05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਗ਼ਦਰੀ ਬਾਬਾ ਕਿਰਪਾ ਸਿੰਘ ਯਾਦਗਾਰ ਮਿਊਜ਼ੀਅਮ ਦੀ ਮੀਰਪੁਰ ਵਿਖੇ ਟੱਕ ਲਗਾ ਕੇ ਸ਼ੁਰੂਆਤ <br/>

Ad Position 21
No active advertisement
ਪਿੰਡ ਮੀਰਪੁਰ ਵਿਖੇ ਗ਼ਦਰੀ ਬਾਬਾ ਕਿਰਪਾ ਸਿੰਘ ਯਾਦਗਾਰ ਮਿਊਜ਼ੀਅਮ ਦੀ ਟੱਕ ਲਗਾ ਕੇ ਸ਼ੁਰੂਆਤ ਕਰਦੇ ਹੋਏ ਸੰਗਤਾਂ | ਤਸਵੀਰ : ਰਾਜੇਸ਼ ਚੌਧਰੀ <br/> 08-12-2025
ਨੂਰਪੁਰ ਬੇਦੀ, 7 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਗ਼ਦਰੀ ਬਾਬਾ ਕਿਰਪਾ ਸਿੰਘ ਯਾਦਗਾਰ ਮਿਊਜ਼ੀਅਮ ਦੀ ਮੀਰਪੁਰ ਵਿਖੇ ਟੱਕ ਲਗਾ ਕੇ ਗੁਰਨਾਮ ਸਿੰਘ ਝੱਜ (ਜੋਤ ਪੈਲੇਸ ਵਾਲੇ) ਤੇ ਸੰਗਤਾਂ ਵਲੋਂ ਸ਼ੁਰੂਆਤ ਕੀਤੀ ਗਈ | ਦੱਸਣਯੋਗ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਉਹ ਕਰੀਬ ਪੰਜਾਹ ਗੁਮਨਾਮ ਪਰ ਸੱਚੇ ਸ਼ਹੀਦ, ਜਿਨ੍ਹਾਂ ਦੀਆਂ ਕੁਰਬਾਨੀਆਂ ਨਾਲ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਮਜ਼ਬੂਤੀ ਮਿਲੀ ਸੀ, ਹੁਣ 80 ਸਾਲ ਬਾਅਦ ਮੁੜ ਲੋਕ ਚਰਚਾ ਵਿਚ ਆ ਰਹੇ ਹਨ | ਪਿੰਡ ਮੀਰਪੁਰ 'ਚ ਗ਼ਦਰੀ ਬਾਬਾ ਕਿਰਪਾ ਸਿੰਘ ਦੇ ਨਾਂਅ ਨਾਲ ਬਣ ਰਹੀ ਸ਼ਹੀਦ ਯਾਦਗਾਰ ਤੇ ਯਾਦਗਾਰੀ ਮਿਊਜ਼ੀਅਮ ਰੂਪਨਗਰ ਦੇ ਅਣਦਿੱਖੇ ਆਜ਼ਾਦੀ ਸੰਘਰਸ਼ ਨੂੰ ਇਕ ਨਵੀਂ ਪਹਿਚਾਣ ਦੇਣ ਜਾ ਰਿਹਾ ਹੈ | ਗਦਰ ਲਹਿਰ, ਜੈਤੋ ਮੋਰਚਾ, ਗੁਰੂ ਕੇ ਬਾਗ਼ ਅਤੇ ਆਜ਼ਾਦ ਹਿੰਦ ਫ਼ੌਜ ਦੇ ਸੰਘਰਸ਼ ਵਿਚ ਸ਼ਾਮਲ ਬਹੁਤ ਸਾਰੇ ਯੋਧਿਆਂ ਦਾ ਨਾਮ ਦਹਾਕਿਆਂ ਤੱਕ ਰਾਜਸੀ ਰਿਕਾਰਡਾਂ ਅਤੇ ਸਰਕਾਰੀ ਯਾਦਗਾਰਾਂ ਤੋਂ ਗ਼ਾਇਬ ਰਿਹਾ ਹੈ | ਸਥਾਨਕ ਇਤਿਹਾਸਕਾਰਾਂ ਦੇ ਅਨੁਸਾਰ, ਰੂਪਨਗਰ ਜ਼ਿਲ੍ਹੇ ਤੋਂ ਲਗਪਗ 50-55 ਆਜ਼ਾਦੀ ਸੈਨਾਨੀ ਵੱਖ-ਵੱਖ ਮੋਰਚਿਆਂ ਵਿਚ ਭਾਗੀਦਾਰ ਰਹੇ, ਪਰ ਇਨ੍ਹਾਂ ਦੇ ਨਾਂਅ ਕਦੇ ਵੀ ਚਰਚਾ ਵਿਚ ਨਹੀਂ ਰਹੇ | ਗ਼ਦਰੀ ਬਾਬਾ ਕਿਰਪਾ ਸਿੰਘ ਦੇ ਪਰਿਵਾਰ ਵਲੋਂ ਪਿੰਡ ਮੀਰਪੁਰ ਦੇ ਮੁੱਖ ਮਾਰਗ 'ਤੇ ਸਥਿਤ ਕਰੀਬ ਪੰਜਾਹ ਲੱਖ ਰੁਪਏ ਮੁੱਲ ਦੀ ਇਕ ਕਨਾਲ ਜ਼ਮੀਨ ਯਾਦਗਾਰ ਨਿਰਮਾਣ ਲਈ ਦਾਨ ਕੀਤੀ ਗਈ ਹੈ | ਬਣ ਰਹੀ ਇਹ ਯਾਦਗਾਰ ਅੱਗੇ ਚੱਲ ਕੇ ਨਾ ਕੇਵਲ ਸਮਾਰਕ, ਸਗੋਂ ਸ਼ਹੀਦਾਂ ਨਾਲ ਸੰਬੰਧਿਤ ਦਸਤਾਵੇਜ਼, ਪੁਰਾਣੀਆਂ ਤਸਵੀਰਾਂ, ਗ਼ਦਰੀ ਅੰਦੋਲਨ ਦੇ ਕਾਗ਼ਜ਼ਾਤ, ਹੱਥ-ਲਿਖਤ ਪੱਤਰ ਅਤੇ ਆਜ਼ਾਦ ਹਿੰਦ ਫ਼ੌਜ ਨਾਲ ਜੁੜੀ ਸਮਗਰੀ ਦਾ ਖੋਜ ਕੇਂਦਰ ਵੀ ਬਣੇਗੀ | ਨਿਰਮਾਣ ਕਾਰਜ ਦੀ ਸ਼ੁਰੂਆਤ ਲਈ ਬਣਾਈ ਗਈ ਗ਼ਦਰੀ ਬਾਬਾ ਕਿਰਪਾ ਸਿੰਘ ਯਾਦਗਾਰ ਸੁਸਾਇਟੀ ਵਲੋਂ ਅਵਤਾਰ ਸਿੰਘ ਅਸਾਲਤਪੁਰ ਦੁਆਰਾ ਅਰਦਾਸ ਕਰਾਈ ਗਈ | ਇਸ ਕਾਰਜ ਦੀ ਸ਼ੁਰੂਆਤ ਮੌਕੇ ਵੀਰ ਸਿੰਘ ਬੜਵਾ, ਗੁਰਨਾਮ ਸਿੰਘ ਝੱਜ, ਮਦਨ ਗੋਪਾਲ ਲਖਣੋ, ਗੌਰਵ ਰਾਣਾ, ਰਣਵੀਰ ਸਿੰਘ ਕੁਰੜ, ਸੁੱਖਪ੍ਰੀਤ ਲੱਕੀ, ਮਨਦੀਪ ਸਿੰਘ ਸਰਪੰਚ ਮੀਰਪੁਰ, ਮਾਸਟਰ ਬਲਦੇਵ ਸਿੰਘ ਭਾਊਵਾਲ, ਬਲਦੇਵ ਕੌਰ ਮੀਰਪੁਰ, ਰਮੇਸ ਨੂਰਪੁਰ ਖੁਰਦ, ਤਰਸੇਮ ਜੱਟ ਪੁਰ, ਪ੍ਰੀਤਮ ਸਿੰਘ ਰਾਏਪੁਰ, ਮਾਸਟਰ ਗਿਆਨ ਚੰਦ, ਅਮਰੀਕ ਸਿੰਘ ਫੌਜੀ ਬੇਲਾ ਰਾਮਗੜ੍ਹ, ਬਲਵੀਰ ਕੌਰ, ਜਰਨੈਲ ਕੌਰ, ਸਰਬਜੀਤ ਕੌਰ ਬੜਵਾ, ਹਰਦੀਪ ਕੌਰ, ਕੁਲਜੀਤ ਕੌਰ ਮੀਰਪੁਰ ਅਤੇ ਸੁਸਾਇਟੀ ਦੇ ਸਮੂਹ ਮੈਂਬਰ ਤੇ ਸੰਗਤਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਤਖਤਗੜ੍ਹ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਸੁਮਨ ਸੈਣੀ <br/> ਅਗਲੀ ਖ਼ਬਰ ਡਿੱਗਿਆ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਦਿੱਤੀ ਮਿਸਾਲ <br/>
Ad Position 24