ਨੂਰਪੁਰ ਬੇਦੀ, 7 ਦਸੰਬਰ (ਹਰਦੀਪ ਸਿੰਘ ਢੀਂਡਸਾ)-ਸੁਮਨ ਸੈਣੀ ਨੂੰ ਕਾਂਗਰਸ ਪਾਰਟੀ ਨੇ ਤਖਤਗੜ੍ਹ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਆਪਣਾ ਉਮੀਦਵਾਰ ਬਣਾਇਆ ਹੈ | ਸੁਮਨ ਸੈਣੀ ਐਡਵੋਕੇਟ ਸਰਬਜੀਤ ਸੈਣੀ ਦੀ ਪਤਨੀ ਤੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਹੈ | ਇਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ | ਇਨ੍ਹਾਂ ਦੇ ਸਹੁਰਾ ਸਾਹਿਬ ਮਹਿੰਦਰ ਸਿੰਘ ਸੈਣੀ ਆਰੇ ਵਾਲੇ ਸਨ, ਜੋ ਕਿ ਕੱਟੜ ਕਾਂਗਰਸੀ ਸਨ | ਸੁਮਨ ਸੈਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ 'ਤੇ ਜੋ ਵਿਸ਼ਵਾਸ ਕੀਤਾ ਹੈ ਉਹ ਇਸ 'ਤੇ ਖਰਾ ਉੱਤਰੇਗੀ |