31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

137 ਹੜ੍ਹ ਪੀੜਤ ਵਿਅਕਤੀ ਰਾਹਤ ਕੈਂਪ 'ਚ ਪਹੁੰਚੇ <br/>

Ad Position 21
No active advertisement
ਅਜੀਤ ਡੈਸਕ 04-09-2025
ਸੁਖਸਾਲ, 3 ਸਤੰਬਰ (ਧਰਮ ਪਾਲ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਅੱਜ ਸਵੇਰ ਤੋ ਹੀ ਹੜ੍ਹ ਪ੍ਰਭਾਵਿਤ ਪਿੰਡ ਬੇਲਾ ਧਿਆਨੀ ਲੋਅਰ, ਪਲਾਸੀ, ਭਲਾਣ, ਭਨਾਮ, ਮੋਜੋਵਾਲ ਅਤੇ ਬੇਲਿਆਂ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਬੇਲਾ ਧਿਆਨੀ ਲੋਅਰ ਪਿੰਡ ਵਿਚੋ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਰਾਹਤ ਕੈਂਪਾਂ ਵਿਚ ਪਹੁੰਚਾਇਆ ਜਾ ਰਿਹਾ ਹੈ ਜਿੱਥੇ ਇਨ੍ਹਾਂ ਦੇ ਰਹਿਣ, ਖਾਣ ਤੇ ਮੈਡੀਕਲ ਸਹੂਲਤ ਉਪਲੱਬਧ ਕਰਵਾਈ ਗਈ ਹੈ | ਇਸ ਮੌਕੇ ਵਰਜੀਤ ਵਾਲੀਆ ਡਿਪਟੀ ਕਮਿਸ਼ਨਰ ਰੂਪਨਗਰ, ਗੁਲਨੀਤ ਸਿੰਘ ਖੁਰਾਨਾ ਐਸ.ਐਸ.ਪੀ ਵੀ ਸਮੇਤ ਪ੍ਰਸਾਸ਼ਨ ਅਤੇ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਸਨ | ਕੈਬਨਿਟ ਮੰਤਰੀ ਨੇ ਦੱਸਿਆ ਕਿ ਰੈਸਕਿਊ ਸੈਂਟਰ ਪੂਰੀ ਤਰ੍ਹਾਂ ਕਾਰਜਸ਼ੀਲ ਹਨ ਅਤੇ ਸਾਡੀਆਂ ਟੀਮਾਂ 24 ਘੰਟੇ ਲੋਕਾਂ ਦੀ ਸੁਰੱਖਿਆ ਲਈ ਤੈਨਾਤ ਹਨ | ਜਿਹੜੇ ਪਿੰਡ ਨੀਵੇ ਇਲਾਕਿਆਂ ਵਿਚ ਹਨ ਜਾਂ ਜਿਨ੍ਹਾਂ ਦੇ ਘਰ ਖੇਤਾਂ ਵਿਚ ਹਨ, ਉਥੇ ਪਾਣੀ ਵੱਧ ਆਉਣ ਦਾ ਖਤਰਾ ਹੈ | ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰ ਖਾਲੀ ਕਰਕੇ ਰੈਸਕਿਊ ਸੈਂਟਰਾਂ ਵਿਚ ਆ ਜਾਣ | ਉਨ੍ਹਾਂ ਨੇ ਕਿਹਾ ਕਿ ਕਈ ਪਰਿਵਾਰ ਅਪੀਲ ਮੰਨ ਕੇ ਰੈਸਕਿਊ ਸੈਂਟਰਾਂ ਵਿਚ ਪਹੁੰਚ ਚੁੱਕੇ ਹਨ ਅਤੇ ਪ੍ਰਸ਼ਾਸਨ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਖੁੱਦ ਮੌਕੇ 'ਤੇ ਮੌਜੂਦ ਹਨ ਅਤੇ ਰੈਸਕਿਊ ਆਪਰੇਸ਼ਨ ਜਾਰੀ ਹੈ | ਬੈਂਸ ਨੇ ਦੱਸਿਆ ਕਿ ਰੋਸ਼ਨ ਵੀਰ ਦੇ ਪਰਿਵਾਰ ਸਮੇਤ ਕੁਝ ਹੋਰ ਲੋਕਾਂ ਨਾਲ ਸੰਪਰਕ ਹੋਇਆ ਹੈ, ਉਹ ਸੁਰੱਖਿਅਤ ਹਨ ਅਤੇ ਰੈਸਕਿਊ ਟੀਮ ਉਨ੍ਹਾਂ ਨੂੰ ਬਾਹਰ ਕੱਢ ਰਹੀਆਂ ਹਨ | ਉਨ੍ਹਾਂ ਨੇ ਦੱਸਿਆ ਕਿ ਅਗਲੇ ਕੁਝ ਘੰਟਿਆਂ ਵਿਚ ਇਹ ਸਾਰਾ ਰੈਸਕਿਊ ਕੰਮ ਮੁਕੰਮਲ ਹੋ ਜਾਵੇਗਾ | ਰਾਹਤ ਕੈਂਪਾਂ ਵਿਚ ਲਿਆਦੇ ਵਸਨੀਕਾਂ ਲਈ ਲੰਗਰ, ਪਾਣੀ ਅਤੇ ਦਵਾਈਆਂ ਦਾ ਪੂਰਾ ਬੰਦੋਬਸਤ ਕੀਤਾ ਗਿਆ ਹੈ | ਇਸ ਮੌਕੇ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਖਤਰੇ ਨੂੰ ਅਣਡਿੱਠਾ ਨਾ ਕੀਤਾ ਜਾਵੇ, ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ | ਉਨ੍ਹਾਂ ਨੇ ਦੱਸਿਆ ਕਿ ਲੋਅਰ ਬੇਲਾ ਧਿਆਨੀ ਵਿਚੋਂ 18 ਮੈਂਬਰਾਂ ਨੂੰ ਕਿਸ਼ਤੀ ਰਾਹੀ ਰਾਹਤ ਕੈਂਪਾਂ ਵਿਚ ਲਿਆਦਾ ਗਿਆ ਹੈ ਜਦੋ ਕਿ 48 ਵਸਨੀਕ ਆਪਣੇ ਟਰੈਕਟਰ, ਟਰਾਲੀ ਰਾਹੀ ਹਰਸਾਬੇਲਾ ਅਤੇ ਸੈਸੋਵਾਲ ਤੋਂ ਬਾਹਰ ਆੲ ਹਨ | ਉਨ੍ਹਾਂ ਨੇ ਦੱਸਿਆ ਕਿ ਨੰਗਲ ਸਬ ਡਵੀਜਨ ਵਿਚ 4 ਰਾਹਤ ਕੈਂਪ ਵਿਚ ਪਿੰਡਾਂ ਤੋ ਲੋਕਾਂ ਨੂੰ ਸੁਰੱਖਿਅਤ ਲਿਆ ਕੇ ਰੱਖਿਆ ਹੋਇਆ ਹੈ, 137 ਵਿਅਕਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਣ, ਸਰਕਾਰੀ ਮਿਡਲ ਸਕੂਲ ਭਨਾਮ, ਸਰਕਾਰੀ ਸਿਵਾਲਿਕ ਸਕੂਲ ਨੰਗਲ ਅਤੇ ਸਿੰਘਪੁਰ ਪਲਾਸੀ ਕਮਿਊਨਿਟੀ ਸੈਂਟਰ ਵਿਚ ਮੋਜੂਦ ਹਨ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਸਮੇਂ ਦੌਰਾਨ ਦਰਿਆਵਾ, ਨਹਿਰਾਂ ਦੇ ਨੇੜੇ ਨਾ ਜਾਣ ਅੱਜ ਇੱਕ ਪ੍ਰਵਾਸੀ ਪਰਿਵਾਰ ਦੇ ਪਿਤਾ ਤੇ ਪੁੱਤਰ ਗੜਬਾਗਾ ਨੇੜੇ ਦਰਿਆ ਵਿਚ ਮੱਛੀਆ ਫੜਨ ਚਲੇ ਗਏ, ਜ਼ਿਨ੍ਹਾਂ ਨੂੰ ਸਥਾਨਕ ਵਸਨੀਕਾ ਦੀ ਮੱਦਦ ਨਾਲ ਸੁਰੱਖਿਅਤ ਕੱਢਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਦਾਊਦਪੂਰ ਵਿਖੇ ਦਰਿਆ ਦੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਤੀਜੇ ਦਿਨ ਵੀ ਕੋਸ਼ਿਸ਼ਾਂ ਜਾਰੀ <br/> ਅਗਲੀ ਖ਼ਬਰ ਨੰਗਲ-ਭਾਖੜਾ ਨਹਿਰ 'ਚ ਪਾੜਾਂ ਕਾਰਨ ਪੈਦਾ ਹੋਇਆ ਹੜ੍ਹ ਦਾ ਖ਼ਤਰਾ <br/>
Ad Position 24