ਸੁਖਸਾਲ, 22 ਨਵੰਬਰ (ਧਰਮ ਪਾਲ)-ਰਾਸ਼ਟਰੀ ਪੱਧਰ 'ਤੇ ਗਰੈਂਡ ਫਿਨਾਲੇ ਡਾਇਮੰਡ ਜੰਬੂਰੀ ਤੇ 19ਵੀਂ ਰਾਸ਼ਟਰੀ ਜੰਬੂਰੀ ਲਖਨਊ ਵਿਖੇ ਜੋ ਮਿਤੀ 23 ਨਵੰਬਰ ਤੋਂ 29 ਨਵੰਬਰ ਤੱਕ ਲੱਗ ਰਹੀ ਹੈ, ਉਸ 'ਚ ਰੋਪੜ ਜ਼ਿਲ੍ਹੇ ਵਿਚੋਂ ਸੰਤ ਬਾਬਾ ਸੇਵਾ ਸਿੰਘ ਜੀ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਭੱਲੜੀ ਦੇ ਪੰਜ ਵਿਦਿਆਰਥੀਆਂ ਦੀ ਚੋਣ ਹੋਈ ਸੀ | ਇਸ ਮੌਕੇ ਸਕੂਲ ਪਿ੍ੰਸੀਪਲ ਸੰਗੀਤਾ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸਟੇਟ ਔਰਗਨਾਈਜ਼ਰ ਕਮਿਸ਼ਨਰ ਓਾਕਾਰ ਸਿੰਘ ਤੇ ਜ਼ਿਲ੍ਹੇ ਦੇ ਚਰਨਪ੍ਰੀਤ ਸਿੰਘ ਏ. ਓ. ਸੀ. ਤੇ ਡੀ. ਓ. ਸੀ. ਸੁਰਿੰਦਰ ਪਾਲ ਸਿੰਘ, ਸਕੂਲ ਦੇ ਡਾਇਰੈਕਟਰ ਸੁੱਚਾ ਸਿੰਘ ਦੀ ਅਗਵਾਈ 'ਚ ਸਕਾਊਟ ਮਾਸਟਰ ਜਗਮੋਹਣ ਸਿੰਘ ਤੇ ਸਕਾਊਟ ਮਾਸਟਰ ਦੀਪੰਕਰ ਕੇਸ਼ਪ ਦੀ ਨਿਗਰਾਨੀ ਹੇਠ ਬੱਚੇ ਭੇਜੇ ਗਏ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸੁੱਚਾ ਸਿੰਘ ਤੇ ਪਿ੍ੰਸੀਪਲ ਮੈਡਮ ਸੰਗੀਤਾ ਸ਼ਰਮਾ ਵਲੋਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਸਕਾਊਟ ਇਕ ਅਨੁਸ਼ਾਸਨ 'ਚ ਰਹਿੰਦਾ ਹੈ ਅਤੇ ਹਮੇਸ਼ਾ ਹੀ ਤਿਆਰ ਬਰ ਤਿਆਰ ਰਹਿ ਕੇ ਮਾਪਿਆਂ ਤੇ ਦੇਸ਼ ਦੀ ਸੇਵਾ ਕਰਦਾ ਹੈ | ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਸਾਡੇ ਸਕੂਲ ਦੇ ਬੱਚਿਆਂ ਨੇ ਰਾਸ਼ਟਰੀ ਪੱਧਰ 'ਤੇ 19ਵੀਂ ਨੈਸ਼ਨਲ ਜੰਬੂਰੀ ਵਿਚ ਭਾਗ ਲੈ ਕੇ ਰੋਪੜ ਜ਼ਿਲ੍ਹੇ ਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਸੰਗੀਤਾ ਸ਼ਰਮਾ ਤੇ ਸਟੇਟ ਔਰਗਨਾਈਜ਼ਰ ਕਮਿਸ਼ਨਰ ਸਰਦਾਰ ਓਾਕਾਰ ਸਿੰਘ ਵਲੋਂ ਇਨ੍ਹਾਂ ਬੱਚਿਆਂ ਨੂੰ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ |