11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਵਿਧਵਾ ਮਹਿਲਾ ਵਲੋਂ ਇਕ ਪ੍ਰਾਈਵੇਟ ਲਾਈਫ਼ ਇੰਸ਼ੋਰੈਂਸ ਕੰਪਨੀ 'ਤੇ ਘਪਲੇਬਾਜ਼ੀ ਦਾ ਦੋਸ਼ <br/>

Ad Position 21
No active advertisement
ਅਜੀਤ ਡੈਸਕ 25-09-2025
ਰੂਪਨਗਰ, 24 ਸਤੰਬਰ (ਸਤਨਾਮ ਸਿੰਘ ਸੱਤੀ)-ਝੱਲੀਆਂ ਕਲਾਂ ਜ਼ਿਲ੍ਹਾ ਰੂਪਨਗਰ ਦੀ ਸਵਰਨ ਕੌਰ ਪਤਨੀ ਸਵ: ਹਰਪਾਲ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਨੂੰ ਸ਼ਿਕਾਇਤ ਦੇ ਕੇ ਬਿਰਲਾ ਸਨ ਲਾਈਫ ਇੰਡੀਆ ਨਾਮਕ ਕੰਪਨੀ 'ਤੇ ਬੀਮਾ ਰਕਮ ਨਾ ਦੇਣ 'ਤੇ ਘਪਲੇਬਾਜ਼ੀ ਦਾ ਖਦਸ਼ਾ ਜਾਹਿਰ ਕਰਦਿਆਂ ਜਾਂਚ ਦੀ ਮੰਗ ਕੀਤੀ ਹੈ ਅਤੇ ਉਸ ਨੂੰ ਬਣਦਾ ਕਲੇਮ ਜਾਰੀ ਕਰਨ ਦੀ ਬੇਨਤੀ ਕੀਤੀ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਪਤੀ ਦੀ 2010 ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਜੋ ਉਸ ਸਮੇਂ ਡੀ.ਸੀ.ਐੱਮ. ਫੈਕਟਰੀ ਆਸਰੋ ਵਿਚ ਨੌਕਰੀ ਕਰਦੇ ਸਨ | ਅਦਾਲਤੀ ਕਲੇਮ ਤੋਂ ਬਾਅਦ ਉਸਨੇ 2011 ਵਿਚ ਬਿਰਲਾ ਸਨ ਲਾਈਫ ਇੰਸ਼ੋਰੈਂਸ ਕੰਪਨੀ ਤੋਂ ਦੋ ਲੱਖ ਦੀ ਪਾਲਸੀ ਨੰਬਰ 004887269 ਖਰੀਦੀ ਸੀ, ਜਿਸਦੀ ਰਕਮ ਪੰਜਾਬ ਨੈਸ਼ਨਲ ਬੈਂਕ ਰਾਹੀਂ ਜਮ੍ਹਾਂ ਕਰਵਾਈ ਗਈ ਸੀ | ਪਾਲਿਸੀ 24 ਮਈ 2011 ਨੂੰ ਜਾਰੀ ਹੋਈ ਅਤੇ 24 ਮਈ 2021 ਨੂੰ ਮੁਕੰਮਲ ਹੋਣੀ ਸੀ | ਸਵਰਨ ਕੌਰ ਦਾ ਕਹਿਣਾ ਹੈ ਕਿ ਪਾਲਸੀ ਨੂੰ ਰੱਖ ਕੇ ਉਹ ਭੁੱਲ ਗਈ ਸੀ, ਪਰ ਹਾਲ ਹੀ ਵਿਚ ਪੜੋਸੀ ਵਲੋਂ ਯਾਦ ਦਿਵਾਏ ਜਾਣ ਉਪਰੰਤ ਉਸਨੇ ਪਾਲਿਸੀ ਦੀ ਭਾਲ ਕੀਤੀ ਅਤੇ ਪੋਲਸੀ ਲੱਭ ਗਈ, ਜਿਸ ਉਪਰੰਤ ਉਸਨੇ ਕੰਪਨੀ ਦੇ ਦਫ਼ਤਰ ਚੰਡੀਗੜ੍ਹ ਜਾ ਕੇ ਰਕਮ ਮੰਗੀ, ਪ੍ਰੰਤੂ ਮੰਗਣ 'ਤੇ ਕੋਈ ਅਦਾਇਗੀ ਨਹੀਂ ਕੀਤੀ ਗਈ | ਇਸ ਬਾਰੇ ਉਸਨੇ ਸੰਬੰਧਿਤ ਬਰਾਂਚ ਮੈਨੇਜਰ ਨੂੰ ਇੱਕ ਦਰਖਾਸਤ ਵੀ ਦਿੱਤੀ ਸੀ | ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਇਸ ਪਿੱਛੇ ਘਪਲੇਬਾਜ਼ੀ ਹੋ ਸਕਦੀ ਹੈ, ਜਿਸਦੀ ਜਾਂਚ ਕਰਵਾਈ ਜਾਵੇ | ਇਸ ਬਾਰੇ ਕੰਪਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਨਾਕਾਮ ਰਹੀ |

Ad Position 22
No active advertisement
ਪਿਛਲੀ ਖ਼ਬਰ ਹਾਰਟ ਅਟੈਕ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਸਟੈਮੀ ਪ੍ਰੋਜੈਕਟ <br/> ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਸੰਬੰਧੀ ਰੈਲੀ <br/>
Ad Position 24