06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਪੁਲਿਸ ਥਾਣੇ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 01-11-2025
ਨੂਰਪੁਰ ਬੇਦੀ, 31 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਪੁਲਿਸ ਸਟੇਸ਼ਨ ਦੇ ਥਾਣਾ ਮੁਖੀ ਇੰਸਪੈਕਟਰ ਰੋਹਿਤ ਸ਼ਰਮਾ ਦੀ ਅਗਵਾਈ ਵਿਚ ਸਕੂਲੀ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਦੋਨਾਂ ਸਕੂਲ ਦੇ ਵਿਦਿਆਰਥੀਆਂ ਨੂੰ ਸਥਾਨਕ ਪੁਲਿਸ ਸਟੇਸ਼ਨ ਦੀ ਯਾਤਰਾ ਕਰਵਾਈ ਗਈ | ਇਸ ਮੌਕੇ ਇੰਸਪੈਕਟਰ ਰੋਹਿਤ ਸ਼ਰਮਾ ਵਲੋਂ ਅਤੇ ਉਨ੍ਹਾਂ ਦੇ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਰੋਕਥਾਮ, ਸਾਈਬਰ ਧੋਖਾ ਧੜੀ, ਬੁਨਿਆਦੀ ਕਾਨੂੰਨ, ਟਰੈਫ਼ਿਕ ਨਿਯਮ, ਹੈਲਪ ਲਾਈਨ 112 ਦੀ ਜਾਣਕਾਰੀ ਬਾਰੇ ਜਾਗਰੂਕ ਕੀਤਾ ਗਿਆ | ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਕਿ ਅਨਮੋਲ ਜ਼ਿੰਦਗੀ ਨੂੰ ਪ੍ਰਫੁੱਲਿਤ ਕਰਨ ਲਈ ਨਸ਼ਾਖੋਰੀ ਤੋਂ ਦੂਰ ਰਹਿਣਾ ਹਰ ਇੱਕ ਵਿਦਿਆਰਥੀ ਦੀ ਨੈਤਿਕ ਜ਼ਿੰਮੇਵਾਰੀ ਹੈ | ਇਸ ਮੌਕੇ ਉਨ੍ਹਾਂ ਨੇ ਟਰੈਫ਼ਿਕ ਨਿਯਮਾਂ ਦੀ ਜਾਣਕਾਰੀ ਦਿੰਦੇ ਹੋਏ ਟਰੈਫ਼ਿਕ ਸਿਗਨਲ ਬਾਰੇ ਵਿਸਤਾਰਪੂਰਵਕ ਚਰਚਾ ਕੀਤੀ ਤਾਂ ਜੋ ਅੱਜ ਦੇ ਭੀੜ ਭਾੜ ਵਾਲੇ ਵਾਤਾਵਰਨ ਵਿਚ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ | ਅਤੇ ਸਖ਼ਤੀ ਨਾਲ ਟਰੈਫ਼ਿਕ ਨਿਯਮਾਂ ਦੀ ਪਾਲਨਾ ਕੀਤੀ ਜਾਵੇ | ਬੁਨਿਆਦੀ ਕਾਨੂੰਨਾਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ 112 ਨੰਬਰ ਤੇ ਸੰਕਟਕਾਲੀਨ ਸਥਿਤੀ ਵਿਚ ਪੁਲਿਸ ਤੋਂ ਸਹਿਯੋਗ ਲੈਣ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਉਨ੍ਹਾਂ ਨੇ ਸਾਈਬਰ ਕ੍ਰਾਈਮ ਦੀ ਭਰਪੂਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦਾ ਉਚਿੱਤ ਪ੍ਰਯੋਗ ਕਰਨਾ ਅਤਿ ਜ਼ਰੂਰੀ ਹੈ, ਅਤੇ ਬੇਲੋੜੀਆਂ ਸਾਈਟਾਂ ਨੂੰ ਖੋਲ੍ਹਣ ਤੇ ਨੁਕਸਾਨ ਵੀ ਝੇਲਣਾ ਪੈ ਸਕਦਾ ਹੈ, ਕਿਉਂਕਿ ਸਾਈਬਰ ਕ੍ਰਾਈਮ ਵਾਲੇ ਭੋਲੇ ਭਾਲੇ ਲੋਕਾਂ ਨੂੰ ਆਪਣੀ ਜਾਲ ਵਿਚ ਫਸਾ ਕੇ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ | ਇਸ ਮੌਕੇ ਉਨ੍ਹਾਂ ਨੇ ਪੁਲਿਸ ਤੇ ਆਮ ਜਨਤਾ ਦੇ ਆਪਸੀ ਸਹਿਯੋਗ ਦੇ ਮਹੱਤਵ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਪੁਲਿਸ ਅਧਿਕਾਰੀਆਂ ਵਲੋਂ ਆਪਸੀ ਭਾਈਚਾਰਾ ਸਹਿਣਸ਼ੀਲਤਾ ਪਿਆਰ ਸਾਂਝੀਵਾਲਤਾ ਦਾ ਵਾਤਾਵਰਨ ਸਿਰਜਣ ਲਈ ਪ੍ਰੇਰਿਤ ਕੀਤਾ ਗਿਆ, ਤਾਂ ਜੋ ਆਪਸੀ ਏਕਤਾ ਇੱਕ ਮੁੱਠਤਾ ਅਤੇ ਸੰਪਰਦਾਇਕ ਏਕਤਾ ਦਾ ਵਾਤਾਵਰਨ ਬਣ ਸਕੇ | ਇਸ ਮੌਕੇ ਪੁਲਿਸ ਸਟੇਸ਼ਨ ਦਾ ਸਮੁੱਚਾ ਸਟਾਫ਼ ਤੇ ਸਕੂਲਾਂ ਦੇ ਅਧਿਆਪਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚਰਨ ਗੰਗਾ ਸਟੇਡੀਅਮ 'ਚ ਰੌਸ਼ਨੀ ਤੇ ਆਵਾਜ਼ ਦੇ ਸਮਾਗਮ ਦੀਆਂ ਅਗਾਓਾ ਤਿਆਰੀਆਂ ਦਾ ਡੀ. ਸੀ. ਨੇ ਲਿਆ ਜਾਇਜ਼ਾ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਬੈਂਸ ਦੇ ਯਤਨਾਂ ਨਾਲ ਮੁੜ ਲੱਗੀਆਂ 24 ਨਵੀਆਂ ਇਸ਼ਾਰੇ ਵਾਲੀਆਂ ਲਾਈਟਾਂ <br/>
Ad Position 24
No active advertisement