11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਰੋਟਰੀ ਕਲੱਬ ਨੇ ਸ਼ਿਵਾਲਿਕ ਸਕੂਲ 'ਚ ਆਰਥੋਪੀਡਿਕ ਜਾਗਰੂਕਤਾ ਸੈਸ਼ਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-09-2025
ਰੂਪਨਗਰ, 24 ਸਤੰਬਰ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਨੇ ਆਪਣੇ ਵੋਕੇਸ਼ਨਲ ਸਰਵਿਸ ਪ੍ਰੋਗਰਾਮ ਤਹਿਤ ਸ਼ਿਵਾਲਿਕ ਪਬਲਿਕ ਸਕੂਲ ਵਿਚ ਅਧਿਆਪਕਾਂ ਲਈ ਆਮ ਆਰਥੋਪੀਡਿਕ ਸਮੱਸਿਆਵਾਂ ਬਾਰੇ ਜਾਗਰੂਕਤਾ ਸੈਸ਼ਨ ਦਾ ਕਰਵਾਇਆ | ਸੈਸ਼ਨ ਦੀ ਅਗਵਾਈ ਪ੍ਰਸਿੱਧ ਆਰਥੋਪੀਡਿਕ ਸਰਜਨ ਡਾ. ਸਿਧਾਰਥ ਅਗਰਵਾਲ ਨੇ ਕੀਤੀ, ਜਿਨ੍ਹਾਂ ਨੇ ਰੋਕਥਾਮ ਉਪਾਅ, ਜੀਵਨ ਸ਼ੈਲੀ ਵਿਚ ਸੋਧਾਂ ਅਤੇ ਅਧਿਆਪਨ ਪੇਸ਼ੇ ਨਾਲ ਸੰਬੰਧਿਤ ਹੱਡੀਆਂ ਤੇ ਜੋੜਾਂ ਦੀਆਂ ਸਮੱਸਿਆਵਾਂ ਬਾਰੇ ਵਿਹਾਰਕ ਸੁਝਾਅ ਦਿੱਤੇ | ਕਲੱਬ ਪ੍ਰਧਾਨ ਰੋਟੇਰੀਅਨ ਸੁਧੀਰ ਸ਼ਰਮਾ ਨੇ ਸਵਾਗਤ ਕੀਤਾ ਜਦਕਿ ਸਾਬਕਾ ਪ੍ਰਧਾਨ ਡਾ. ਬੀ.ਪੀ.ਐਸ. ਪਰਮਾਰ ਨੇ ਸੈਸ਼ਨ ਦੀ ਮਹੱਤਤਾ ਉਜਾਗਰ ਕੀਤੀ | ਸਕੱਤਰ ਡਾ. ਅੰਕੁਰ ਵਾਹੀ ਨੇ ਭਵਿੱਖ ਵਿਚ ਅਜਿਹੇ ਹੋਰ ਸੈਸ਼ਨ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਡਾ. ਜੇ.ਕੇ. ਸ਼ਰਮਾ ਨੇ ਹੋਰ ਸਕੂਲਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ | ਸੈਸ਼ਨ ਵਿਚ ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਨਿਯਮਿਤ ਤੌਰ 'ਤੇ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਕਰਨ ਦੀ ਮੰਗ ਕੀਤੀ | ਪ੍ਰੋਗਰਾਮ ਵਿਚ ਰੋਟਰੀ ਕਲੱਬ ਦੇ ਗੁਰਪ੍ਰੀਤ ਸਿੰਘ, ਡਾ. ਆਰਤੀ ਵਰਮਾ, ਪ੍ਰਮੋਦ ਸ਼ਰਮਾ ਅਤੇ ਵੰਦਨਾ ਸ਼ਰਮਾ ਸਮੇਤ ਸ਼ਿਵਾਲਿਕ ਸਕੂਲ ਦੇ ਪਿ੍ੰਸੀਪਲ ਬਲਜੀਤ ਸਿੰਘ ਅੱਤਰੀ ਤੇ ਸਟਾਫ਼ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਅੰਤਰ ਕਾਲਜ ਭਾਰ ਤੋਲਕ ਮੁਕਾਬਲੇ ਸ਼ੁਰੂ <br/>
Ad Position 24