ਨੂਰਪੁਰ ਬੇਦੀ, 7 ਦਸੰਬਰ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਇਲਾਕੇ ਦੇ ਕਲਵਾਂ ਜ਼ਿਲ੍ਹਾ ਪ੍ਰੀਸ਼ਦ ਦੇ ਰਾਖਵੇਂ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਨੇ ਬਾਬੂ ਹੁਸਨ ਚੰਦ ਮਠਾਣ ਨੂੰ ਆਪਣਾ ਉਮੀਦਵਾਰ ਬਣਾਇਆ ਹੈ | ਹੁਸਨ ਚੰਦ ਮਠਾਣ ਅਕਾਲੀ ਦਲ ਦੇ ਸੀਨੀਅਰ ਆਗੂ ਹਨ ਅਤੇ ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਇਨ੍ਹਾਂ 'ਤੇ ਭਰੋਸਾ ਕਰਕੇ ਪਾਰਟੀ ਦਾ ਉਮੀਦਵਾਰ ਬਣਾਇਆ ਹੈ | ਹੁਸਨ ਚੰਦ ਨੇ ਲੰਬਾ ਸਮਾਂ ਸਿੱਖਿਆ ਵਿਭਾਗ 'ਚ ਬਤੌਰ ਕਲਰਕ ਤੇ ਸੁਪਰਡੰਟ ਸੇਵਾ ਨਿਭਾਈ ਹੈ | ਡਾਇਟ ਰੋਪੜ ਵਿਖੇ ਇਹ ਕਾਫ਼ੀ ਸਮਾਂ ਕੰਮ ਕਰਦੇ ਰਹੇ ਹਨ | ਮਨਿਸਟਰੀਅਲ ਸਟਾਫ਼ ਯੂਨੀਅਨ 'ਚ ਇਹ ਸੂਬਾ ਪੱਧਰ ਦੇ ਆਗੂ ਰਹਿ ਚੁੱਕੇ ਹਨ | ਬੀਤੇ ਕਾਫ਼ੀ ਸਮੇਂ ਤੋਂ ਇਹ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਅਕਾਲੀ ਦਲ ਨੇ ਇਨ੍ਹਾਂ ਨੂੰ ਪਾਰਟੀ ਦੇ ਐਸ. ਸੀ. ਵਿੰਗ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਸੀ | ਬਾਬੂ ਹੁਸਨ ਚੰਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋਕਾਂ ਵਿਚ ਭਰਵਾਂ ਸਹਿਯੋਗ ਮਿਲ ਰਿਹਾ ਹੈ |