06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਅਸ਼ੋਕ ਵਾਹੀ ਬਣ ਸਕਦੇ ਹਨ ਨਗਰ ਕੌਂਸਲ ਰੂਪਨਗਰ ਦੇ ਨਵੇਂ ਪ੍ਰਧਾਨ <br/>

Ad Position 21
No active advertisement
ਅਜੀਤ ਡੈਸਕ 01-11-2025
ਰੂਪਨਗਰ, 31ਅਕਕੂਬਰ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੀ ਪ੍ਰਧਾਨਗੀ ਤੋਂ ਸੰਜੇ ਵਰਮਾ ਦੇ ਹਟਾਏ ਜਾਣ ਤੋਂ ਬਾਅਦ, ਖ਼ਾਲੀ ਹੋਈ ਇਸ ਕੁਰਸੀ ਲਈ ਅੱਜ ਸਵੇਰੇ 11 ਵਜੇ ਨਗਰ ਕੌਂਸਲ ਦੀ ਮੀਟਿੰਗ ਹੋਵੇਗੀ, ਜਿਸ ਵਿਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ | ਸੂਤਰਾਂ ਮੁਤਾਬਿਕ, ਚੋਣ ਤੋਂ ਪਹਿਲਾਂ ਕੌਂਸਲਰਾਂ ਅਤੇ ਸਿਆਸੀ ਆਗੂਆਂ ਦੇ ਵਿਚਕਾਰ ਕਈ ਗੁਪਤ ਮੀਟਿੰਗਾਂ ਹੋਈਆਂ, ਜਿਨ੍ਹਾਂ ਵਿਚ ਅਸ਼ੋਕ ਵਾਹੀ ਦਾ ਨਾਮ ਸਾਂਝੇ ਉਮੀਦਵਾਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ | ਅਸ਼ੋਕ ਵਾਹੀ ਪਹਿਲਾਂ ਵੀ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਬਹੁਤੇ ਕੌਂਸਲਰਾਂ ਵਿਚ ਉਨ੍ਹਾਂ ਲਈ ਸਹਿਮਤੀ ਬਣੀ ਹੋਈ ਦਿੱਖ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ, ਉਨ੍ਹਾਂ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਪੂਰਾ ਸਹਿਯੋਗ ਪ੍ਰਾਪਤ ਹੈ | ਹਾਲਾਂਕਿ, ਕਾਂਗਰਸ ਆਗੂ ਅਸ਼ੋਕ ਵਾਹੀ ਦਾ ਸਿਆਸੀ ਤਜਰਬਾ ਉਨ੍ਹਾਂ ਨੂੰ ਕਾਂਗਰਸ ਦੇ ਕਈ ਨੇਤਾਵਾਂ ਨਾਲ ਵੀ ਜੋੜਕੇ ਰੱਖਦਾ ਹੈ, ਜਿਸ ਨਾਲ ਉਹ ਇੱਕ ਸਾਂਝੀ ਸਵੀਕਾਰ ਯੋਗ ਸ਼ਖ਼ਸੀਅਤ ਵਜੋਂ ਸਾਹਮਣੇ ਆਏ ਹਨ | ਸੀਨੀਅਰ ਵਾਈਸ ਪ੍ਰਧਾਨ ਦੇ ਅਹੁਦੇ ਲਈ ਆਜ਼ਾਦ ਕੌਂਸਲਰ ਤੇ ਆਮ ਆਦਮੀ ਪਾਰਟੀ ਆਗੂ ਰਾਜੂ ਸਤਿਆਂ ਦਾ ਨਾਂਅ ਸਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਸਾਹਮਣੇ ਆ ਰਿਹਾ ਹੈ, ਹਾਲਾਂਕਿ ਕੁੱਝ ਕੌਂਸਲਰਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ | ਦੂਜੇ ਪਾਸੇ, ਵਾਈਸ ਪ੍ਰਧਾਨਗੀ ਲਈ ਮੈਡਮ ਨੀਰੂ ਗੁਪਤਾ ਦਾ ਨਾਮ ਚਰਚਾ ਵਿਚ ਹੈ, ਜਿਨ੍ਹਾਂ ਨੂੰ ਬਰਿੰਦਰ ਢਿੱਲੋਂ ਗਰੁੱਪ ਦਾ ਸਹਿਯੋਗ ਮਿਲ ਰਿਹਾ ਹੈ | ਮੀਟਿੰਗ ਤੋਂ ਪਹਿਲਾਂ ਵਾਰਡ ਨੰਬਰ 6 ਦੇ ਕੌਂਸਲਰ ਮੋਹਿਤ ਸ਼ਰਮਾ ਵੱਲੋਂ ਬਹੁ-ਸੰਮਤੀ ਬਣਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਹੈ | ਇਸ ਵੇਲੇ ਨਗਰ ਕੌਂਸਲ ਰੂਪਨਗਰ ਵਿਚ ਕੁੱਲ 22 ਕੌਂਸਲਰ ਹਨ, ਜਿਨ੍ਹਾਂ ਵਿਚੋਂ 18 ਕਾਂਗਰਸ, 2 ਸ਼ਰੋਮਣੀ ਅਕਾਲੀ ਦਲ ਅਤੇ 2 ਆਜ਼ਾਦ ਕੌਂਸਲਰ ਹਨ | ਦੋਵੇਂ ਆਜ਼ਾਦ ਕੌਂਸਲਰ ਆਮ ਆਦਮੀ ਪਾਰਟੀ ਦੇ ਸਹਿਯੋਗੀ ਮੰਨੇ ਜਾਂਦੇ ਹਨ | ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕੌਂਸਲਰ ਚਰਨਜੀਤ ਕੌਰ ਪਹਿਲਾਂ ਹੀ ਅਸਤੀਫ਼ਾ ਦੇ ਕੇ ਇਸ ਅਹੁਦੇ ਤੋਂ ਲਾਂਭੇ ਹੋ ਚੁੱਕੇ ਹਨ | ਯਾਦ ਰਹੇ ਕਿ ਲਗਪਗ ਸਾਢੇ ਚਾਰ ਸਾਲਾਂ ਬਾਅਦ ਨਗਰ ਕੌਂਸਲ ਰੂਪਨਗਰ ਵਿਚ ਪ੍ਰਧਾਨਗੀ ਲਈ ਇਹ ਤਬਦੀਲੀ ਆ ਰਹੀ ਹੈ | ਪਿਛਲੇ ਪ੍ਰਧਾਨ ਸੰਜੇ ਵਰਮਾ ਵਿਰੁੱਧ ਕੌਂਸਲਰਾਂ ਨੇ ਬੇਭਰੋਸਗੀ ਮਤਾ ਪਾਸ ਕਰਕੇ ਉਨ੍ਹਾਂ ਨੂੰ ਹਟਾ ਦਿੱਤਾ ਸੀ, ਜਿਸ ਨੂੰ ਸਥਾਨਕ ਸਰਕਾਰ ਵਿਭਾਗ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ | ਹੁਣ ਅੱਜ ਦੀ ਮੀਟਿੰਗ ਵਿਚ ਇਹ ਸਾਫ਼ ਹੋਵੇਗਾ ਕਿ ਰੂਪਨਗਰ ਨੂੰ ਨਵਾਂ ਪ੍ਰਧਾਨ ਕੌਣ ਮਿਲਦਾ ਹੈ, ਪਰ ਸੂਤਰਾਂ ਦੇ ਅਨੁਸਾਰ ਅਸ਼ੋਕ ਵਾਹੀ ਪ੍ਰਧਾਨ, ਰਾਜੂ ਸਤਿਆਲ (ਸੀਨੀਅਰ ਵਾਈਸ ਪ੍ਰਧਾਨ) ਅਤੇ ਨੀਰੂ ਗੁਪਤਾ (ਵਾਈਸ ਪ੍ਰਧਾਨ) ਦੀ ਚੋਣ ਲਗਭਗ ਤੈਅ ਮੰਨੀ ਜਾ ਰਹੀ ਹੈ | ਸ਼ਹਿਰ ਦੇ ਵਸਨੀਕਾਂ ਨੂੰ ਉਮੀਦ ਹੈ ਕਿ ਨਵੀਂ ਟੀਮ ਦੇ ਆਉਣ ਨਾਲ ਨਗਰ ਕੌਂਸਲ ਦੇ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੇਗੀ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਬੈਂਸ ਦੇ ਯਤਨਾਂ ਨਾਲ ਮੁੜ ਲੱਗੀਆਂ 24 ਨਵੀਆਂ ਇਸ਼ਾਰੇ ਵਾਲੀਆਂ ਲਾਈਟਾਂ <br/> ਅਗਲੀ ਖ਼ਬਰ ਬੇਲਾ ਕਾਲਜ ਵਿਖੇ ਮੈਗਾ ਸਟਾਰ ਫੂਡ ਲਿਮਿਟਡ ਵਲੋਂ ਵਿਸ਼ੇਸ਼ ਲੈਕਚਰ <br/>
Ad Position 24
No active advertisement