ਰੂਪਨਗਰ, 1 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2025-26 ਹੈਂਡਬਾਲ ਅੰਡਰ-17 ਲੜਕੀਆ ਦੇ ਮੁਕਾਬਲੇ ਹੁਸ਼ਿਆਰਪੁਰ ਵਿਖੇ ਹੋਏ | ਇਹਨਾਂ ਮੁਕਾਬਲਿਆਂ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀਆ ਖਿਡਾਰਨਾਂ ਨੇ ਹਿੱਸਾ ਲਿਆ | ਜਿਸ ਵਿਚ ਰੂਪਨਗਰ ਦੀ ਟੀਮ ਨੇ ਭਾਗ ਲਿਆ ਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿਚ ਦੂਜਾ ਸਥਾਨ ਹਾਸਿਲ ਕੀਤਾ | ਇਸ ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀਆ 6 ਖਿਡਾਰਨਾ ਵੀ ਸ਼ਾਮਿਲ ਸਨ, ਜਿਹਨਾਂ ਵਿਚ ਸਵਿਤਾ ਕੁਮਾਰੀ, ਗੁਰਮਨਦੀਪ ਕੌਰ, ਭਾਵਨਾ, ਵੀਜੀਆ, ਪੁਸ਼ਪਾ ਕੁਮਾਰੀ ਅਤੇ ਜਸਮੀਤ ਕੌਰ ਨੇ ਭਾਗ ਲਿਆ | ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਖਿਡਾਰਨਾਂ ਅਤੇ ਕੋਚਾਂ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ | ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਖਿਡਾਰਨਾ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਹ ਜਿੱਤ ਹੈਂਡਬਾਲ ਕੋਚ ਬਿਕਰਮਜੀਤ ਸਿੰਘ ਘੁੰਮਣ, ਕੋਚ ਸਮਰੀਤੀ ਸ਼ਰਮਾ ਅਤੇ ਕੋਚ ਭਜਨਦੀਪ ਕੌਰ ਦੀ ਮਿਹਨਤ ਸਦਕਾ ਪ੍ਰਾਪਤ ਕੀਤੀ ਹੈ | ਇਸ ਮੌਕੇ ਤੇ ਨਵਤੇਜ ਸਿੰਘ, ਗੁਰਪ੍ਰੀਤ ਕੌਰ ਇੰਚਾਰਜ ਖ਼ਾਲਸਾ ਮਾਡਲ ਸਕੂਲ, ਕਿਰਨਜੀਤ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |