01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਟਿੱਬੇ ਦੀਆਂ ਢਿੱਗਾਂ ਡਿੱਗਣ ਕਾਰਨ ਪਸ਼ੂ ਸ਼ੈੱਡ ਦਾ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 03-09-2025
ਭਰਤਗੜ੍ਹ, 2 ਸਤੰਬਰ (ਜਸਬੀਰ ਸਿੰਘ ਬਾਵਾ)-ਕੁਝ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਦੇ ਨਤੀਜੇਵਜੋਂ ਦੇਰ ਰਾਤ ਗਰਦਲੇ ਦੇ ਵਸਨੀਕ ਗੁਰਨਾਮ ਸਿੰਘ ਦੇ ਪਸ਼ੂਆਂ ਦੀ ਵਾੜੇ ਅਤੇ ਸ਼ੈੱਡ 'ਤੇ ਟਿੱਬੇ ਦੀਆਂ ਅਚਾਨਕ ਢਿੱਗਾਂ ਡਿੱਗਣ ਬਦੌਲਤ ਪਸ਼ੂਆਂ ਦੇ ਚਾਰੇ, ਟੋਕੇ ਦੀ ਮਸ਼ੀਨ ਸਮੇਤ ਹੋਰ ਨੁਕਸਾਨ ਹੋਣ ਦੀ ਖ਼ਬਰ ਹੈ, ਪਰਿਵਾਰ ਨੇ ਗੁਆਂਢੀਆਂ ਦੀ ਸਹਾਇਤਾ ਨਾਲ ਤੁਰੰਤ ਇਨ੍ਹਾਂ ਕੋਲ ਕੰਮ ਕਰਦੇ ਦਿਹਾੜੀਦਾਰ ਨੂੰ ਅਤੇ ਪਸ਼ੂਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਅਤੇ ਇਸਦੀ ਇਤਲਾਹ ਸਥਾਨਕ ਨੁਮਾਇੰਦਿਆਂ ਰਾਹੀਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦਿੱਤੀ, ਇਨ੍ਹਾਂ ਪਰਿਵਾਰ ਨਾਲ ਰਾਬਤਾ ਕਰਕੇ ਅੱਜ ਸਵੇਰੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਜੇ. ਸੀ. ਬੀ. ਮਸ਼ੀਨ ਅਤੇ ਹੋਰਨਾਂ ਸਾਧਨਾਂ ਨਾਲ ਮਲਬੇ ਨੂੰ ਹਟਾਉਣ ਦਾ ਕੰਮ ਬਾਅਦ ਦੁਪਹਿਰ ਤੱਕ ਜਾਰੀ ਰਿਹਾ | ਇਸੇ ਦੌਰਾਨ ਸਮਾਜ ਸੇਵੀ ਸੁਖਜਿੰਦਰ ਸਿੰਘ ਭਾਓਵਾਲ, ਸੈਣੀ ਭਲਾਈ ਬੋਰਡ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ, ਅਮਨ ਬੇਲੀ, ਗੁਰਚਰਨ ਸਿੰਘ ਬੇਲੀ, ਗੁਰਮੀਤ ਸਿੰਘ ਸੋਢੀ, ਮਹਿੰਦਰ ਸਿੰਘ ਸੈਣੀ, ਅਮਰਜੀਤ ਸਿੰਘ ਲਾਡੀ, ਸੰਜੂ ਬੇਲੀ, ਅਮਰਜੀਤ ਸਿੰਘ ਗਰਦਲੇ ਆਦਿ ਬਚਾਅ ਕਾਰਜਾਂ 'ਚ ਜੁਟੇ ਰਹੇ |


Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਵਿਚਾਰ ਮੰਚ ਵਲੋਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਹਲਕਾ ਵਿਧਾਇਕ ਨੂੰ ਸੌਂਪਿਆ <br/> ਅਗਲੀ ਖ਼ਬਰ ਹੜ੍ਹਾਂ ਦੇ ਪਾਣੀ ਦੀ ਰੋਕਥਾਮ ਲਈ ਨੌਜਵਾਨਾਂ ਵਲੋਂ ਲਗਾਇਆ ਬੰਨ੍ਹ ਮਾਫ਼ੀਆ ਵਲੋਂ ਪੁੱਟਣਾ ਸ਼ੁਰੂ <br/>
Ad Position 24