01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗੁਰਮਤਿ ਵਿਚਾਰ ਮੰਚ ਵਲੋਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਹਲਕਾ ਵਿਧਾਇਕ ਨੂੰ ਸੌਂਪਿਆ <br/>

Ad Position 21
No active advertisement
ਅਜੀਤ ਡੈਸਕ 03-09-2025
ਰੂਪਨਗਰ, 2 ਸਤੰਬਰ (ਯਸ਼ਵੰਤ ਬੱਸੀ)-ਗੁਰਮਤਿ ਵੀਚਾਰ ਮੰਚ ਪੰਜਾਬ ਦੇ ਵਫ਼ਦ ਨੇ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਅ ਹਲਕਾ ਵਿਧਾਇਕ ਦਿਨੇਸ਼ ਚੱਢਾ ਨੂੰ ਸੌਂਪਿਆ | ਜਿਸਦੇ ਤਹਿਤ ਵਫ਼ਦ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਹੋਣ ਵਾਲੇ ਸਮਾਗਮਾਂ ਵਿਚ ਰੂਪਨਗਰ ਨੇੜਲੇ ਪਿੰਡ ਮਲਿਕਪੁਰ ਵਿਖੇ ਵੀ ਪ੍ਰੋਗਰਾਮ ਰੱਖੇ ਜਾਣ | ਗੁਰਮਤਿ ਵੀਚਾਰ ਮੰਚ ਦੇ ਕਨਵੀਨਰ ਨਿਰਮਲ ਸਿੰਘ ਲੋਦੀਮਾਜਰਾ, ਗਿਆਨ ਸਿੰਘ ਘਨੌਲੀ, ਮਦਨ ਸਿੰਘ ਬਹਾਦਰਪੁਰ, ਮਾਸਟਰ ਅਵਤਾਰ ਸਿੰਘ, ਮਾਸਟਰ ਜਗਤਾਰ ਸਿੰਘ, ਸੋਮਾ ਸਿੰਘ ਲੋਧੀਮਾਜਰਾ, ਇੰਦਰਜੀਤ ਸਿੰਘ, ਪਰਮਿੰਦਰ ਸਿੰਘ, ਪਰਸਾ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਮੈਂਬਰਾਂ ਨੇ ਸਰਕਾਰ ਪਾਸੋ ਮੰਗ ਕੀਤੀ ਕਿ ਸ਼ਹੀਦੀ ਸ਼ਤਾਬਦੀ ਸਬੰਧੀ ਕੁੱਝ ਪ੍ਰੋਗਰਾਮ ਰੂਪਨਗਰ ਅਤੇ ਘਨੌਲੀ ਵਿਚਕਾਰ ਪੈਂਦੇ ਪਿੰਡ ਮਲਿਕਪੁਰ ਵਿਖੇ ਵੀ ਕਰਵਾਏ ਜਾਣ | ਉਹਨਾਂ ਭੱਟ ਬਹੀਆਂ, ਡਾ. ਪਿਆਰਾ ਸਿੰਘ, ਡਾ. ਗੰਡਾ ਸਿੰਘ, ਡਾ. ਰਜਿੰਦਰ ਸਿੰਘ ਦਿਲਗੀਰ, ਪ੍ਰੋ. ਹਰਬੰਸ ਸਿੰਘ, ਮਹਿੰਦਰ ਸਿੰਘ ਜੋਸ਼, ਡਾ. ਸੰਗਤ ਸਿੰਘ, ਡਾ. ਤਾਰਨ ਸਿੰਘ ਅਤੇ ਮੁਹੰਮਦ ਅਹਿਸਾਨ ਆਦਿ ਇਤਿਹਾਸਕਾਰਾਂ ਦੀਆਂ ਲਿਖਤਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗਿ੍ਫ਼ਤਾਰੀ ਦਾ ਅਸਲ ਸਥਾਨ ਪਿੰਡ ਮਲਿਕਪੁਰ (ਰੰਗੜਾ) ਨੇੜੇ ਰੂਪਨਗਰ ਵਰਣਿਤ ਹੈ | ਉਹਨਾਂ ਕਿਹਾ ਕਿ ਦੇਸ਼ ਵਿਚ ਗੁਰੂ ਸਾਹਿਬ ਨਾਲ ਸਬੰਧਿਤ ਸਾਰੇ ਹੀ ਸਥਾਨਾਂ 'ਤੇ ਪ੍ਰੋਗਰਾਮ ਉਲੀਕੇ ਗਏ ਹਨ | ਇਸ ਲਈ ਮਲਿਕਪੁਰ ਨੂੰ ਵੀ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣਾਇਆ ਜਾਵੇ | ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਬਾਬਤ ਮੁੱਖ ਮੰਤਰੀ ਪੰਜਾਬ ਦੇ ਧਿਆਨ 'ਚ ਲਿਆ ਕੇ ਇੱਥੇ ਵੀ ਪ੍ਰੋਗਰਾਮ ਵਿਉਂਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਪੈ ਰਹੇ ਮੀਂਹ ਕਾਰਨ ਗੁਰਦੁਆਰਾ ਬੀਬੀ ਮੁਮਤਾਜ਼ ਗੜ੍ਹ ਬੜੀ ਵਿਖ਼ੇ ਕਮਰਿਆਂ ਨੂੰ ਪਿਆ ਪਾੜ... ਅਗਲੀ ਖ਼ਬਰ ਟਿੱਬੇ ਦੀਆਂ ਢਿੱਗਾਂ ਡਿੱਗਣ ਕਾਰਨ ਪਸ਼ੂ ਸ਼ੈੱਡ ਦਾ ਨੁਕਸਾਨ <br/>
Ad Position 24