30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਰੋਹ 'ਚ ਆਏ ਬੀ.ਬੀ.ਐਮ.ਬੀ. ਮੁਲਾਜ਼ਮਾਂ ਵਲੋਂ ਨੰਗਲ-ਭਾਖੜਾ ਮੁੱਖ ਮਾਰਗ 'ਤੇ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 03-09-2025
ਮਾਮਲਾ ਭਾਖੜਾ ਡੈਮ ਵਿਖੇ ਆਪਣੇ ਵਾਹਨਾਂ 'ਤੇ ਜਾਣ ਵਾਲੇ ਬੀ.ਬੀ.ਐਮ.ਬੀ. ਮੁਲਾਜ਼ਮਾਂ ਕੋਲੋਂ ਹਿਮਾਚਲ ਐਂਟਰੀ ਟੈਕਸ ਲਏ ਜਾਣ ਦਾ

ਨੰਗਲ, 2 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਤੇ ਹਿਮਾਚਲ ਦੀ ਸਰਹੱਦ ਉੱਤੇ ਪਿੰਡ ਬਰਮਲਾ ਨਜ਼ਦੀਕ ਨੰਗਲ- ਭਾਖੜਾ ਡੈਮ ਮੁੱਖ ਮਾਰਗ ਉੱਤੇ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਲਗਾਏ
ਗਏ ਐਂਟਰੀ ਟੈਕਸ ਬੈਰੀਅਰ 'ਤੇ ਅੱਜ ਸਵੇਰੇ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਜ਼ੋਰਦਾਰ ਬਾਰਸ਼ ਕਾਰਨ ਮੁੱਖ ਮਾਰਗ ਵਿਚ ਪਹਾੜੀਆਂ ਦੇ ਡਿੱਗੇ ਮਲਬੇ ਨੂੰ ਚੁਕਵਾ ਕੇ ਚਲਣਯੋਗ ਬਣਾਉਣ ਲਈ ਲਿਜਾਈ ਜਾ ਰਹੀ ਪ੍ਰਾਈਵੇਟ ਜੇਸੀਬੀ ਮਸ਼ੀਨ ਨੂੰ ਐਂਟਰੀ ਟੈਕਸ ਲਈ ਰੋਕਿਆ ਲਿਆ ਗਿਆ ਜਿਸ ਕਾਰਨ ਭਾਖੜਾ ਡੈਮ ਨੂੰ ਜਾਣ ਵਾਲੇ ਵਾਹਨਾਂ ਦਾ ਜਾਮ ਵੀ ਲੱਗ ਗਿਆ | ਜਿਸ ਕਾਰਨ ਮੁਲਾਜ਼ਮ ਵਰਗ 'ਚ ਰੋਸ ਦੀ ਲਹਿਰ ਫੈਲ ਗਈ | ਦੱਸਣਯੋਗ ਹੈ ਕਿ ਭਾਖੜਾ ਡੈਮ ਵਿਖੇ ਡਿਊਟੀ 'ਤੇ ਆਉਣ ਜਾਣ ਲਈ ਬੀ.ਬੀ.ਐਮ.ਬੀ ਦੇ ਮੁਲਾਜ਼ਮਾਂ ਨੂੰ ਰਸਤਾ ਬੰਦ ਹੋਣ ਕਾਰਨ ਭਾਰੀ ਦਿੱਕਤਾਂ ਨਾਲ ਜੂਝਣਾ ਪੈ ਰਿਹਾ ਹੈ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਬੀ.