11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਖ਼ਾਲਸਾ ਕਾਲਜ ਵਿਖੇ ਅੰਤਰ ਕਾਲਜ ਭਾਰ ਤੋਲਕ ਮੁਕਾਬਲੇ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 25-09-2025
ਸ੍ਰੀ ਅਨੰਦਪੁਰ ਸਾਹਿਬ, 24 ਸਤੰਬਰ (ਜੇ ਐਸ ਨਿੱਕੂਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਭਾਰ ਤੋਲਕ ਲੜਕੇ/ਲੜਕੀਆਂ ਦੇ ਮੁਕਾਬਲੇ ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਸ਼ੁਰੂ ਹੋ ਗਏ, ਜਿਨ੍ਹਾਂ ਦਾ ਰਸਮੀ ਤੌਰ ਤੇ ਉਦਘਾਟਨ ਕਾਲਜ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ ਵਲੋਂ ਰਿਬਨ ਕੱਟ ਕੇ ਕੀਤਾ ਗਿਆ | ਇਸ ਸਬੰਧੀ ਪ੍ਰੋਫੈਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਮੁਕਾਬਲੇ ਯੂਨੀਵਰਸਿਟੀ ਦੇ ਅਬਜ਼ਰਵਰ ਐਥਲੈਟਿਕ ਕੋਚ ਧਰਮਿੰਦਰ ਸਿੰਘ ਅਤੇ ਅਰਜਨ ਐਵਾਰਡੀ ਪਰਮਜੀਤ ਸ਼ਰਮਾ ਦੀ ਨਿਗਰਾਨੀ ਦੇ ਹੇਠ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ 48 ਕਿੱਲੋਗਰਾਮ ਵਰਗ ਵਿਚ ਦੀਕਸ਼ਾ ਰਾਏ ਸਰਕਾਰੀ ਕਾਲਜ ਲੜਕੀਆਂ ਪਟਿਆਲਾ, ਨਰਿੰਦਰ ਕੌਰ ਅਤੇ ਮਧੂ ਟਿੱਬਾ ਨੰਗਲ ਕਾਲਜ, 53 ਕਿੱਲੋਗਰਾਮ ਵਰਗ ਵਿਚ ਹੈਰੀ ਵਰਮਾ ਮੇਜਬਾਨ ਖ਼ਾਲਸਾ ਕਾਲਜ, ਤਰੁਣਾ ਸਰਕਾਰੀ ਕਾਲਜ ਲੜਕੀਆਂ ਪਟਿਆਲਾ, ਹਰਪ੍ਰੀਤ ਕੌਰ ਟਿੱਬਾ ਨੰਗਲ ਕਾਲਜ, 58 ਕਿੱਲੋਗਰਾਮ ਵਰਗ ਵਿਚ ਜਸਕਰਨਪ੍ਰੀਤ ਕੌਰ ਐਨ.ਸੀ.ਪੀ.ਈ. ਚੁਪਕੀ, ਬੰਦਨਾ ਮੇਜਬਾਨ ਖ਼ਾਲਸਾ ਕਾਲਜ, ਪ੍ਰੀਤੀ ਟਿੱਬਾ ਨੰਗਲ ਕਾਲਜ, 69 ਕਿੱਲੋਗਰਾਮ ਵਰਗ ਵਿਚ ਰਵਨੀਤ ਕੌਰ ਮੇਜਬਾਨ ਖ਼ਾਲਸਾ ਕਾਲਜ, ਪ੍ਰੀਤੀ ਪਟੇਲ ਕਾਲਜ ਰਾਜਪੁਰਾ, ਦੀਕਸ਼ਾ ਮੇਜਬਾਨ ਖਾਲਸਾ ਕਾਲਜ, 77 ਕਿੱਲੋਗਰਾਮ ਵਰਗ ਵਿਚ ਜਸਪ੍ਰੀਤ ਕੌਰ ਐਨ.ਸੀ.ਪੀ.ਈ. ਚੁਪਕੀ, ਮਨਪ੍ਰੀਤ ਕੌਰ ਅਤੇ ਬਲਜਿੰਦਰ ਕੌਰ ਮੇਜਬਾਨ ਕਾਲਜ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਡਾ. ਰਵਿੰਦਰ ਸਿੰਘ ਰੇਖੀ, ਡਾ. ਵੀਰਪਾਲ ਸਿੰਘ, ਪ੍ਰੋ. ਜਗਵੰਤ ਸਿੰਘ, ਕਬੱਡੀ ਕੋਚ ਗੁਰਦੇਵ ਸਿੰਘ, ਹਰਪ੍ਰੀਤ ਸਿੰਘ ਖ਼ਾਲਸਾ, ਸੁਰਿੰਦਰ ਪਾਲ ਭੱਲਾ, ਬਲਜਿੰਦਰ ਰੀਹਲ, ਅਰਵਿੰਦਰ ਕੁਮਾਰ, ਸੰਜੀਵ ਕੁਮਾਰ ਘਈ, ਮਿਥਨ ਸ਼ਰਮਾ, ਸਚਿਨ ਸ਼ਰਮਾ, ਗੌਰਵ ਸ਼ਰਮਾ ਤੇ ਗੀਤਜਲੀ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਨੇ ਸ਼ਿਵਾਲਿਕ ਸਕੂਲ 'ਚ ਆਰਥੋਪੀਡਿਕ ਜਾਗਰੂਕਤਾ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਭੱਠਾ ਉਦਯੋਗ ਨੂੰ ਜੀ. ਐੱਸ. ਟੀ. 'ਚ ਕੋਈ ਰਾਹਤ ਨਾ ਦੇਣ 'ਤੇ ਗ਼ਰੀਬ ਲੋਕਾਂ ਨੂੰ ਘਰ ਬਣਾਉਣਾ ਹੁਣ ਹੋਵੇਗਾ ਹੋਰ ਔਖਾ...
Ad Position 24