ਨੂਰਪੁਰ ਬੇਦੀ, 7 ਦਸੰਬਰ (ਹਰਦੀਪ ਸਿੰਘ ਢੀਂਡਸਾ)-ਨਜ਼ਦੀਕੀ ਪਿੰਡ ਹਿਆਤਪੁਰ ਵਾਸੀ ਚਮਨ ਲਾਲ ਦਾ ਪਰਸ, ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਦੇ ਨਜ਼ਦੀਕ ਪੈਟਰੋਲ ਪੰਪ ਨੇੜੇ ਡਿਗ ਗਿਆ | ਖ਼ੁਸ਼ਕਿਸਮਤ ਨਾਲ ਇਹ ਪਰਸ ਗੁਰਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਧਮਾਣਾਂ ਦੇ ਹੱਥ ਲੱਗ ਗਿਆ | ਉਨ੍ਹਾਂ ਦੇਖਿਆ ਕਿ ਪਰਸ 'ਚ ਪੈਸਿਆਂ ਦੇ ਨਾਲ ਨਾਲ ਜ਼ਰੂਰੀ ਕਾਗ਼ਜ਼ ਵੀ ਸਨ | ਕਾਗ਼ਜ਼ਾਂ 'ਚ ਦਰਜ ਐਡਰੈੱਸ ਕਾਰਨ ਅਸਲ ਮਾਲਕ ਨੂੰ ਲੱਭਣਾ ਆਸਾਨ ਹੋ ਗਿਆ | ਗੁਰਵਿੰਦਰ ਸਿੰਘ ਵਲੋਂ ਉਕਤ ਪਰਸ ਨੂੰ ਉਸਦੇ ਅਸਲ ਮਾਲਕ ਦੇ ਸਪੁਰਦ ਕੀਤਾ ਗਿਆ | ਪਰਸ ਦੇ ਮਾਲਕ ਚਮਨ ਲਾਲ ਨੇ ਗੁਰਵਿੰਦਰ ਸਿੰਘ ਦਾ ਧੰਨਵਾਦ ਕੀਤਾ | ਨੌਜਵਾਨ ਗੁਰਵਿੰਦਰ ਸਿੰਘ ਦੇ ਇਸ ਕਾਰਜ ਦੀ ਇਲਾਕੇ ਵਿਚ ਖ਼ੂਬ ਸ਼ਲਾਘਾ ਕੀਤੀ ਜਾ ਰਹੀ ਹੈ |