30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਪੀੜਤਾਂ ਦੀ ਮਦਦ ਵਿਉਂਤਬੰਦੀ ਨਾਲ ਕਰਨ ਦੀ ਕੀਤੀ ਬੀਕੇਯੂ ਰਾਜੇਵਾਲ ਵਲੋਂ ਅਪੀਲ <br/>

Ad Position 21
No active advertisement
ਅਜੀਤ ਡੈਸਕ 03-09-2025
ਮੋਰਿੰਡਾ, 2 ਸਤੰਬਰ (ਤਰਲੋਚਨ ਸਿੰਘ ਕੰਗ)-ਪੰਜਾਬ ਵਿਚ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਨੂੰ ਪੂਰਾ ਕਰਦਿਆਂ ਕਰਦਿਆਂ ਘੱਟੋ ਛੇ ਮਹੀਨਿਆਂ ਦਾ ਸਮਾਂ ਲੱਗੇਗਾ | ਇਸ ਲਈ ਸਾਨੂੰ ਸਭਨਾਂ ਨੂੰ ਮਿਲ ਜੁੱਲ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਲਈ ਵਿਉਂਤਬੰਦੀ ਕਰਨੀ ਪਵੇਗੀ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਨੇ ਅਨਾਜ ਮੰਡੀ ਮੋਰਿੰਡਾ ਵਿਚ ਕੀਤੀ ਜਥੇਬੰਦੀ ਦੀ ਭਰਵੀਂ ਇਕੱਤਰਤਾ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਅੱਜ ਜੋ ਵੀ ਸਮਾਜ ਸੇਵੀ ਅਤੇ ਹੋਰ ਜਥੇਬੰਦੀਆਂ ਹੜ੍ਹ ਪੀੜਤਾਂ ਦੀ ਸੇਵਾ ਵਿਚ ਲੱਗੀਆਂ ਹੋਈਆਂ ਹਨ | ਉਨ੍ਹਾਂ ਸੰਸਥਾਵਾਂ ਅੱਗੇ ਸਾਡਾ ਸਿਰ ਝੁਕਦਾ ਹੈ | ਪ੍ਰੰਤੂ ਉਨ੍ਹਾਂ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਲਈ ਸਾਨੂੰ ਲੰਮਾ ਸਮਾਂ ਉਨ੍ਹਾਂ ਦੀ ਮਦਦ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਅੱਜ ਬਹੁਤ ਲੋਕ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਗਏ ਹਨ, ਜਿਸ ਨਾਲ ਹੜ੍ਹ ਪੀੜਤਾਂ ਕੋਲ ਲੋੜ ਤੋਂ ਵੀ ਜ਼ਿਆਦਾ ਸਮਾਨ ਪਹੁੰਚ ਚੁੱਕਾ ਹੈ, ਪ੍ਰੰਤੂ ਅਸਲੀ ਜ਼ਰੂਰਤ ਉਦੋਂ ਸ਼ੁਰੂ ਹੋਵੇਗੀ ਜਦੋਂ ਹੜ੍ਹ ਦਾ ਪਾਣੀ ਉੱਤਰਨ ਤੇ ਉਨ੍ਹਾਂ ਨੇ ਆਪੋ-ਆਪਣੇ ਘਰਾਂ ਨੂੰ ਜਾਣਾ ਹੈ | ਸ੍ਰੀ ਚਲਾਕੀ ਨੇ ਕਿਹਾ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਮਿਲ ਜੁੱਲ ਕੇ ਅਜਿਹੀ ਵਿਉਂਤਬੰਦੀ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਪਸ਼ੂਆਂ ਨੂੰ ਚਾਰਾ, ਅਚਾਰ, ਤੂੜੀ ਤੇ ਦਾਣੇ ਦਾ ਪ੍ਰਬੰਧ ਹੋ ਸਕੇ | ਇਹਨਾਂ ਲੋਕਾਂ ਦੇ ਮਕਾਨ ਬਿਲਕੁਲ ਢਹਿ ਢੇਰੀ ਹੋ ਚੁੱਕੇ ਹਨ, ਉਨ੍ਹਾਂ ਨੂੰ ਜ਼ਿਆਦਾ ਸਹਾਇਤਾ ਦੀ ਜ਼ਰੂਰਤ ਹੈ | ਸਾਨੂੰ ਸਭਨਾਂ ਦੇ ਮੁੜ ਵਸੇਬੇ ਲਈ ਯਤਨ ਕਰਨੇ ਚਾਹੀਦੇ ਹਨ | ਇਸ ਮੀਟਿੰਗ ਦੌਰਾਨ ਜਥੇਬੰਦੀ ਵਲੋਂ ਮੈਂਬਰਾਂ ਦੀਆਂ ਡਿਊਟੀਆਂ ਵੰਡ ਦਿੱਤੀਆਂ ਗਈਆਂ ਹਨ | ਜਿਸ ਵਿਚ ਮੈਂਬਰ ਪਸ਼ੂਆਂ ਲਈ ਚਾਰਾ, ਤੂੜੀ ਅਤੇ ਹੋਰ ਘਰੇਲੂ ਸਮਾਨ ਇਕੱਠਾ ਕਰਨਗੇ ਅਤੇ ਲੋੜ ਮੁਤਾਬਿਕ ਮੌਕੇ 'ਤੇ ਸਮਾਨ ਪਹੁੰਚਾ ਦਿੱਤਾ ਜਾਇਆ ਕਰੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰਵਿੰਦਰ ਸਿੰਘ ਰੰਗੀ, ਰਣਧੀਰ ਸਿੰਘ ਚੱਕਰ, ਬਲਦੀਪ ਸਿੰਘ ਸੰਗਤਪੁਰਾ, ਪਰਮਜੀਤ ਸਿੰਘ ਅਮਰਾਲੀ, ਹਰਿੰਦਰ ਸਿੰਘ ਮਾਜਰੀ, ਸੁਖਦੀਪ ਸਿੰਘ ਭੰਗੂ, ਹਰਬੰਸ ਸਿੰਘ ਦਤਾਰਪੁਰ, ਬੱਬੂ ਕਾਂਜਲਾ, ਅਵਤਾਰ ਸਿੰਘ ਸਰਹਾਣਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਦੀ ਮੀਟਿੰਗ <br/> ਅਗਲੀ ਖ਼ਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਘਨੌਲੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 2 ਲੱਖ ਦੀ ਰਾਸ਼ੀ ਹੜ੍ਹ ਪੀੜਤਾਂ ਲਈ ਭੇਟ
Ad Position 24