16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਹੜ੍ਹ ਪ੍ਰਭਾਵਿਤਾਂ ਲਈ ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ ਵਲੋਂ ਮਦਦ ਦਾ ਐਲਾਨ <br/>

Ad Position 21
repet_subhas-goyals [Copy P29]
ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ | <br/> 24-09-2025
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਵਤਾਰ ਸਿੰਘ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਮੇਸ਼ਰ ਦੀ ਮੌਜ਼ ਅਨੁਸਾਰ ਆਈ ਹੜ੍ਹ ਕਰੋਪੀ ਵਿਚ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਸਾਰੀਆਂ ਜਥੇਬੰਦੀਆਂ ਅਤੇ ਸੰਗਤਾਂ ਵਲੋਂ ਸੇਵਾ ਜਾਰੀ ਹੈ | ਗੁਰਦੁਆਰਾ ਸਾਹਿਬ ਰੂਪਨਗਰ ਵਲੋਂ ਵੀ ਸਮੁੱਚੀ ਸੰਗਤ ਨਾਲ ਮਿਲ ਕੇ ਪਹਿਲਾਂ 50 ਟਰੱਕ ਚਾਰਾ, ਦਵਾਈਆਂ, ਕੱਪੜੇ ਅਤੇ ਤੂੜੀ ਸਮੇਤ ਹੋਰ ਜ਼ਰੂਰੀ ਸਮਾਨ ਹੜ੍ਹ ਪੀੜਤਾਂ ਤੱਕ ਪਹੁੰਚਾਇਆ ਗਿਆ ਸੀ | ਹੁਣ ਗੁਰੂਘਰ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਪ੍ਰਭਾਵਿਤ ਇਲਾਕਿਆਂ ਵਿਚ 2000 ਕਿੱਲੇ ਦਾ ਡਾਇਆ ਅਤੇ 2000 ਕਿੱਲੇ ਦਾ ਬੀਜ ਭੇਜਣ ਦੀ ਤਿਆਰੀ ਕੀਤੀ ਗਈ ਹੈ | ਇਹ ਮੱਦਦ ਦੁਸਹਿਰੇ ਤੋਂ ਬਾਅਦ, ਲਗਭਗ 6-7 ਅਕਤੂਬਰ ਨੂੰ ਭੇਜੀ ਜਾਵੇਗੀ | ਸੰਤ ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਜਿਹੜੀ ਸੰਗਤ ਮਾਇਆ, ਖਾਦ ਜਾਂ ਬੀਜ ਦੇ ਰੂਪ ਵਿਚ ਸੇਵਾ ਪਾਉਣਾ ਚਾਹੁੰਦੀ ਹੈ, ਉਹ ਮਿਆਰੀ ਸਮਾਨ ਦੇਣ ਲਈ ਅੱਗੇ ਆ ਸਕਦੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸੰਗਤ ਦੀ ਸਹਿਯੋਗ ਨਾਲ ਹੜ੍ਹ ਪ੍ਰਭਾਵਿਤਾਂ ਨੂੰ ਬਹੁਤ ਹਲਾਰਾ ਮਿਲਿਆ ਹੈ ਅਤੇ ਹੁਣ ਵੀ ਲੋੜ ਹੈ ਕਿ ਹਰੇਕ ਇਨਸਾਨ ਆਪਣਾ ਫਰਜ ਨਿਭਾਉਂਦੇ ਹੋਏ ਸੇਵਾ ਵਿਚ ਹਿੱਸਾ ਪਾਏ, ਤਾਂ ਜੋ ਹੜ੍ਹ ਪੀੜਤ ਪਰਿਵਾਰਾਂ ਦੀ ਬਾਂਹ ਫੜੀ ਜਾ ਸਕੇ |


Ad Position 22
No active advertisement
ਪਿਛਲੀ ਖ਼ਬਰ ਗਵਰਨਰ ਪੰਜਾਬ ਨੂੰ ਨੰਗਲ ਸ਼ਹਿਰ ਦੇ ਲਟਕਦੇ ਲੋਕ ਮਸਲਿਆਂ ਸੰਬੰਧੀ ਡਾ. ਸੁਭਾਸ਼ ਸ਼ਰਮਾ ਨੇ ਕਰਵਾਇਆ ਜਾਣੂ <br/> ਅਗਲੀ ਖ਼ਬਰ ਪੰਜਾਬ ਨੂੰ ਦੋ ਵੱਡੇ ਰੇਲਵੇ ਪ੍ਰੋਜੈਕਟਾਂ ਦੀ ਸੌਗਾਤ- ਸੁਭਾਸ਼ ਸ਼ਰਮਾ <br/>
Ad Position 24