10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਰੋਟਰੈਕਟ ਕਲੱਬ ਭਾਖੜਾ ਨੰਗਲ ਵਲੋਂ ਵਾਰਡ ਨੰਬਰ 4 'ਚ ਲਗਾਇਆ ਮੁਫ਼ਤ ਮੈਡੀਕਲ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 22-12-2025
ਨੰਗਲ, 21 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਰੋਟਰੈਕਟ ਕਲੱਬ ਭਾਖੜਾ ਨੰਗਲ ਵਲੋਂ ਪ੍ਰਧਾਨ ਸ਼ਵਿੰਦਰ ਰਾਣਾ ਦੀ ਅਗਵਾਈ ਹੇਠ ਸ਼ਹਿਰ ਦੇ ਵਾਰਡ ਨੰਬਰ 4 'ਚ ਕੌਂਸਲਰ ਸੁਰਿੰਦਰ ਪੰਮਾ ਪ੍ਰਧਾਨ ਸ੍ਰੀ ਗੁਰੂ ਰਵੀਦਾਸ ਧਾਰਮਿਕ ਸਭਾ ਦੇ ਸਹਿਯੋਗ ਨਾਲ ਸਿੱਧ ਬਾਬਾ ਬਾਲਕ ਨਾਥ ਸੇਵਾ ਸਮਿਤੀ ਰਾਮ ਨਗਰ ਦੇ ਹਾਲ 'ਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ, ਜਿਸ ਦਾ ਰਮਸੀ ਉਦਘਾਟਨ ਸਾਬਕਾ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਵਲੋਂ ਕੀਤਾ | ਕੈਂਪ 'ਚ ਮਰੀਜ਼ਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਤੌਰ 'ਤੇ ਐਮ. ਡੀ. ਮੈਡੀਸਨ ਡਾ. ਰਣਵੀਰ ਸਿੰਘ ਬੈਂਸ, ਅੱਖਾਂ ਦੇ ਮਾਹਿਰ ਡਾ. ਵਾਈ ਪੀ. ਗੋਇਲ ਤੇ ਬੱਚਿਆਂ ਦੇ ਮਾਹਿਰ ਡਾ. ਐਸ. ਪੀ. ਸੰਧੂ ਪਹੁੰਚੇ ਹੋਏ ਸਨ | ਕੈਂਪ ਵਿਚ ਲਗਪਗ 225 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਰੋਟਰੈਕਟ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਹਮੇਸ਼ਾਂ ਤਤਪਰ ਰਹਿੰਦੀ ਹੈ | ਰਾਣਾ ਕੇ. ਪੀ. ਸਿੰਘ ਨੂੰ ਉੁਕਤ ਮੰਦਰ ਦੇ ਸੰਚਾਲਕ ਦੇਵ ਰਾਜ ਸੋਨੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਸ਼ਵਿੰਦਰ ਸਿੰਘ, ਰੋਟੇਰੀਅਨ ਪੀ ਪੀ ਐਸ ਸੰਧੂ ਐਡਵਾਈਜਰ, ਰੋਹਿਤ ਧੀਮਾਨ ਪ੍ਰਾਜੈਕਟ ਚੇਅਰਮੈਨ, ਰੋਟੀਅਰਨ ਸ਼ੁਭਮ ਸੈਕਟਰੀ, ਜੀਤ ਰਾਮ ਸ਼ਰਮਾ, ਕਾਜਲ, ਹਰਪੰਚ ਸਿੰਘ, ਲਾਡੀ ਭੰਗਲ, ਜਿੰਮੀ ਬਰਾਰੀ, ਮੈਡਮ ਕਸ਼ਮੀਰ ਕੌਰ, ਜੀਮ ਰਾਮ ਸ਼ਰਮਾ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ, ਰਾਕੇਸ਼ ਨਈਅਰ ਸਾਬਕਾ ਚੇਅਰਮਨ ਇੰਪੂਰਵਮੈਂਟ ਟਰੱਸਟ, ਕਪੂਰ ਸਿੰਘ, ਉਮਾਂ ਕਾਂਤ ਸ਼ਰਮਾ, ਕੌਂਸਲਰ ਦੀਪਕ ਨੰਦਾ, ਤਰਸੇਮ ਲਾਲ ਮੱਟੂ, ਵਿਜੇ ਕੌਸ਼ਲ, ਕਪੂਰ ਸਿੰਘ, ਚੰਦਨ ਰਾਣਾ ਚਿੰਪੂ, ਲਲਿਤ ਚੌਧਰੀ, ਰੈਣੀ ਊਨਾ, ਅਸ਼ੋਕ ਰਾਣਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਹਰਦੇਵ ਸਿੰਘ ਨਹੀਂ ਰਹੇ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਟੀਚਰ ਫੈਸਟ ਮੁਕਾਬਲਿਆਂ 'ਚ ਪਹਿਲਾ ਸਥਾਨ ਕੀਤਾ ਪ੍ਰਾਪਤ
Ad Position 24