26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬਲਾਕ ਨੂਰਪੁਰ ਬੇਦੀ ਦੀਆਂ 3 ਰੋਜ਼ਾ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ <br/>

Ad Position 21
No active advertisement
ਅਥਲੈਟਿਕਸ ਮੁਕਾਬਲਿਆਂ ਦੀ ਆਰੰਭਤਾ ਕਰਵਾਉਂਦੀ ਏਸ਼ੀਅਨ ਤਗਮਾ ਜੇਤੂ ਖਿਡਾਰਨ ਜਾਪੀ ਖੱਟੜਾ ਤੇ ਬੱਚਿਆਂ ਨੂੰ ਇਨਾਮ ਵੰਡਦੇ ਪਾਲੀ ਚੱਢਾ | ਤਸਵੀਰ: ਰਾਜੇਸ਼ ਚੌਧਰੀ <br/> 02-11-2025
ਨੂਰਪੁਰ ਬੇਦੀ, 1 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਦੀਆਂ ਬਲਾਕ ਪ੍ਰਾਇਮਰੀ ਸਕੂਲਾਂ ਦੀਆਂ 3 ਰੋਜ਼ਾ ਖੇਡਾਂ ਅੱਜ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਈਆਂ | ਬੀ.ਪੀ.ਈ.ਓ. ਨੂਰਪੁਰ ਬੇਦੀ ਰਕੇਸ਼ ਰੋੜੀ ਦੀ ਅਗਵਾਈ 'ਚ ਮਾਡਰਨ ਕੈਂਬਰਿਜ਼ ਸਕੂਲ ਕਰੂਰਾ 'ਚ ਕਰਵਾਈਆਂ ਗਈਆਂ ਖੇਡਾਂ ਦੇ ਆਖ਼ਰੀ ਦਿਨ ਸਿੱਖਿਆ ਬਲਾਕ ਨੂਰਪੁਰ ਬੇਦੀ ਦੇ 6 ਸੈਂਟਰ ਅਧੀਨ ਪੈਂਦੇ 53 ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰੀ ਖੇਡਾਂ ਲਈ ਨਾਂ ਦਰਜ ਕਰਵਾਇਆ | ਅੱਜ ਖੇਡਾਂ ਦੇ ਇਨਾਮ ਵੰਡ ਸਮਾਗਮ ਦੌਰਾਨ ਵਿਧਾਇਕ ਦਿਨੇਸ਼ ਚੱਢਾ ਦੀ ਤਰਫ਼ੋਂ ਪਹੁੰਚੇ ਉਨ੍ਹਾਂ ਦੇ ਪਿਤਾ ਰਾਮ ਪ੍ਰਸ਼ਾਦ ਪਾਲੀ ਚੱਢਾ ਨੇ ਖਿਡਾਰੀਆਂ ਨੂੰ ਇਨਾਮ ਪ੍ਰਦਾਨ ਕੀਤੇ | ਸਕੂਲ ਦੇ ਡਾਇਰੈਕਟਰ ਅਭਿਜੋਤ ਸਿੰਘ, ਪਿ੍ੰ. ਇੰਦਰਜੀਤ ਕੌਰ, ਮਾ. ਵਸਿੰਘਟਨ ਸਿੰਘ ਸਮੀਰੋਵਾਲ, ਮਦਨ ਚੱਢਾ ਤੇ ਅਤੁੱਲ ਬਾਂਸਲ ਨੇ ਕਿਹਾ ਕਿ ਖੇਡਾਂ ਰਾਹੀਂ ਬੱਚਿਆਂ ਦੀ ਪ੍ਰਤਿਭਾ 'ਚ ਨਿਖਾਰ ਆਉਂਦਾ ਹੈ | ਇਸ ਮੌਕੇ ਵਿਸ਼ੇਸ਼ ਰੂਪ 'ਚ ਪਹੁੰਚੀ ਏਸ਼ੀਅਨ ਖੇਡਾਂ 'ਚ ਕਾਂਸੀ ਤਗਮਾ ਜੇਤੂ ਖਿਡਾਰਨ ਜਾਪੀ ਖੱਟੜਾ ਨੇ ਖੇਡਾਂ ਦੇ ਅੰਤਿਮ ਦਿਨ ਅਥਲੈਟਿਕਸ ਮੁਕਾਬਲਿਆਂ ਦੀ ਆਰੰਭਤਾ ਕਰਵਾਈ | ਬੀ.ਪੀ.ਈ.