੀ ਹੈ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਡਾਕਟਰ ਜਸਵੀਰ ਸਿੰਘ , ਸਕੱਤਰ ਲਾਭ ਸਿੰਘ, ਜਸਬੀਰ ਸਿੰਘ ਪੀ.ਪੀ. , ਨਿਰਮਲ ਸਿੰਘ , ਅਮਰੀਕ ਸਿੰਘ ਆਦਿ ਹਾਜਰ ਸਨ |