ਰਾਜਪੁਰਾ, 23 ਨਵੰਬਰ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਦੋ ਔਰਤਾਂ ਨੂੰ ਸ਼ਰਾਬ ਦੀਆਂ 20 ਬੋਤਲਾਂ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ਗਗਨ ਚੌਕ ਵਿਖੇ ਮੌਜੂਦ ਸੀ | ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਦੋ ਔਰਤਾਂ ਰੇਲਵੇ ਫਾਟਕ ਕੋਲ ਸ਼ਰਾਬ ਵੇਚਣ ਜਾ ਰਹੀਆਂ ਹਨ | ਇਸ 'ਤੇ ਪੁਲਿਸ ਪਾਰਟੀ ਨੇ ਰੇਡ ਕਰਕੇ ਦੋ ਔਰਤਾਂ ਨੂੰ 20 ਬੋਤਲਾਂ ਮਾਲਵਾ ਨੰਬਰ-1 ਪੰਜਾਬ ਸਮੇਤ ਕਾਬੂ ਕੀਤਾ | ਇਸ ਸੰਬੰਧੀ ਪੁਲਿਸ ਨੇ ਦੋਵੇ ਔਰਤਾਂ ਜਿਹਨਾਂ ਦਾ ਨਾਮ ਬਬਲੀ ਹੈ ਇਨ੍ਹਾਂ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |