ਭਾਖੜਾ ਡੈਮ ਤੋਂ ਸਤਲੁਜ ਦਰਿਆ 'ਚ ਵਾਧੂ ਪਾਣੀ ਛੱਡੇ ਜਾਣ ਕਾਰਨ ਨੂਰਪੁਰ ਬੇਦੀ ਇਲਾਕੇ 'ਚ ਹੜ੍ਹ ਵਰਗੇ ਹਾਲਾਤ <br/>
ਅਜੀਤ ਡੈਸਕ
04-09-2025
ਡੱਬੀ ਲਈ: ਚੌਂਤਾ ਪਿੰਡ ਦੇ 5 ਪਰਿਵਾਰ ਪਸ਼ੂਆਂ ਸਮੇਤ ਸਤਲੁੱਜ ਵਿਚ ਘਿਰੇ: ਸਤਲੁੱਜ ਕਿਨਾਰੇ ਵਸੇ ਪਿੰਡ ਚੌਂਤਾ ਅਤੇ ਛੱਜਾ ਦੇ ਸਤਲੁੱਜ ਪਾਰਲੇ ਖੇਤਾਂ ਵਿਚ ਦਰਿਆ ਦੇ ਪਾਣੀ ਨੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ | ਮੋਹਣੀ, ਭਜਨ ਸਿੰਘ ਅਤੇ ਸ਼ਿੰਗਾਰਾ ਸਿੰਘ ਸਮੇਤ ਹੋਰਨਾਂ ਲੋਕਾਂ ਦੇ ਪਸ਼ੂ ਪਾਣੀ ਵਿਚ ਘਿਰ ਗਏ ਅਤੇ ਇਹਨਾਂ ਦੇ ਸਤਲੁੱਜ ਪਾਰਲੇ ਘਰਾਂ ਵਿਚ ਪਾਣੀ ਵੜ੍ਹ ਗਿਆ ਜਿਸ ਨਾਲ ਉਹਨਾਂ ਦਾ ਕੀਮਤੀ ਸਮਾਨ ਵੀ ਪਾਣੀ ਦੀ ਭੇਂਟ ਚੜ੍ਹ ਗਿਆ |ਇਹਨਾਂ ਲੋਕਾਂ ਨੂੰ ਸਮਾਜ ਸੇਵੀ ਬਰਜਿੰਦਰ ਸਿੰਘ, ਤਰਸੇਮ ਸਿੰਘ ਗੱਦੀਵਾਲ ਸਾ.ਕਾਨੂੰਗੋ ਤੇ ਸਾਥੀਆਂ ਨੇ ਚਾਰੇ ਦੇ ਅਚਾਰ ਤੇ ਹੋਰ ਮੱਦਦ ਕੀਤੀ ਗਈ | ਸਮਾਜ ਸੇਵੀਆਂ ਵਲੋਂ ਆਪਣੀ ਜਾਨ ਜੋਖਮ ਵਿਚ ਪਾ ਕੇ ਕਿਸ਼ਤੀ ਵਿਚ ਸਤਲੁੱਜ ਪਾਰ ਕਰਕੇ ਖੇਤਾਂ ਵਿਚ ਜਾ ਕੇ ਚਾਰਾ ਤੇ ਹੋਰ ਸਮੱਗਰੀ ਸਪਲਾਈ ਕੀਤੀ |ਪੀੜਤ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਸਰੁੱਖਿਆ ਜੈਕਟਾਂ ਦੀ ਮੰਗ ਕੀਤੀ ਹੈ |
ਡੱਬੀ ਲਈ: ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਇਲਾਕਾ ਨਿਵਾਸੀਆਂ : ਇਸੀ ਦੌਰਾਨ ਇਲਾਕੇ ਦੇ ਨੌਜਵਾਨਾਂ ਨੇ ਹੜ੍ਹ ਪੀੜਤਾਂ ਤੇ ਹੜ੍ਹ ਪ੍ਰਭਾਵਿਤ ਥਾਵਾਂ ਲਈ ਵਰਖਾ ਤੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਮਨੱਖਤਾ ਦੀ ਭਲਾਈ ਦੀ ਵੱਡੀ ਮਿਸਾਲ ਕਾਇਮ ਕੀਤੀ ਹੈ | ਪੂਰੀ ਤਹਿਸੀਲ ਅਤੇ ਬਾਹਰਲੇ ਜ਼ਿਲਿ੍ਹਆਂ ਲਈ ਖਾਣ ਪੀਣ, ਤਰਪਾਲਾ, ਪਸ਼ੂਆਂ ਦਾ ਚਾਰਾ,ਦਵਾਈਆਂ, ਰਿਫਰੈਸ਼ਮੈਟ,ਪੀਣ ਵਾਲੇ ਪਾਣੀਆਂ ਦੀ ਬੋਤਲਾਂ ਅਤੇ ਨੁਕਸਾਨੇ ਦਰਿਆ ਦੇ ਡੰਗਿਆਂ ਲਈ ਮਿੱਟੀ ਦੀਆਂ ਬੋਰੀਆਂ ਦੇ ਥੈਲੇ ਸਮੇਤ ਹੋਰ ਮੱਦਦ ਕੀਤੀ ਗਈ |ਪੰਜਾਬ ਮੋਰਚਾ ਦੇ ਆਗੂ ਗੌਰਵ ਰਾਣਾ, ਸਮਾਜ ਸੇਵੀ ਨਰੇਸ਼ ਕਾਂਗੜ, ਕਿਸਾਨ ਆਗੂ ਬੀਰ ਸਿੰਘ ਬੜਵਾ, ਰਣਬੀਰ ਸਿੰਘ ਰੰਧਾਵਾ,ਸੋਨੂੰ ਡੂੰਮੇਵਾਲ, ਰਿਸ਼ੀ ਚੰਦਨ ਸਮੇਤ ਹੋਰਨਾਂ ਨੇ ਇਲਾਕੇ ਦੇ ਹਰ ਹੜ ਪ੍ਰਭਾਵਿਤ ਖੇਤਰ ਤੇ ਨਜ਼ਰ ਰੱਖ ਕੇ ਤਰੁੰਤ ਲੋੜੀਂਦੀ ਸਮੱਗਰੀ ਉਪਲੱਬਧ ਕਰਵਾਈ | ਕਿਲਾ ਅਨੰਦਗੜ੍ਹ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਜੀ ਅਤੇ ਹੋਰਨਾਂ ਸੰਗਤਾਂ ਨਾਲ ਮਿਲ ਕੇ ਇਸ ਟੀਮ ਨੇ ਵੱਡੇ ਰਾਹਤ ਕਾਰਜਾਂ ਵਿਚ ਯੋਗਦਾਨ ਪਾਇਆ |
ਡੱਬੀ ਲਈ: ਨੂਰਪੁਰ ਬੇਦੀ-ਅਨੰਦਪੁਰ ਸਾਹਿਬ ਮਾਰਗ ਵਾਇਆ ਬੁਰਜ ਬੰਦ: ਦਰਿਆ ਵਿਚ ਵਾਧੂ ਪਾਣੀ ਆਉਣ ਕਾਰਨ ਨੂਰਪੁਰ ਬੇਦੀ ਤੋਂ ਸ਼ਾਰਟ ਕੱਟ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦਾ ਬੁਰਜ ਵਾਲਾ ਰਸਤਾ ਬੰਦ ਹੋ ਗਿਆ ਹੈ | ਅਮਰਪੁਰ ਬੇਲਾ ਦੀ ਪੁੱਲੀ ਵਾਲਾ ਰਸਤਾ ਦਰਿਆ ਦਾ ਹਿੱਸਾ ਬਣਨ ਕਰਕੇ ਇਹ ਮਾਰਗ ਮੁਕੰਮਲ ਬੰਦ ਹੈ ਜਿਸ ਕਰਕੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਲਈ ਪ੍ਰਭਾਵਿਤ ਹੋਣਾ ਪਿਆ |