06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਕੈਬਨਿਟ ਮੰਤਰੀ ਬੈਂਸ ਦੇ ਯਤਨਾਂ ਨਾਲ ਮੁੜ ਲੱਗੀਆਂ 24 ਨਵੀਆਂ ਇਸ਼ਾਰੇ ਵਾਲੀਆਂ ਲਾਈਟਾਂ <br/>

Ad Position 21
No active advertisement
ਅਜੀਤ ਡੈਸਕ 01-11-2025
ਸ੍ਰੀ ਅਨੰਦਪੁਰ ਸਾਹਿਬ, 31 ਅਕਤੂਬਰ (ਜੇ ਐਸ ਨਿੱਕੂਵਾਲ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਨਾਲ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੀ ਨੁਹਾਰ ਬਦਲਣੀ ਸ਼ੁਰੂ ਹੋ ਗਈ ਹੈ | ਦੱਸਣਯੋਗ ਹੈ ਕਿ 1999 ਵਿਚ ਸੜਕ ਹਾਦਸਿਆਂ ਨੂੰ ਰੋਕਣ ਲਈ ਮੁੱਖ ਚੌਕਾਂ 'ਤੇ ਇਸ਼ਾਰੇ ਵਾਲੀਆਂ ਲਾਈਟਾਂ ਲਗਾਈਆਂ ਗਈਆਂ ਸਨ ਜੋ ਲਗਪਗ ਦੋ ਦਹਾਕਿਆਂ ਤੋ ਬੰਦ ਪਈਆਂ ਹਨ, ਉਨ੍ਹਾਂ ਦੀ ਥਾਂ ਨਵੀਆਂ 24 ਇਸ਼ਾਰੇ ਵਾਲੀਆਂ ਲਾਈਟਾਂ ਲਗਪਗ 10 ਲੱਖ ਰੁਪਏ ਦੀ ਲਾਗਤ ਨਾਲ ਲਗਾਈਆਂ ਜਾ ਰਹੀਆਂ ਹਨ | ਇਹ ਲਾਈਟਾਂ ਸੜਕ ਹਾਦਸਿਆਂ ਨੂੰ ਰੋਕਣ ਵਿਚ ਬਹੁਤ ਕਾਰਗਰ ਸਿੱਧ ਹੋਣਗੀਆਂ | ਇਸ ਸਬੰਧੀ ਲੋਕ ਨਿਰਮਾਣ ਵਿਭਾਗ ਇਲੈਕਟਿ੍ਕ ਵਿੰਗ ਦੇ ਉਪ ਮੰਡਲ ਅਫ਼ਸਰ ਅਨੰਦ ਸੈਣੀ ਨੇ ਦੱਸਿਆ ਕਿ ਇਨ੍ਹਾਂ ਲਾਈਟਾਂ ਨਾਲ ਧੁੰਦ, ਗਹਿਰੇ ਹਨੇਰੇ ਅਤੇ ਵਧੇਰੇ ਪ੍ਰਦੂਸ਼ਣ ਦੌਰਾਨ ਵਾਹਨ ਚਾਲਕਾਂ ਨੂੰ ਦੂਰ ਤੋ ਹੀ ਸੂਚਕ ਸੰਦੇਸ਼ ਨਜ਼ਰ ਆ ਜਾਂਦੇ ਹਨ, ਅਤੇ ਹਾਦਸਿਆਂ ਨੂੰ ਬਹੁਤ ਹੱਦ ਤੱਕ ਟਾਲਿਆ ਜਾ ਸਕਦਾ ਹੈ | ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਦੇ ਆਲ਼ੇ ਦੁਆਲੇ ਮੁੱਖ ਚੌਕਾਂ ਵਿਚ ਇਹ ਆਧੁਨਿਕ ਲਾਈਟਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜੋ ਰਾਹਗੀਰਾਂ ਲਈ ਵੱਡੀ ਰਾਹਤ ਹੈ | ਵਾਹਨ ਚਾਲਕਾਂ ਨੂੰ ਇਸ ਦੇ ਨਾਲ ਸੁਰੱਖਿਅਤ ਵਾਹਨ ਚਲਾਉਣ ਦੀ ਸਹੂਲਤ ਮਿਲੇਗੀ | ਉਨ੍ਹਾਂ ਨੇ ਦੱਸਿਆ ਕਿ ਇਹ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮਾਂ ਤੋ ਪਹਿਲਾ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ | ਇਸ ਮੌਕੇ ਨਗਰ ਕੌਸ਼ਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਹਲਕਾ ਕੋਆਰਡੀਨੇਟਰ ਕਮਿੱਕਰ ਸਿੰਘ ਡਾਢੀ, ਸਿੱਖਿਆ ਕੁਆਰਡੀਨੇਟਰ ਦਿਆ ਸਿੰਘ ਸੰਧੂ, ਸੋਹਣ ਸਿੰਘ ਨਿੱਕੂਵਾਲ, ਜਸਪ੍ਰੀਤ ਸਿੰਘ ਜੇ.ਪੀ, ਦੀਪਕ ਆਗਰਾਂ ਪ੍ਰਧਾਨ ਵਪਾਰ ਮੰਡਲ, ਸੰਮੀ ਬਰਾਰੀ, ਜਗਜੀਤ ਸਿੰਘ ਜੱਗੀ, ਅਨੁਰਾਗ ਸ਼ਰਮਾ, ਬੀਟੀ ਸਿੱਧੂ ਆਦਿ ਵਲੋਂ ਖ਼ੁਸ਼ੀ ਦੀ ਪ੍ਰਗਟਾਵਾ ਕੀਤਾ ਗਿਆ ਹੈ |


Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਪੁਲਿਸ ਥਾਣੇ ਦਾ ਦੌਰਾ <br/> ਅਗਲੀ ਖ਼ਬਰ ਅਸ਼ੋਕ ਵਾਹੀ ਬਣ ਸਕਦੇ ਹਨ ਨਗਰ ਕੌਂਸਲ ਰੂਪਨਗਰ ਦੇ ਨਵੇਂ ਪ੍ਰਧਾਨ <br/>
Ad Position 24
No active advertisement