ਓ. ਰਾਕੇਸ਼ ਰੋੜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਅੱਜ ਹੋਏ ਫਾਈਨਲ ਮੁਕਾਬਲਿਆਂ 'ਚ ਕਬੱਡੀ ਨੈਸ਼ਨਲ (ਮੁੰਡੇ) 'ਚ ਸਮੀਰੋਵਾਲ, ਕਬੱਡੀ (ਕੁੜੀਆਂ) 'ਚ ਕਲਵਾਂ, ਕਬੱਡੀ ਸਰਕਲ ਸਟਾਈਲ 'ਚ ਖੇੜਾ, ਖੋ-ਖੋ (ਮੁੰਡੇ ਤੇ ਕੁੜੀਆਂ) 'ਚ ਸਮੀਰੋਵਾਲ?, ਕੁਸ਼ਤੀ 25 ਕਿੱਲੋ ਵਰਗ 'ਚ ਖੇੜਾ, 28 ਕਿੱਲੋ 'ਚ ਸਮੀਰੋਵਾਲ, 30 ਕਿੱਲੋ 'ਚ ਸਮੀਰੋਵਾਲ, 32 ਕਿੱਲੋ 'ਚ ਖੇੜਾ, ਬੈਡਮਿੰਟਨ (ਮੁੰਡੇ) 'ਚ ਸਮੀਰੋਵਾਲ, (ਲੜਕੀਆਂ) 'ਚ ਕਲਵਾਂ ਜਦਕਿ ਗੋਲਾ ਸੁੱਟਣ ਦੇ ਲੜਕਿਆਂ ਦੇ ਮੁਕਾਬਲੇ 'ਚ ਖੇੜਾ ਤੇ ਲੜਕੀਆਂ ਦੇ ਮੁਕਾਬਲੇ 'ਚ ਨੂਰਪੁਰ ਬੇਦੀ ਸਕੂਲ ਨੇ ਬਾਜ਼ੀ ਮਾਰੀ | ਇਸ ਮੌਕੇ ਚੰਨਣ ਸਿੰਘ, ਰਾਕੇਸ਼ ਭੰਡਾਰੀ, ਸੰਗੀਤਾ ਭੰਡਾਰੀ, ਹਰਦੀਪ ਸਿੰਘ, ਅਮਰਜੀਤ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ, ਹਰਕੇਸ਼ ਕੁਮਾਰ, ਗੁਰਪ੍ਰੀਤ ਗਿੱਲ, ਸੋਹਣ ਲਾਲ, ਲਖਵਿੰਦਰ ਸਿੰਘ, ਦਰਸ਼ਨਾ ਰਾਣੀ, ਹਰਜੀਤ ਸੈਣੀ, ਅਮਰਜੀਤ ਸੈਣੀ, ਜਸਵੀਰ ਸਿੰਘ, ਰਾਜਿੰਦਰ ਵਿਸ਼ਨੂੰ, ਜਸਵਿੰਦਰ ਸਿੱਧੂ, ਹਰਮੇਸ਼ ਕੁਮਾਰ, ਗੁਰਦਿਆਲ ਸਮੀਰੋਵਾਲ, ਪ੍ਰਭਦੀਪ ਕੌਰ, ਨਵਜੋਤ ਕੌਰ, ਅਜਮੇਰ ਸਿੰਘ, ਬਲਵਿੰਦਰ ਸਿੰਘ, ਸੰਜੀਵ ਕੁਮਾਰ, ਰੁਪਿੰਦਰ ਸਿੰਘ, ਰਾਜੀਵ ਲੂੰਬਾ, ਵਿਜੇ ਕੁਮਾਰ, ਤਨੀਸ਼ ਕੁਮਾਰ, ਗੁਰਦਰਸ਼ਨ ਸਿੰਘ, ਜਰਨੈਲ ਸਿੰਘ, ਮੋਹਣ ਸਿੰਘ, ਨਿਸ਼ਾ, ਜਸਵੀਰ ਕੌਰ, ਸੀਮਾ ਰਾਣੀ, ਜਸਵੀਰ ਗੋਚਰ, ਰਮੇਸ਼ ਕੁਮਾਰ, ਸੁਖਵੀਰ ਸਿੰਘ, ਅਮਨਦੀਪ ਕੌਰ, ਆਸ਼ਾ ਰਾਣੀ, ਕਮਲੇਸ਼ ਕੁਮਾਰੀ, ਭੁਪਿੰਦਰ ਕੌਰ, ਮਨਿੰਦਰ ਕੌਰ, ਪਹੂ ਲਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਗ਼ਬਾਨੀ ਵਿਭਾਗ ਵਲੋਂ ਵੱਖ-ਵੱਖ ਸਬਸਿਡੀ ਸਕੀਮਾਂ ਬਾਰੇ ਜਾਣਕਾਰੀ ਮੁਹੱਈਆ ਅਗਲੀ ਖ਼ਬਰ ਹੈਂਡਬਾਲ 'ਚ ਖ਼ਾਲਸਾ ਸਕੂਲ ਦੀ ਟੀਮ ਦਾ ਦੂਜਾ ਸਥਾਨ <br/>
Ad Position 24