ਢੇਰ, 23 ਸਤੰਬਰ (ਸ਼ਿਵ ਕੁਮਾਰ ਕਾਲੀਆ)-ਰਾਧਾ ਸੁਆਮੀ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਗ੍ਰਹਿ ਪਿੰਡ ਗੰਭੀਰਪੁਰ ਵਿਖੇ ਪਹੁੰਚੇ | ਇਸ ਮੌਕੇੇ ਜ਼ਿਲ੍ਹਾ ਪੁਲਿਸ ਵਲੋਂ ਉਨ੍ਹਾਂ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ | ਇਸ ਦੌਰਾਨ ਕਿਸੇ ਨੂੰ ਵੀ ਫ਼ੋਟੋ ਖਿੱਚਣ ਅਤੇ ਫ਼ੋਨ ਦੀ ਸਖ਼ਤ ਮਨਾਹੀ ਸੀ | ਰਾਧਾ ਸੁਆਮੀ ਡੇਰਾ ਮੁਖੀ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਗ੍ਰਹਿ ਵਿਖੇ ਭਾਵੇਂ ਕੁਝ ਸਮਾਂ ਹੀ ਬੈਠੇ ਪਰ ਉਨ੍ਹਾਂ ਨੇ ਬੈਂਸ ਪਰਿਵਾਰ ਦੇ ਨਾਲ ਖੁੱਲ ਕੇ ਵਿਚਾਰ-ਵਟਾਂਦਰਾ ਕੀਤਾ | ਜਦੋਂ ਇਲਾਕੇ ਦੇ ਲੋਕਾਂ ਨੂੰ ਡੇਰਾ ਮੁਖੀ ਦੇ ਪਹੁੰਚਣ ਦਾ ਪਤਾ ਲੱਗਿਆ ਤਾਂ ਵੱਡੀ ਗਿਣਤੀ ਦੇ ਵਿਚ ਲੋਕ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਗ੍ਰਹਿ ਵਿਖੇ ਪਹੁੰਚ ਗਏ | ਇਸ ਦੌਰਾਨ ਡੇਰਾ ਮੁਖੀ ਵਲੋਂ ਆਈ ਹੋਈ ਸੰਗਤ ਨੂੰ ਬਹੁਤ ਹੀ ਆਦਰ ਅਤੇ ਸਤਿਕਾਰ ਦੇ ਨਾਲ ਮਿਲਿਆ ਗਿਆ | ਇਸ ਮੌਕੇ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਨ ਸਿੰਘ ਬੈਂਸ, ਮਾਤਾ ਬਲਵਿੰਦਰ ਕੌਰ ਬੈਂਸ, ਡਾ. ਸੰਜੀਵ ਗੌਤਮ ਚੇਅਰਮੈਨ, ਕਮਿਕਰ ਸਿੰਘ ਡਾਢੀ, ਠੇਕੇਦਾਰ ਬਚਿੱਤਰ ਸਿੰਘ ਬੈਂਸ, ਠੇਕੇਦਾਰ ਜਗਮੀਤ ਸਿੰਘ ਬਹਿਲੂ, ਸਰਪੰਚ ਮੀਨਾ ਕਾਲੀਆ ਗੰਭੀਰਪੁਰ, ਸਰਪੰਚ ਜਸਪਾਲ ਸਿੰਘ ਢਾਹੇ, ਅੰਕੁਸ਼ ਪਾਠਕ, ਨਿਤਿਨ ਸ਼ਰਮਾ, ਸਰਪੰਚ ਪੰਮੂ ਢਿੱਲੋਂ, ਸਰਪੰਚ ਮੋਹਨ ਲਾਲ, ਮੀਡੀਆ ਸਲਾਹਕਾਰ ਦੀਪਕ ਸੋਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |
ਰਾਧਾ ਸੁਆਮੀ ਡੇਰਾ ਮੁਖੀ ਪਿੰਡ ਗੰਭੀਰਪੁਰ ਕੈਬਨਿਟ ਮੰਤਰੀ ਬੈਂਸ ਦੇ ਗ੍ਰਹਿ ਵਿਖੇ ਪਹੁੰਚੇ <br/>
ਅਜੀਤ ਡੈਸਕ
24-09-2025