ਐੱਸ. ਏ. ਐੱਸ. ਨਗਰ, 27 ਦਸੰਬਰ (ਪੋ੍ਰ. ਅਵਤਾਰ ਸਿੰਘ)-ਪ੍ਰੀਤ ਫ਼ਰਨੀਚਰ ਹਾਊਸ ਸਵਾੜਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ਼ਰਨੀਚਰ ਦੇ ਸਾਮਾਨ 'ਤੇ ਭਾਰੀ ਛੋਟ ਤੇ ਆਕਰਸ਼ਕ ਤੋਹਫ਼ੇ ਦੇਣ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਪ੍ਰੀਤ ਫ਼ਰਨੀਚਰ ਹਾਊਸ ਦੇ ਐਮ. ਡੀ. ਭਾਈ ਹਰਿੰਦਰ ਸਿੰਘ ਚੁੰਨ੍ਹੀ ਮਾਜਰਾ ਵਾਲਿਆਂ ਨੇ ਦੱਸਿਆ ਕਿ ਪ੍ਰੀਤ ਫ਼ਰਨੀਚਰ ਹਾਊਸ ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਤੇ ਆਪਣੇ ਗਾਹਕਾਂ ਵਾਸਤੇ ਵਿਸ਼ੇਸ਼ ਛੋਟ ਲੈ ਕੇ ਆਉਂਦਾ ਹੈ ਅਤੇ ਨਾਲ 2 ਹਜ਼ਾਰ ਰੁ. ਤੱਕ ਦੇ ਉਪਹਾਰ ਵੀ ਦਿੱਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਥੇ ਪਿਛਲੇ ਕਈ ਸਾਲਾਂ ਤੋਂ ਲੜਕੀਆਂ ਦੇ ਵਿਆਹ ਵਾਸਤੇ ਫ਼ਰਨੀਚਰ ਬਹੁਤ ਘੱਟ ਰੇਟਾਂ 'ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਕਰਕੇ ਗਾਹਕਾਂ ਦੀਆਂ ਉਮੀਦਾਂ ਉਨ੍ਹਾਂ ਤੋਂ ਹੋਰ ਵਧ ਗਈਆਂ ਹਨ | ਉਨ੍ਹਾਂ ਕਿਹਾ ਕਿ ਇਸ ਸਾਲ 30,000 ਰੁ. ਤੱਕ ਦਾ ਫ਼ਰਨੀਚਰ ਦਾ ਸਾਮਾਨ ਖ਼ਰੀਦਣ 'ਤੇ 2 ਹਜ਼ਾਰ ਰੁ. ਦੇ ਉਪਹਾਰ ਦਿੱਤੇ ਜਾਣਗੇ ਅਤੇ 50 ਹਜ਼ਾਰ ਰੁ. ਤੱਕ ਦੇ ਫ਼ਰਨੀਚਰ ਦਾ ਸਾਮਾਨ ਖ਼ਰੀਦਣ 'ਤੇ ਗਾਹਕਾਂ ਨੂੰ ਹੋਰ ਵਿਸ਼ੇਸ਼ ਤੋਹਫ਼ੇ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਧੀਆਂ ਦੇ ਵਿਆਹ ਵਾਸਤੇ ਫ਼ਰਨੀਚਰ 'ਤੇ ਪੂਰਾ ਸਾਲ ਪੇਸ਼ਕਸ਼ਾਂ ਚਲਦੀਆਂ ਰਹਿੰਦੀਆਂ ਹਨ, ਜਿਸ ਦੇ ਤਹਿਤ ਸਿਰਫ਼ 24,300 ਰੁ. 'ਚ 2 ਗੱਦੇ, ਡਬਲ ਬੈੱਡ, ਸੋਫਾ, ਅਲਮਾਰੀ ਤੇ ਸੈਂਟਰ ਮੇਜ਼ ਦਿੱਤਾ ਜਾ ਰਿਹਾ ਹੈ, ਜੋ ਕਿ ਵਿਆਹ ਲਈ ਪੂਰਾ ਪੈਕੇਜ਼ ਹੁੰਦਾ ਹੈ | ਇਸੇ ਦੌਰਾਨ ਭਾਈ ਹਰਿੰਦਰ ਸਿੰਘ ਚੁੰਨ੍ਹੀ ਮਾਜਰਾ ਤੇ ਡਾਇਰੈਕਟਰ ਅਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਫ਼ਰਨੀਚਰ ਵੀ ਅਸਾਨ ਕਿਸ਼ਤਾਂ 'ਤੇ ਦੇ ਰਹੇ ਹਨ, ਜਿਸ ਨਾਲ ਗਾਹਕਾਂ ਨੂੰ ਭੁਗਤਾਨ ਕਰਨ 'ਚ ਜ਼ਿਆਦਾ ਸਹੂਲਤ ਹੋਵੇਗੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪੈਕੇਜ਼ਾਂ ਤੋਂ ਇਲਾਵਾ 29 ਹਜ਼ਾਰ ਰੁ.ਤੇ 36,500 ਰੁ. ਦੇ ਪੈਕੇਜ਼ ਵੀ ਗਾਹਕਾਂ ਦੀ ਮੰਗ 'ਤੇ ