31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਨਗਰ ਕੌਂਸਲ ਨੰਗਲ ਦੀ ਐਮਰਜੈਂਸੀ ਮੀਟਿੰਗ ਪ੍ਰਧਾਨ ਸੰਜੇ ਸਾਹਨੀ ਦੀ ਪ੍ਰਧਾਨਗੀ ਹੇਠ ਹੋਈ <br/>

Ad Position 21
No active advertisement
ਅਜੀਤ ਡੈਸਕ 04-09-2025
ਨੰਗਲ, 3 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੀ ਐਂਮਰਜੈਂਸੀ ਮੀਟਿੰਗ ਅੱਜ ਪ੍ਰਧਾਨ ਸੰਜੇ ਸਾਹਨੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਸੰਬੰਧੀ ਐਡਵੋਕੇਟ ਪਰਮਜੀਤ ਸਿੰਘ ਪੰਮਾਂ ਨੇ ਦੱਸਿਆ ਕਿ ਮੀਟਿੰਗ ਵਿਚ ਸਭ ਤੋਂ ਪਹਿਲਾਂ ਹੜ੍ਹ ਾਂ ਪੀੜ ਤਾਂ ਲਈ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਉੁਪਰੰਤ ਲਕਸ਼ਮੀ ਨਰਾਇਣ ਮੰਦਰ ਦਾ ਡੰਗਾ ਦਰਿਆ ਦੇ ਤੇਜ਼ ਪਾਣੀ ਦੇ ਵਹਾਅ ਕਾਰਨ ਡਿਗ ਗਿਆ ਸੀ, ਜਿਸ ਮਗਰੋਂ ਸਾਬਕਾ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਵਲੋਂ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ ਅਤੇ ਬਾਕੀ ਕਾਂਗਰਸੀ ਕੌਂਸਲਰਾਂ ਸਮੇਤ ਦੌਰਾ ਕੀਤਾ ਸੀ ਅਤੇ ਆਦੇਸ਼ ਦਿੱਤੇ ਸਨ ਕਿ ਡੰਗਾ ਲਗਾਉਣ ਲਈ ਐਸਟੀਮੇਟ ਤਿਆਰ ਕਰਵਾ ਕੇ ਨਗਰ ਕੌਂਸਲ ਨੰਗਲ ਦੀ ਇੱਕ ਐਮਰਜੈਂਸੀ ਮੀਟਿੰਗ ਬੁਲਾ ਕੇ ਹੋਰ ਵੱਖ-ਵੱਖ ਵਾਰਡਾਂ ਵਿਚ ਹੋਏ ਨੁਕਸਾਨ ਦੀ ਪੂਰਤੀ ਲਈ ਮਤਾ ਪਾਸ ਕੀਤਾ ਜਾਵੇ | ਮੀਟਿੰਗ ਵਿਚ ਸਰਬਸੰਮਤੀ ਨਾਲ 2 ਕਰੋੜ 18 ਲੱਖ 77 ਹਜਾਰ ਰੁਪਏ ਦੀ ਰਾਸ਼ੀ ਦੇ ਕੰਮ ਪਾਸ ਕੀਤੇ ਗਏ ਹਨ, ਜਿੰਨ੍ਹਾਂ ਵਿਚ ਲਕਸ਼ਮੀ ਨਰਾਇਣ ਮੰਦਰ ਦਾ ਡੰਗਾਂ ਲਗਾਉੁਣ ਲਈ 1 ਕਰੋੜ 27 ਲੱਖ 32 ਹਜ਼ਾਰ ਦਾ ਕੰਮ ਪਾਸ ਕੀਤਾ ਗਿਆ ਜਦੋਂ ਕਿ 5 ਲੱਖ ਰੁਪਏ ਨਗਰ ਕੌਂਸਲ ਨੰਗਲ ਵਲੋਂ ਮੁੱਖ ਮੰਤਰੀ ਰਾਹਤ ਫੰਡ ਲਈ ਦੇਣ ਲਈ ਮਤਾ ਪਾਸ ਕੀਤਾ ਗਿਆ | ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਅੱਜ ਕੌਂਸਲ ਵਲੋਂ ਪਾਸ ਕੀਤੇ ਗਏ ਮਤਿਆਂ ਨੂੰ ਬਿਨਾ ਕਿਸੇ ਰਾਜਨੀਤੀ ਤੋਂ ਪਹਿਲ ਦੇ ਅਧਾਰ ਤੇ ਮੰਨਜੂੁਰ ਕੀਤਾ ਜਾਵੇ | ਇਸ ਮੀਟਿੰਗ ਵਿਚ ਮੀਤ ਪ੍ਰਧਾਨ ਅਨੀਤਾ ਸ਼ਰਮਾ, ਸਾਬਕਾ ਪ੍ਰਧਾਨ ਅਸ਼ੋਕ ਪੁਰੀ, ਸੁਰਿੰਦਰ ਪੰਮਾ, ਰਣਜੀਤ ਲੱਕੀ, ਰਾਜੇਸ਼ ਚੌਧਰੀ, ਐਡੋਵੇਕਟ ਪਰਮਜੀਤ ਸਿੰਘ ਪੰਮਾਂ, ਦੀਪਕ ਨੰਦਾ,ਵਿਦਿਆ ਸਾਗਰ, ਸੁਨੀਲ ਕਾਕਾ, ਸੋਨੀਆ ਸੈਣੀ,ਇੰਦੂ ਬਾਲਾ, ਮਨਜੀਤ ਮੱਟੂ, ਮੀਨਾਕਸ਼ੀ ਬਾਲੀ, ਰੋਜ਼ੀ ਸ਼ਰਮਾ, ਸਰੋਜ ਬਾਲਾ, ਵੀਨਾਂ ਐਰੀ, ਸਰੋਜ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ , ਜੂਨੀਅਰ ਇੰਜੀਨੀਅਰ ਦਲਜੀਤ ਸਿੰਘ ਅਤੇ ਸੁਪਰਡੰਟ ਮੁਕੇਸ਼ ਸ਼ਰਮਾ ਆਦਿ ਹਾਜ਼ਰ ਸਨ |
ਭਾਜਪਾ ਕੌਂਸਲਰ ਚੌਧਰੀ ਨੇ ਸੌਂਪਿਆ ਮੰਗ ਪੱਤਰ
ਵਾਰਡ ਨੰਬਰ 10 ਤੋਂ ਭਾਜਪਾ ਕੌਂਸਲਰ ਅਤੇ ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਵਲੋਂ ਆਪਣੇ ਵਾਰਡ ਦੇ ਮੁਹੱਲਾ ਰਾਜ ਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿਚੋਂ ਲੰਘਣ ਵਾਲੇ ਵੱਡੇ ਨਾਲੇ ਦੀ ਮੁਰੰਮਤ ਕਰਾਉੁਣ ਲਈ ਕੌਂਸਲ ਪ੍ਰਧਾਨ ਸੰਜੇ ਸਾਹਨੀ ਨੂੰ ਮੰਗ ਪੱਤਰ ਸੌਂਪਿਆ ਗਿਆ | ਉਨ੍ਹਾਂ ਕਿਹਾ ਕਿ ਭਾਰੀ ਬਰਸਾਤ ਕਾਰਨ ਇਹ ਨਾਲਾ ਕਈ ਜਗ ਾ ਤੋਂ ਬੈਠ ਗਿਆ, ਜਿਸ ਕਾਰਨ ਆਸੇ ਪਾਸੇ ਘਰਾਂ ਨੂੰ ਖਤਰਾ ਪੈਦਾ ਹੋਇਆ ਹੈ | ਉਨ੍ਹਾਂ ਮੰਗ ਕੀਤੀ ਡੰਗੇ ਲਗਾਉਣ ਲਈ ਤਜਰਬੇਕਾਰ ਠੇਕੇਦਾਰ ਨੂੰ ਹੀ ਕੰਮ ਦਿੱਤਾ ਜਾਵੇ | ਇਸ ਮੌਕੇ ਕੌਂਸਲਰ ਰਣਜੀਤ ਲੱਕੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਦੇ ਹਲਾਤ 'ਚ ਨੌਜਵਾਨ ਪੀੜਤ ਲੋਕਾਂ ਦਾ ਵੱਡਾ ਸਹਾਰਾ ਤੇ ਮਿਸਾਲ ਬਣ ਕੇ ਸਾਹਮਣੇ ਆ ਰਹੇ ਹਨ <br/> ਅਗਲੀ ਖ਼ਬਰ ਭਾਖੜਾ ਡੈਮ ਤੋਂ ਸਤਲੁਜ ਦਰਿਆ 'ਚ ਵਾਧੂ ਪਾਣੀ ਛੱਡੇ ਜਾਣ ਕਾਰਨ ਨੂਰਪੁਰ ਬੇਦੀ ਇਲਾਕੇ 'ਚ ਹੜ੍ਹ ਵਰਗੇ ਹਾਲਾਤ <br/>
Ad Position 24