31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕੇਂਦਰ ਵਲੋਂ ਨਵੇਂ ਲਿਆਂਦੇ ਮਗਨਰੇਗਾ ਕਾਨੂੰਨ ਨਾਲ ਗ਼ਰੀਬ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਚੱਲਣੇ ਬੰਦ ਹੋ ਜਾਣਗੇ- ਡਾ ਚੀਮਾ <br/>

Ad Position 21
No active advertisement
ਅਜੀਤ ਡੈਸਕ 28-12-2025
ਪੁਰਖਾਲੀ, 27 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਨਵੇਂ ਲਿਆਂਦੇ ਮਗਨਰੇਗਾ ਕਾਨੂੰਨ ਨੂੰ ਵਾਪਸ ਲੈਣਾ ਚਾਹੀਦਾ ਹੈ | ਪਿੰਡ ਹਿਰਦਾਪੁਰ ਵਿਖੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਇਸ ਨਵੇਂ ਕਾਨੂੰਨ ਨਾਲ ਗ਼ਰੀਬ ਲੋਕਾਂ ਕੋਲੋਂ ਰੁਜ਼ਗਾਰ ਖੁੱਸ ਜਾਵੇਗਾ, ਜਿਸ ਨਾਲ ਗ਼ਰੀਬਾਂ ਦੇ ਘਰਾਂ ਦੇ ਚੁੱਲ੍ਹੇ ਚੱਲਣੇ ਬੰਦ ਹੋ ਜਾਣਗੇ | ਉਨ੍ਹਾਂ ਕਿਹਾ ਕਿ ਮਗਨਰੇਗਾ ਕਾਨੂੰਨ ਤਹਿਤ ਹੁਣ ਰਾਜ ਸਰਕਾਰਾਂ ਨੂੰ 40% ਤੇ 60% ਕੇਂਦਰ ਸਰਕਾਰ ਨੂੰ ਹਿੱਸਾ ਪਾਉਣਾ ਹੋਵੇਗਾ, ਜਦਕਿ ਦੇਸ਼ ਦੇ ਜ਼ਿਆਦਾਤਰ ਸੂਬੇ ਪਹਿਲਾਂ ਹੀ ਮਾੜੀ ਆਰਥਿਕਤਾ ਦਾ ਸ਼ਿਕਾਰ ਹਨ ਜੋ ਕਿ ਆਪਣੇ ਹਿੱਸੇ ਦੀ 40 ਫੀਸਦੀ ਰਕਮ ਦੇਣ ਤੋਂ ਅਸਮਰੱਥ ਹਨ | ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਮਗਨਰੇਗਾ ਦਾ ਬੋਝ ਸਟੇਟ ਸਰਕਾਰਾਂ ਤੇ ਪਾਉਣ ਨਾਲ ਮਗਨਰੇਗਾ ਸਕੀਮ ਬੰਦ ਹੋ ਕੇ ਰਹਿ ਜਾਵੇਗੀ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਰਗਾ ਕਰਜ਼ੇ ਵਿਚ ਡੁੱਬਿਆ ਸੂਬਾ ਆਪਣਾ 40 ਫ਼ੀਸਦੀ ਹਿੱਸਾ ਨਹੀਂ ਦੇ ਸਕੇਗਾ, ਜਿਸ ਦਾ ਸਿੱਧਾ ਨੁਕਸਾਨ ਮਜ਼ਦੂਰਾਂ ਨੂੰ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੇਂਦਰੀ ਸਕੀਮਾਂ ਲਈ ਆਪਣਾ ਯੋਗਦਾਨ ਨਾ ਦੇਣ ਕਾਰਨ ਪੰਜਾਬ ਪਹਿਲਾਂ ਹੀ ਕਈ ਯੋਜਨਾਵਾਂ ਤੋਂ ਵਾਂਝਾ ਰਹਿ ਗਿਆ ਹੈ ਤੇ ਹੁਣ ਮਗਨਰੇਗਾ ਵੀ ਖ਼ਤਰੇ 'ਚ ਹੈ | ਡਾ. ਚੀਮਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮਗਨਰੇਗਾ ਵਿਚ ਕੀਤੀਆਂ ਤਬਦੀਲੀਆਂ ਤੁਰੰਤ ਵਾਪਸ ਲਈਆਂ ਜਾਣ ਤੇ ਪੁਰਾਣਾ ਸਿਸਟਮ ਬਹਾਲ ਕੀਤਾ ਜਾਵੇ | ਇਸ ਮੌਕੇ ਅਕਾਲੀ ਆਗੂ ਗੁਰਪਾਲ ਸਿੰਘ ਖੇੜੀ, ਬਲਵਿੰਦਰ ਸਿੰਘ ਸਰਪੰਚ ਹਿਰਦਾਪੁਰ, ਅਮਨਦੀਪ ਸਿੰਘ ਸਾ ਸਰਪੰਚ ਖੇੜੀ, ਨੰ. ਹਰਪ੍ਰੀਤ ਸਿੰਘ, ਕਾਲਾ ਪ੍ਰਧਾਨ, ਗੁਰਦੀਪ ਸਿੰਘ ਸਾ ਸਰਪੰਚ, ਹਿੰਦਾ ਖੇੜੀ, ਬਲਦੇਵ ਸਿੰਘ ਖੇੜੀ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਗੁਰਦੀਪ ਸਿੰਘ, ਧਰਮ ਸਿੰਘ ਖੇੜੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੋਰੀ ਕੀਤੀਆਂ ਮੱਝਾਂ ਸਮੇਤ ਕੈਂਟਰ ਛੱਡ ਕੇ ਚੋਰ ਫ਼ਰਾਰ ਅਗਲੀ ਖ਼ਬਰ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਦਿਵਸ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਕਰਵਾਇਆ <br/>
Ad Position 24