ਨੰਗਲ, 5 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਸੀ-ਪਾਈਟ ਕੈਂਪ ਨੰਗਲ ਦੇ ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹਾ ਰੋਪੜ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਅਤੇ ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਨੌਜਵਾਨਾਂ ਲਈ ਕਾਂਸਟੇਬਲ (ਜੀ. ਡੀ.) ਐਸ. ਐਸ. ਐਫ. ਦੀ 25487 ਪੋਸਟਾਂ ਭਰਤੀ ਸੰਬੰਧੀ ਸੀ-ਪਾਈਟ ਕੈਂਪ ਨੰਗਲ ਵਿਖੇ 8 ਦਸੰਬਰ ਤੋਂ ਫਿਜ਼ੀਕਲ ਤੇ ਲਿਖਤੀ ਪੇਪਰ ਦੀ ਤਿਆਰੀ ਦੇ ਲਈ ਟ੍ਰੇਨਿੰਗ ਸ਼ੁਰੂ ਹੋ ਰਹੀ ਹੈ | ਇਨ੍ਹਾਂ ਪੋਸਟਾਂ ਦੀ ਆਨਲਾਈਨ ਫਾਰਮ ਭਰਨ ਦੀ ਮਿਤੀ 1 ਦਸੰਬਰ 2025 ਤੋਂ ਸ਼ੁਰੂ ਹੋ ਗਈ ਹੈ | ਇਨ੍ਹਾਂ ਪੋਸਟਾਂ ਦੇ ਲਈ ਯੋਗਤਾ ਘੱਟੋ-ਘੱਟ ਦਸਵੀਂ ਪਾਸ, ਉਮਰ 18 ਤੋਂ 23 ਐਸ. ਸੀ./ਐਸ. ਟੀ. ਦੇ ਲਈ 05 ਸਾਲ ਦੀ ਛੋਟ ਅਤੇ ਓ. ਬੀ. ਸੀ. ਯੁਵਕਾਂ ਦੇ ਲਈ 03 ਸਾਲ ਦੀ ਛੋਟ ਹੈ | ਟ੍ਰੇਨਿੰਗ ਅਧਿਕਾਰੀ ਤਜਿੰਦਰ ਸਿੰਘ ਨੇ ਦੱਸਿਆ ਹੈ ਕਿ ਕੈਂਪ 'ਚ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ | ਚਾਹਵਾਨ ਯੁਵਕ ਕੈਂਪ ਵਿਖੇ ਦਸਤਾਵੇਜ਼ ਦੀ ਕਾਪੀ ਆਦਿ ਲੈ ਕੇ ਸਵੇਰ 9 ਵਜੇ ਤੋਂ ਬਾਅਦ ਰਿਪੋਰਟ ਕਰ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ ਸਿਖਲਾਈ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨ ਇਸ ਮੋਬਾਈਲ ਨੰ: ਜਾਂ ਸੀ-ਪਾਈਟ ਕੈਂਪ ਸ਼ਿਵਾਲਿਕ ਕਾਲਜ ਮੋਜੋਵਾਲ ਨਯਾ ਨੰਗਲ 'ਚ ਨਿੱਜੀ ਤੌਰ 'ਤੇ ਆ ਕੇ ਹੋਰ ਵੇਰਵੇ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ |