01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਲਗਾਤਾਰ ਪੈ ਰਹੇ ਮੀਂਹ ਕਾਰਨ ਗੁਰਦੁਆਰਾ ਬੀਬੀ ਮੁਮਤਾਜ਼ ਗੜ੍ਹ ਬੜੀ ਵਿਖ਼ੇ ਕਮਰਿਆਂ ਨੂੰ ਪਿਆ ਪਾੜ...

Ad Position 21
No active advertisement
ਅਜੀਤ ਡੈਸਕ 03-09-2025
ਪੁਰਖਾਲੀ, 2 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ) ਬੀਤੇ ਦਿਨਾਂ ਤੋਂ ਲਗਾਤਾਰ ਹੋ ਰਹੇ ਤੇਜ ਮੀਂਹ ਕਾਰਨ ਪਹਾੜੀ ਨੂੰ ਖੋਰਾ ਨਾਲ ਗੁਰੂਦੁਆਰਾ ਬੀਬੀ ਮੁਮਤਾਜ਼ ਗੜ੍ਹ ਬੜੀ ਵਿਖ਼ੇ ਬਣਾਏ ਕਮਰਿਆਂ ਨੂੰ ਵੱਡਾ ਪਾੜ ਪੈ ਗਿਆ | ਇਸ ਸਬੰਧੀ ਗੁਰੂਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਰੀ ਮੀਂਹ ਨਾਲ ਪਹਾੜੀ ਨੂੰ ਖੋਰਾ ਲੱਗ ਗਿਆ | ਜਿਸ ਨਾਲ ਕਮਰਿਆਂ ਨੂੰ ਵੱਡਾ ਪਾੜ ਪੈ ਗਿਆ | ਉਨ੍ਹਾਂ ਦੱਸਿਆ ਕਿ 2023 ਚ ਆਏ ਹੜਾਂ ਦੌਰਾਨ ਵੀ ਇਨ੍ਹਾਂ ਕਮਰਿਆਂ ਨੂੰ ਵੱਡਾ ਪਾੜ ਪੈ ਗਿਆ ਸੀ | ਜਿਸ ਨੂੰ ਸੰਗਤਾਂ ਦੇ ਸਹਿਯੋਗ ਨਾਲ ਪੂਰਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਕਮਰਿਆਂ ਨਾਲ ਪਹਾੜੀ ਖ਼ੁਰ ਗਈ ਜਿਸ ਨਾਲ ਕਮਰਿਆਂ ਨੂੰ ਵੱਡਾ ਪਾੜ ਪੈ ਗਿਆ | ਉਨ੍ਹਾਂ ਦੱਸਿਆ ਕਿ ਜ਼ੇਕਰ ਮੀਂਹ ਇਸੇ ਤਰਾਂ ਪੈਂਦੇ ਰਹੇ ਤਾਂ ਇਨ੍ਹਾਂ ਕਮਰਿਆਂ ਨੂੰ ਵੱਡਾ ਨੁਕਸਾਨ ਪੁੱਜ ਸਕਦਾ ਹੈ | ਉਨ੍ਹਾਂ ਦੱਸਿਆ ਕਿ ਗੁਰੂਦੁਆਰਾ ਸਾਹਿਬ ਦੀ ਇੱਕ ਦੀਵਾਰ ਨੂੰ ਵੱਡਾ ਪਾੜ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗੁਰੂਦੁਆਰਾ ਸਾਹਿਬ ਵਿਖ਼ੇ ਹਰ ਰੋਜ ਦੂਰੋਂ ਦੂਰੋਂ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ | ਉਨ੍ਹਾਂ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਮੀਂਹ ਕਾਰਨ ਗੁਰੂਦੁਆਰਾ ਸਾਹਿਬ ਨੂੰ ਪੈ ਰਹੇ ਪਾੜ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾਣ ਤੇ ਪਾੜ ਤੋਂ ਬਚਾਉਣ ਲਈ ਪੱਥਰ ਦੇ ਡੰਗੇ ਲਗਾਏ ਜਾਣ ਤਾਂ ਜੋ ਗੁਰੂਦੁਆਰਾ ਸਾਹਿਬ ਨੂੰ ਕਿਸੇ ਵੀ ਤਰਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ |


Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਰੂਪਨਗਰ ਨੇ ਪੰਜਾਬ 'ਚ ਆਏ ਹੜ੍ਹਾਂ ਨੂੰ ਕੌਮੀ ਆਫ਼ਤ ਐਲਾਨਣ ਦੀ ਕੀਤੀ ਮੰਗ... ਅਗਲੀ ਖ਼ਬਰ ਗੁਰਮਤਿ ਵਿਚਾਰ ਮੰਚ ਵਲੋਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਹਲਕਾ ਵਿਧਾਇਕ ਨੂੰ ਸੌਂਪਿਆ <br/>
Ad Position 24