06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਵੱਖ-ਵੱਖ ਨਗਰ ਕੌਂਸਲਾਂ ਦੇ ਸਫ਼ਾਈ ਕਰਮਚਾਰੀਆਂ ਨੂੰ ਦਿੱਤੀ ਇਕ ਰੋਜ਼ਾ ਸਿਖਲਾਈ <br/>

Ad Position 21
No active advertisement
ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਖ-ਵੱਖ ਨਗਰ ਕੌਂਸਲਾਂ ਦੇ ਸਫ਼ਾਈ ਕਰਮਚਾਰੀਆਂ ਨੂੰ ਦਿੱਤੀ ਇਕ ਰੋਜ਼ਾ ਸਫ਼ਾਈ ਸਿਖਲਾਈ ਦੀ ਤਸਵੀਰ | <br/> 08-12-2025
ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਜੇ. ਐਸ. ਨਿੱਕੂਵਾਲ)-ਪੰਜਾਬ ਸਰਕਾਰ ਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਦੀ ਅਗਵਾਈ 'ਚ ਸੰਗੀਤ ਕੁਮਾਰ ਕਾਰਜ ਸਾਧਕ ਅਫ਼ਸਰ ਦੇ ਯੋਗ ਉਪਰਾਲੇ ਨਾਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਹਿਯੋਗ ਸਦਕਾ ਵਿਪਨ ਕੁਮਾਰ ਮੁੱਖ ਕਾਰਜਕਾਰੀ ਇੰਜੀਨੀਅਰ, ਹੇਮਾਨੀ ਗੋਇਲ ਐਸ. ਡੀ. ਓ. ਰੂਪਨਗਰ, ਗੁਰਸ਼ਗਨ ਕੌਰ ਟ੍ਰੇਨਰ ਤੇ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ, ਨੰਗਲ ਨਗਰ ਕੌਂਸਲ, ਸ੍ਰੀ ਕੀਰਤਪੁਰ ਸਾਹਿਬ ਨਗਰ ਕੌਂਸਲ ਦੇ 80 ਦੇ ਕਰੀਬ ਸਫ਼ਾਈ ਕਰਮਚਾਰੀਆਂ ਨੂੰ ਪਰਮਜੀਤ ਸਿੰਘ ਮੁੱਖ ਟ੍ਰੇਨਰ ਵਲੋਂ ਦੀਵਾਨਿਆਂ ਦੀ ਸਰਾਂ ਨੇੜੇ ਵੀ. ਆਈ. ਪੀ. ਪਾਰਕਿੰਗ ਵਿਖੇ ਇਕ ਰੋਜ਼ਾ ਸਿਖਲਾਈ ਦਿੱਤੀ ਗਈ | ਇਸ ਮੌਕੇ ਸਫ਼ਾਈ ਕਰਮਚਾਰੀਆਂ ਨੂੰ ਦੱਸਿਆ ਗਿਆ ਕਿ ਸਿੰਗਲ ਵਰਤੋਂ ਪਲਾਸਟਿਕ ਸਾੜਨ ਨਾਲ ਜ਼ਹਿਰੀਲੇ ਪਦਾਰਥ ਧੰੂਏਾ ਦੇ ਰੂਪ 'ਚ ਵਾਤਾਵਰਨ 'ਚ ਘੁਲ ਜਾਂਦੇ ਹਨ ਅਤੇ ਧੰੂਏਾ ਦੇ ਰੂਪ 'ਚ ਸਰੀਰ ਵਿਚ ਦਾਖਲ ਹੁੰਦੇ ਹਨ, ਜਿਸ ਕਾਰਨ ਹਾਰਮੋਨ ਅਸੰਤੁਲਨ, ਕੈਂਸਰ ਬਾਂਝਪਣ ਤੇ ਤੰਤੂ ਸੰਬੰਧੀ ਬਿਮਾਰੀਆਂ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੂੰ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਲਈ ਪ੍ਰੇਰਿਤ ਕਰੀਏ ਤਾਂ ਕਿ ਗਿੱਲੇ ਕੂੜੇ ਤੋਂ ਖਾਦ ਬਣਾਈ ਜਾ ਸਕੇ ਅਤੇ ਸੁੱਕੇ ਕੂੜੇ ਨੂੰ ਰੀਸਾਈਕਲ ਕੀਤਾ ਜਾਵੇ | ਉਨ੍ਹਾਂ ਨੇ ਕਿਹਾ ਕਿ ਕੂੜੇ ਨੂੰ ਸਾੜਨ ਨਾਲ ਕੋਈ ਹੱਲ ਨਹੀਂ ਹੁੰਦਾ ਤੇ ਵਾਤਾਵਰਨ ਪ੍ਰਦੂਸ਼ਣ ਹੁੰਦਾ ਜਾ ਰਿਹਾ ਹੈ, ਜੋ ਕਿ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ | ਇਸ ਮੌਕੇ ਸਮੂਹ ਮੁਲਾਜ਼ਮਾਂ ਨੂੰ ਇਕ ਸਹੁੰ ਚੁਕਾਈ ਗਈ ਕਿ ਸ਼ਹਿਰ ਦੇ ਕੂੜੇ ਨੂੰ ਚੁੱਕਦੇ ਹੋਏ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਚੁੱਕਿਆ ਜਾਵੇਗਾ | ਇਸ ਮੌਕੇ ਮਦਨ ਲਾਲ ਸੈਨੇਟਰੀ ਇੰਸਪੈਕਟਰ, ਮਲਕੀਤ ਸਿੰਘ ਸੈਨੇਟਰੀ ਇੰਸਪੈਕਟਰ ਨੰਗਲ, ਕੋਆਰਡੀਨੇਟਰ ਐਡਵੋਕੇਟ ਮਨਦੀਪ ਸਿੰਘ, ਰਕੇਸ਼ ਕੁਮਾਰ ਜੇ. ਈ., ਕੈਪਟਨ ਦਲਜੀਤ ਸਿੰਘ ਖਮੇੜਾ, ਅਜੇ ਕੁਮਾਰ, ਸਲਿੰਦਰ ਕੁਮਾਰ ਸੈਂਟੂ, ਅਦਿਤਿਆ ਸ਼ਰਮਾ, ਦਿਨੇਸ਼ ਕੁਮਾਰ, ਪੰਮਾ ਬੇਲਾ ਸ਼ਿਵ ਸਿੰਘ, ਰੀਟਾ, ਮੀਨੂ, ਜਗੀਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਮਤਾ ਦਿਵਸ 'ਤੇ ਕੈਂਪ ਦੌਰਾਨ ਟੀਕਾ ਕਰਨ ਤੇ ਸਾਹ ਦੇ ਰੋਗਾਂ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਭੰਗਲ ਦੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ
Ad Position 24