ਬੀ.ਐਮ.ਬੀ. ਦੀ ਮਾਨਤਾ ਪ੍ਰਾਪਤ ਯੂਨੀਅਨ ਇੰਟਕ ਸਾਂਝਾ ਮੋਰਚਾ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਲਾਦੀ, ਕਾਰਜਕਾਰੀ ਪ੍ਰਧਾਨ ਵਿਨੋਦ ਕੁਮਾਰ ਰਾਣਾ, ਹਰਪਾਲ ਰਾਣਾ, ਅਵਤਾਰ ਸਿੰਘ ਤਾਰੀ, ਰਣਵੀਰ ਸਿੰਘ, ਮਨੋਜ ਵਰਮਾ ਜਨਰਲ ਸਕੱਤਰ, ਜਤਿੰਦਰ ਸ਼ੁਕਲਾ, ਗੁਰਚਰਨ ਸਿੰਘ, ਅਸ਼ੋਕ ਕੁਮਾਰ, ਪਰਮਜੀਤ ਸਿੰਘ ਰਾਣਾ ਸੀਨੀਅਰ ਮੀਤ ਪ੍ਰਧਾਨ, ਅਸ਼ੋਕ ਸ਼ਰਮਾ ਉਪ ਪ੍ਰਧਾਨ, ਰਮੇਸ਼ ਚੰਦਰ, ਸੁਨੀਲ ਕੁਮਾਰ, ਰਾਮ ਗੋਪਾਲ, ਭੁਪਿੰਦਰ ਸਿੰਘ ਨੇ ਕਿਹਾ ਕਿ ਹਿਮਾਚਲ ਟੋਲ ਬੈਰੀਅਰ 'ਤੇ ਅਕਸਰ ਭਾਖੜਾ ਡੈਮ ਨੂੰ ਕਰਮਚਾਰੀਆਂ ਨੂੰ ਡਿਊਟੀ 'ਤੇ ਜਾਣ ਸਮੇਂ ਐਂਟਰੀ ਫ਼ੀਸ ਦੇਣੀ ਪੈਂਦੀ ਹੈ ਜਦੋਂ ਕਿ ਨੰਗਲ ਤੋਂ ਭਾਖੜਾ ਰੋਡ ਬੀ.ਬੀ.ਐਮ.ਬੀ. ਪ੍ਰਬੰਧਨ ਵਲੋਂ ਹੀ ਬਣਾਇਆ ਤੇ ਉਸ ਦਾ ਰੱਖ ਰਖਾਵ ਵੀ ਬੀ.ਬੀ.ਐਮ.ਬੀ. ਪ੍ਰਬੰਧਨ ਹੀ ਕਰਦਾ ਹੈ | ਉਨ੍ਹਾਂ ਕਿਹਾ ਕਿ ਬੀ.ਬੀ.ਐਮ.ਬੀ. 'ਚ ਕੰਮ ਕਰਦੇ ਕਰਮਚਾਰੀ ਜਿਨ੍ਹਾਂ ਦੀ ਰਿਹਾਇਸ਼ ਤੇ ਕੰਮ ਕਰਨ ਵਾਲੀ ਥਾਂ ਵਿਚ ਪੰਜ ਸੱਤ ਕਿੱਲੋਮੀਟਰ ਦਾ ਹੀ ਫ਼ਰਕ ਹੈ | ਰੋਹ ਵਿਚ ਆਏ ਮੁਲਾਜ਼ਮਾਂ ਨੇ ਇੱਕੋ ਸੁਰ 'ਚ ਮੰਗ ਕਰਦਿਆਂ ਆਖਿਆ ਕਿ ਜਾਂ ਤਾਂ ਹਿਮਾਚਲ ਐਂਟਰੀ ਟੈਕਸ ਬੈਰੀਅਰ ਨੂੰ ਭਾਖੜਾ ਡੈਮ ਦੇ ਨਜ਼ਦੀਕ ਲਿਜਾਇਆ ਜਾਵੇ ਜਾਂ ਫਿਰ ਬੀ.ਬੀ.ਐਮ.