20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਆਈ. ਟੀ. ਆਈ. ਨੰਗਲ ਤੇ ਗੋਦਰੇਜ ਕੰਪਨੀ ਵਲੋਂ ਡੀ. ਐੱਸ. ਟੀ. ਸਕੀਮ ਤਹਿਤ ਸਮਝੌਤੇ ਹਸਤਾਖ਼ਰ <br/>

Ad Position 21
No active advertisement
ਅਜੀਤ ਡੈਸਕ 22-09-2025
ਨੰਗਲ, 21 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਗਤੀਸ਼ੀਲ ਅਗਵਾਈ ਹੇਠ ਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਆਈਟੀਆਈ ਨੰਗਲ ਵਲੋਂ ਦੁਨੀਆ ਦੀ ਪ੍ਰਸਿੱਧ ਉਦਯੋਗਿਕ ਇਕਾਈ ਗੋਦਰੇਜ ਕੰਪਨੀ ਲਿਮਟਿਡ ਨਾਲ ਇੱਕ ਸਮਝੌਤੇ ਹਸਤਾਖ਼ਰ ਕੀਤੇ ਗਏ ਹਨ | 'ਡਿਊਲ ਸਿਸਟਮ ਆਫ਼ ਟਰੇਨਿੰਗ ਸਕੀਮ' ਕੀਤੇ ਗਏ ਇਸ ਸਮਝੌਤੇ ਤਹਿਤ ਆਈ.ਟੀ.ਆਈ. ਨੰਗਲ ਵਿਚ ਰੈਫਰੀਜਰੇਸ਼ਨ ਐਂਡ ਏਅਰ ਕੰਡੀਸ਼ਨ,ਫਿਟਰ,ਵੈਲਡਰ,ਇਲੈਕਟਰੀਸ਼ਨ,ਫਾਇਰਮੈਨ ਆਦਿ ਟਰੇਡਾਂ ਦੇ ਸਿੱਖਿਆਰਥੀਆਂ ਨੂੰ ਕਿੱਤਾ ਮੁਖੀ ਸਿੱਖਿਆਂ ਦਿੱਤੀ ਜਾਵੇਗੀ | ਗੋਦਰੇਜ ਕੰਪਨੀ ਦੇ ਐੱਚ.ਆਰ ਵਿਭਾਗ ਦੇ ਮੁਖੀ ਸੰਜੀਵ ਚਾਵਲਾ ਦੀ ਹਾਜ਼ਰੀ ਵਿਚ ਕੀਤੇ ਗਏ | ਐੱਮ.ਉ.ਯੂ. ਸਮਝੌਤੇ ਉਪਰ ਆਈ. ਟੀ. ਆਈ. ਨੰਗਲ ਦੇ ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਅਤੇ ਗੋਦਰੇਜ਼ ਕੰਪਨੀ ਵਲੋਂ ਕਮਲਜੀਤ ਸਿੰਘ ਵਲੋਂ ਹਸਤਾਖ਼ਰ ਕੀਤੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਭੱਲੜੀ ਨੇ ਦੱਸਿਆਂ ਕਿ ਭਾਰਤ ਸਰਕਾਰ ਦੇ ਡੀ.ਜੀ.ਈ. ਐਂਡ ਟੀ ਵਲੋਂ ਸਿੱਖਿਆਰਥੀਆਂ ਦੀ ਟਰੇਨਿੰਗ ਨੂੰ ਮੁੱਖ ਰੱਖਦਿਆਂ ਡਿਊਲ ਸਿਸਟਮ ਆਫ਼ ਟਰੇਨਿੰਗ ਸਕੀਮ ਤਹਿਤ ਐਮ. ਓ. ਯੂ. ਸਹੀਬੱਧ ਕੀਤਾ ਗਿਆ ਹੈ | ਉਕਤ ਸਹੀਬੱਧ ਕੀਤੇ ਗਏ ਐਮ.ਓ.ਯੂ. ਤਹਿਤ ਆਈ.ਟੀ.ਆਈ ਦੇ ਸਿੱਖਿਆਰਥੀਆਂ ਨੂੰ ਰੈਫਰੀਜਰੇਸ਼ਨ ਐਂਡ ਏਅਰ ਕੰਡੀਸ਼ਨ, ਫਿਟਰ, ਵੈਲਡਰ, ਇਲੈਕਟਰੀਸ਼ਨ, ਵਾਇਰਮੈਨ ਆਦਿ ਟਰੇਡਾਂ ਵਿਚ ਪਰੈਕਟੀਕਲ ਸਿਖਲਾਈ ਗੋਦਰੇਜ ਮੋਹਾਲੀ ਵਿਖੇ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆਂ ਕਿ ਸੰਸਥਾਂ ਵਿਚ ਸੈਸ਼ਨ 2025-26 ਅਤੇ 2025-27 ਲਈ ਚੱਲ ਰਹੇ ਦਾਖ਼ਲੇ ਵਿਚ ਵੈਲਡਰ, ਮਸੀਨਿਸ਼ਟ, ਕਾਰਪੈਂਟਰ, 'ਅਟੈਂਡੈਂਟ ਅਪਰੇਟਰ ਕੈਮੀਕਲ ਪਲਾਂਟ', ਸੀ.ਐੱਨ.ਸੀ ਮਸ਼ੀਨਿੰਗ ਟੈਕਨੀਸ਼ਨ,ਮਕੈਨਿਕ ਇਲੈਕਟਰੀਕਲ ਵਹੀਕਲ ਆਦਿ ਟੇਰਡਾ ਵਿਚ ਕੁੱਝ ਸੀਟਾਂ ਖ਼ਾਲੀ ਹਨ, ਜਿਨ੍ਹਾਂ ਵਿਚ ਦਾਖ਼ਲੇ ਦੀ ਆਖ਼ਰੀ ਤਰੀਕ 30 ਸਤੰਬਰ ਤੱਕ ਹੈ | ਇਸ ਮੌਕੇ ਪਿ੍ੰਸੀਪਲ ਤੋਂ ਇਲਾਵਾ ਗੋਦਰੇਜ ਕੰਪਨੀ ਦੇ ਐੱਚਆਰ ਮਨੇਜਰ ਸੰਜੀਵ ਚਾਵਲਾ, ਅਮਰਜੀਤ ਸਿੰਘ, ਟਰੇਨਿੰਗ ਅਫ਼ਸਰ ਅਜੈ ਕੁਮਾਰ, ਪਲੇਸਮੈਂਟ ਇੰਚਾਰਜ ਅਕਾਸ਼ਦੀਪ, ਇੰਸਟਰਕਟਰ ਮਨੋਜ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਮਾਈਨੋਰਿਟੀਜ਼ ਫਾਊਾਡੇਸ਼ਨ ਤੇ ਨਿਊ ਡਿਵੈਲਪਮੈਂਟ ਫਾਊਾਡੇਸ਼ਨ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ <br/> ਅਗਲੀ ਖ਼ਬਰ ਮੈਰਾਥਨ ਦੌੜ 'ਚ ਇਲਾਕੇ ਦੇ ਨੌਜਵਾਨਾਂ ਤੇ ਬਜ਼ੁਰਗਾਂ ਨੇ ਲਿਆ ਭਾਗ <br/>
Ad Position 24