ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਵਲੋਂ ਬਿਊਰੋ ਆਫ਼ਿਸ ਰੂਪਨਗਰ ਵਿਖੇ 24 ਸਤੰਬਰ ਨੂੰ ਸਵੇਰੇ 10 ਵਜੇ ਹਫ਼ਤਾਵਾਰੀ ਰੁਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ | ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਐਲ.ਆਈ.ਸੀ ਕੰਪਨੀ ਵਲੋਂ ਮਹਿਲਾ ਕਰੀਅਰ ਏਜੰਟ (ਐੱਲ.ਆਈ.ਸੀ. ਬੀਮਾ ਸਖੀ) ਦੀਆਂ 30 ਅਸਾਮੀਆਂ ਲਈ ਇੰਟਰਵਿਊ ਹੋਣਗੇ | ਇਨ੍ਹਾਂ ਅਸਾਮੀਆਂ ਲਈ 18 ਤੋਂ 70 ਸਾਲ ਉਮਰ ਦੀਆਂ ਮਹਿਲਾਵਾਂ, ਜਿਨ੍ਹਾਂ ਨੇ ਘੱਟੋ-ਘੱਟ 10ਵੀਂ ਪਾਸ ਕੀਤੀ ਹੋਵੇ, ਅਰਜ਼ੀ ਦੇ ਸਕਦੀਆਂ ਹਨ | ਚੁਣੇ ਗਏ ਉਮੀਦਵਾਰਾਂ ਨੂੰ ਪਹਿਲੇ ਤਿੰਨ ਸਾਲਾਂ ਲਈ ਨਿਰਧਾਰਿਤ ਸਟਾਈਪੈਂਡ+ਕਮਿਸ਼ਨ ਅਤੇ ਬਾਅਦ ਵਿਚ ਆਮ ਕਮਿਸ਼ਨ ਮਿਲੇਗੀ | ਇਸ ਤੋਂ ਇਲਾਵਾ ਵਰਧਮਾਨ ਸਪੈਸ਼ਲ ਸਟੀਲ ਲਿਮਟਿਡ, ਲੁਧਿਆਣਾ ਵਲੋਂ ਫ਼ੀਲਡ ਕੋਆਰਡੀਨੇਟਰ ਦੀਆਂ 4 ਅਸਾਮੀਆਂ ਲਈ ਵੀ ਇੰਟਰਵਿਊ ਕੀਤੇ ਜਾਣਗੇ | ਇਨ੍ਹਾਂ ਅਸਾਮੀਆਂ ਲਈ 18 ਤੋਂ 35 ਸਾਲ ਉਮਰ ਦੇ ਬਾਰ੍ਹਵੀਂ ਜਾਂ ਗਰੈਜੂਏਸ਼ਨ ਪਾਸ ਮਰਦ ਅਤੇ ਮਹਿਲਾਵਾਂ ਯੋਗ ਹਨ | ਇੰਟਰਵਿਊ ਦਾ ਸਥਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀ.ਸੀ. ਕੰਪਲੈਕਸ, ਰੂਪਨਗਰ ਹੈ | ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ 01881-222104 'ਤੇ ਸੰਪਰਕ ਕੀਤਾ ਜਾ ਸਕਦਾ ਹੈ |