ਬੀ. ਦੇ ਮੁਲਾਜ਼ਮਾਂ ਨੂੰ ਐਂਟਰੀ ਫ਼ੀਸ ਤੋਂ ਛੋਟ ਦਿੱਤੀ ਜਾਵੇ ਕਿਉਂਕਿ ਪਿਛਲੇ ਤਿੰਨ ਦਿਨਾਂ ਤੋਂ ਪਹਾੜੀਆਂ ਡਿੱਗਣ ਕਾਰਨ ਮੁੱਖ ਮਾਰਗ ਬੰਦ ਹੋਇਆ ਹੈ ਪਰ ਹਿਮਾਚਲ ਪ੍ਰਦੇਸ਼ ਸਰਕਾਰ ਵੱਲ ਇਸ ਮਾਰਗ ਨੂੰ ਆਮ ਵਾਂਗ ਚੱਲਦਾ ਰੱਖਣ ਲਈ ਕੋਈ ਵੀ ਯਤਨ ਨਹੀਂ ਕੀਤੇ ਗਏ | ਜਿਸ ਸੜਕ ਦੀ ਅਸੀਂ ਦੇਖਭਾਲ ਕਰਦੇ ਹਾਂ, ਉਸਨੂੰ ਬਣਾਉਂਦੇ ਹਾਂ ਤੇ ਆਪਣੇ ਕੰਮ 'ਤੇ ਜਾਣ ਲਈ ਉਸੇ ਸੜਕ 'ਤੇ ਸਾਡੇ ਤੋਂ ਐਂਟਰੀ ਫ਼ੀਸ ਲਈ ਜਾਂਦੀ ਹੈ, ਇਸਨੂੰ ਬੰਦ ਕੀਤਾ ਜਾਵੇ | ਉਨ੍ਹਾਂ ਕਿਹਾ ਕਿ, ਕਈ ਵਾਰ ਤਾਂ ਕਰਮਚਾਰੀਆਂ ਨੂੰ ਇੱਕ ਦਿਨ ਵਿਚ ਹੀ ਜ਼ਰੂਰੀ ਕੰਮ ਸਮੇਂ ਦੋ ਤਿੰਨ ਵਾਰ ਵੀ ਜਾਣਾ ਪੈ ਜਾਂਦਾ ਹੈ ਅਕਸਰ ਮੁਲਾਜ਼ਮਾਂ ਨਾਲ ਫ਼ੀਸ ਕੱਟਣ ਸਬੰਧੀ ਕਰਮਚਾਰੀਆਂ ਅਤੇ ਲੋਕਲ ਨਾਗਰਿਕਾਂ ਨਾਲ ਝਗੜੇ ਦੀ ਸਥਿਤੀ ਪੈਦਾ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਅੱਜ ਮਜਬੂਰਨ ਸਾਨੂੰ ਮੁਲਾਜ਼ਮਾਂ ਦੀ ਜਾਇਜ਼ ਮੰਗ ਨੂੰ ਲੈ ਕੇ ਇਸ ਥਾਂ ਤੇ ਰੋਸ ਪ੍ਰਦਰਸ਼ਨ ਕਰਨਾ ਪਿਆ | ਕਰਮਚਾਰੀਆਂ ਨੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਪ੍ਰਸ਼ਾਸਨ ਤੋਂ ਕਰਮਚਾਰੀਆਂ ਅਤੇ ਪੰਜ ਕਿੱਲੋਮੀਟਰ ਵਿਚ ਰਹਿੰਦੇ ਨਾਗਰਿਕ ਨੂੰ ਇਸ ਐਂਟਰੀ ਫ਼ੀਸ ਤੋ ਸੋਟ ਦੇਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੇ ਪਾਣੀ ਦੀ ਰੋਕਥਾਮ ਲਈ ਨੌਜਵਾਨਾਂ ਵਲੋਂ ਲਗਾਇਆ ਬੰਨ੍ਹ ਮਾਫ਼ੀਆ ਵਲੋਂ ਪੁੱਟਣਾ ਸ਼ੁਰੂ <br/> ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਦੀ ਮੀਟਿੰਗ <br/>
Ad Position 24