ਮੋਰਿੰਡਾ, 23 ਸਤੰਬਰ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਢੋਲਣ ਮਾਜਰਾ ਵਿਖੇ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਸਾਲਾਨਾ ਕੁਸ਼ਤੀ ਦੰਗਲ 24 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਬੰਧਕ ਅਬੀਜੀਤ ਸਿੰਘ ਸੋਨੂੰ ਢੋਲਣ ਮਾਜਰਾ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਦੌਰਾਨ ਵੱਡੀ ਝੰਡੀ ਦੀ ਕੁਸ਼ਤੀ ਤਾਲਬ ਬਾਬਾ ਫਲਾਹੀ ਅਤੇ ਅਜੈ ਕੈਥਲ ਵਿਚਕਾਰ ਹੋਵੇਗੀ, ਛੋਟੀ ਕੁਸ਼ਤੀ ਗਨੀ ਹੁਸ਼ਿਆਰਪੁਰ ਅਤੇ ਨੀਰਜ ਰੋਹਤਕ ਵਿਚਕਾਰ ਹੋਵੇਗੀ ਉਹਨਾਂ ਦੱਸਿਆ ਕਿ ਇਸ ਮੌਕੇ ਪੰਜਾਬ ਹਿਮਾਚਲ ਹਰਿਆਣਾ ਆਦਿ ਵੱਖ ਵੱਖ ਥਾਵਾਂ ਤੇ ਪਹਿਲਵਾਨ ਆਪਣਾ ਜੌਹਰ ਦਿਖਾਉਣਗੇ ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਵਿਚ ਪਹੁੰਚ ਕੇ ਮੇਲੇ ਦੀ ਰੌਣਕ ਵਧਾਉਣ ਦੀ ਅਪੀਲ ਕੀਤੀ ਹੈ |