05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਕਾਲਜ ਪੜ੍ਹਦੀਆਂ ਦੋ ਲੜਕੀਆਂ ਨਾਲ ਮਾਰਕੁੱਟ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ <br/>

Ad Position 21
No active advertisement
ਅਜੀਤ ਡੈਸਕ 01-11-2025
ਮੋਰਿੰਡਾ, 31 ਅਕਤੂਬਰ (ਪਿ੍ਤਪਾਲ ਸਿੰਘ)-ਮੋਰਿੰਡਾ ਪੁਲਿਸ ਨੇ ਕਾਲਜ ਪੜ੍ਹਦੀਆਂ ਦੋ ਲੜਕੀਆਂ ਨਾਲ ਮਾਰਕੁੱਟ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਇੰਚਾਰਜ ਸਬ-ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਪਿੰਡ ਮਹਿਤੋਤ ਦੀ ਇਕ ਕਾਲਜ ਵਿਚ ਪੜ੍ਹਨ ਵਾਲੀ ਇਕ ਲੜਕੀ ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ, ਕਿ ਅਰਸ਼ਦੀਪ ਸਿੰਘ ਪਿੰਡ ਮਾਣੇ ਮਾਜਰਾ ਥਾਣਾ ਸ੍ਰੀ ਚਮਕੌਰ ਸਾਹਿਬ ਅਤੇ ਜਸਕਰਨ ਸਿੰਘ ਨਿਵਾਸੀ ਖਮਾਣੋਂ ਵਲੋਂ ਉਸ ਨਾਲ ਤੇ ਉਸ ਦੀ ਸਹੇਲੀ ਨਾਲ ਗਾਲ਼ੀ ਗਲੋਚ ਕਰਕੇ ਕੁੱਟਮਾਰ ਅਤੇ ਦੁਰਵਿਹਾਰ ਕੀਤਾ ਗਿਆ ਤੇ ਇਕ ਲੜਕੀ ਨਾਲ ਜ਼ਬਰਦਸਤੀ ਕਰਨ ਤੇ ਬਲੈਕ ਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਨੇ ਦੱਸਿਆ ਕਿ ਇਹਨਾਂ ਲੜਕੀਆਂ ਦੀ ਅਰਸ਼ਦੀਪ ਸਿੰਘ ਨਾਲ ਮੋਬਾਈਲ ਫੋਨ ਨਾਲ ਗੱਲਬਾਤ ਹੋਈ ਸੀ | ਜਿਸ ਵਲੋਂ ਇਹਨਾਂ ਨੂੰ ਮਿਲਣ ਲਈ ਬੁਲਾਇਆ ਗਿਆ, ਪ੍ਰੰਤੂ ਕਿਸੇ ਗੱਲ ਨੂੰ ਲੈਕੇ ਤਕਰਾਰ ਹੋਣ ਉਪਰੰਤ ਉਕਤ ਦੋਨੋਂ ਨੌਜਵਾਨਾਂ ਨੇ ਇਹਨਾਂ ਲੜਕੀਆਂ ਦੀ ਕੁੱਟਮਾਰ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਉਪਰੋਕਤ ਲੜਕੀ ਦੇ ਬਿਆਨ ਦੇ ਆਧਾਰ ਤੇ ਅਰਸ਼ਦੀਪ ਸਿੰਘ ਤੇ ਜਸਕਰਨ ਸਿੰਘ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਰਾਵਾਂ ਦੀ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ |


Ad Position 22
No active advertisement
ਪਿਛਲੀ ਖ਼ਬਰ ਮੋਰਿੰਡਾ ਇਲਾਕੇ 'ਚ ਮੋਟਰਾਂ ਦੀ ਨਹੀਂ ਆ ਰਹੀ ਬਿਜਲੀ, ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਨੂਰਪੁਰ ਬੇਦੀ ਦੀ ਗ੍ਰਾਮ ਪੰਚਾਇਤ ਵਲੋਂ ਥਾਣਾ ਮੁਖੀ ਰੋਹਿਤ ਸ਼ਰਮਾ ਨਾਲ ਮੀਟਿੰਗ
Ad Position 24
No active advertisement