ਨੂਰਪੁਰ ਬੇਦੀ, 2 ਸਤੰਬਰ (ਵਿੰਦਰਪਾਲ ਝਾਂਡੀਆਂ)-ਨਾਮਵਰ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਦੀ ਤਖਤਗੜ੍ਹ ਇਕਾਈ ਦੀ ਇਕ ਅਹਿਮ ਮੀਟਿੰਗ ਨੂਰਪੁਰ ਬੇਦੀ ਵਿਖੇ ਸੰਸਥਾ ਦੀ ਖਜਾਨਚੀ ਸੰਗੀਤਾ ਭੰਡਾਰੀ ਦੀ ਅਗਵਾਈ ਹੇਠ 'ਚ ਹੋਈ | ਮੀਟਿੰਗ ਦੌਰਾਨ ਹਾਜ਼ਰ ਨੁਮਾਇੰਦਿਆ ਨੇ ਸੰਸਥਾ ਵਲੋਂ ਹੜ ਪੀੜਤਾਂ ਦੀ ਸਹਾਇਤਾ ਲਈ ਬਚਾਅ ਕਾਰਜਾਂ ਦੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਲਿਆ | ਜਿਸ ਤਹਿਤ ਪੀੜਤ ਪਰਿਵਾਰਾਂ ਨੂੰ ਜ਼ਰੂਰੀ ਦਵਾਈਆਂ ਪ੍ਰਦਾਨ ਕਰਨ 'ਤੇੇ ਸਹਿਮਤੀ ਬਣੀ | ਇਸ ਦੌਰਾਨ ਉੱਤਰੀ ਭਾਰਤ ਦੇ ਪ੍ਰਸਿੱਧ ਤੇੇ ਇਤਿਹਾਸਕ ਪ੍ਰਾਚੀਨ ਸ਼੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ ਦੇ ਮੁੱਖ ਪ੍ਰਬੰਧਕ ਸ਼ਸ਼ੀਕਾਂਤ ਚੰਦਨ ਤਖਤਗੜ੍ਹ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਜਿਨ੍ਹਾਂ ਨੇ ਹੜ੍ਹ ਪੀੜਤ ਪਰਿਵਾਰਾਂ ਲਈ ਦੀ ਸਹਾਇਤਾ ਲਈ ਅਸਥਾਈ ਰਿਹਾਇਸ਼ ਵਜੋਂ ਲੋੜ ਪੈਣ 'ਤੇ ਉਕਤ ਮੰਦਰ ਵਿਖੇ ਕਰੀਬ 75 ਵਿਅਕਤੀਆਂ ਦੇ ਠਹਿਰਣ ਤੇ ਉਨ੍ਹਾਂ ਦੇ ਖਾਣ ਪੀਣ ਦੇ ਪ੍ਰਬੰਧ ਕਰਨ ਲਈ ਪ੍ਰਸ਼ਾਸ਼ਨ ਨੂੰ ਪੱਤਰ ਲਿਖ ਕੇ ਭੇਜਣ ਦੀ ਸਹਿਮਤੀ ਦਿੱਤੀ | ਇਨ੍ਹਾਂ ਪਰਿਵਾਰਾਂ ਦੀ ਹਰ ਪੱਖੋਂ ਦੇਖਭਾਲ, ਸੇਵਾ ਅਤੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਭਾਰਤ ਵਿਕਾਸ ਪ੍ਰੀਸ਼ਦ ਦੀ ਤਖਤਗੜ੍ਹ ਇਕਾਈ ਵਲੋਂ ਨਿਭਾਉਣ ਦਾ ਫੈਸਲਾ ਲਿਆ ਗਿਆ | ਇਸਦੇ ਨਾਲ ਹੀ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸੰਸਥਾ ਵਲੋਂ 28 ਸਤੰਬਰ ਨੂੰ ਤਖਤਗੜ੍ਹ ਵਿਖੇ ਲਗਾਏ ਜਾ ਰਹੇੇ ਖੂਨਦਾਨ ਕੈਂਪ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ | ਉਕਤ ਸਮੁੱਚੇ ਮਤਿਆਂ ਨੂੰ ਸੰਸਥਾ ਦੇ ਨੁਮਾਇੰਦਿਆਂ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਇਸ ਮੋਕੇ ਤੇ ਖਜ਼ਾਨਚੀ ਸੰਗੀਤਾ ਭੰਡਾਰੀ, ਸਾਬਕਾ ਪ੍ਰਧਾਨ ਪਿ੍ੰਸੀਪਲ ਵਰਿੰਦਰ ਸ਼ਰਮਾ ਤਖਤਗੜ੍ਹ, ਸ਼ਸ਼ੀਕਾਂਤ ਚੰਦਨ ਤਖਤਗੜ੍ਹ, ਸਾਬਕਾ ਪ੍ਰਧਾਨ ਸੰਜੀਵ ਭੰਡਾਰੀ, ਡਾ. ਰਕੇਸ਼ ਰਾਣਾ, ਰਾਜ ਕੁਮਾਰ ਖੋਸਲਾ, ਸੁਰਜੀਤ ਖੱਟੜਾ ਤੇ ਮਾਸਟਰ ਸੰਜੀਵ ਭਾਰਦਵਾਜ ਮੋਠਾਪੁਰ ਆਦਿ ਹਾਜਰ ਸਨ |