11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬਾਬਾ ਅਮਰਨਾਥ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ 28 ਨੂੰ

Ad Position 21
No active advertisement
ਅਜੀਤ ਡੈਸਕ 25-09-2025
ਪੁਰਖਾਲੀ, 24 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਧੰਨ ਧੰਨ ਬਾਬਾ ਅਮਰਨਾਥ ਜੀ ਦੀ ਯਾਦ ਨੂੰ ਸਮਰਪਿਤ 25ਵਾਂ ਕੁਸ਼ਤੀ ਦੰਗਲ ਮਿਤੀ 28 ਸਤੰਬਰ ਨੂੰ ਪਿੰਡ ਬਿੰਦਰਖ ਵਿਖੇ ਬਾਅਦ ਦੁਪਹਿਰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਕਮੇਟੀ ਪ੍ਰਧਾਨ ਹਰਵਿੰਦਰ ਸਿੰਘ ਤੇ ਸਮੂਹ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਦੌਰਾਨ ਝੰਡੀ ਦੀ ਕੁਸ਼ਤੀ ਮਿਰਜ਼ਾ ਈਰਾਨ ਅਤੇ ਧਰਮਿੰਦਰ ਕੁਹਾਲੀ ਵਿਚਕਾਰ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੂਸਰੇ ਨੰਬਰ ਦੀ ਕੁਸ਼ਤੀ ਦਾ ਮੁਕਾਬਲਾ ਗੁਰਜੀਤ ਮਗਰੋੜ ਅਤੇ ਹਰਮਨ ਆਲਮਗੀਰ ਵਿਚਕਾਰ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਇਲਾਵਾ ਹੋਰ ਵੀ ਨਮੀ ਅਖਾੜਿਆਂ ਦੇ ਪਹਿਲਵਾਨਾਂ ਦੀਆ ਕੁਸ਼ਤੀਆਂ ਕਰਵਾਈਆਂ ਜਾਣਗੀਆਂ | ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੁਸ਼ਤੀ ਦੰਗਲ 'ਚ ਵੱਧ ਚੜ੍ਹ ਕੇ ਪੁੱਜ ਕੇ ਕੁਸ਼ਤੀਆਂ ਦਾ ਅਨੰਦ ਮਾਣਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਭੱਠਾ ਉਦਯੋਗ ਨੂੰ ਜੀ. ਐੱਸ. ਟੀ. 'ਚ ਕੋਈ ਰਾਹਤ ਨਾ ਦੇਣ 'ਤੇ ਗ਼ਰੀਬ ਲੋਕਾਂ ਨੂੰ ਘਰ ਬਣਾਉਣਾ ਹੁਣ ਹੋਵੇਗਾ ਹੋਰ ਔਖਾ... ਅਗਲੀ ਖ਼ਬਰ ਹਾਰਟ ਅਟੈਕ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਸਟੈਮੀ ਪ੍ਰੋਜੈਕਟ <br/>
Ad Position 24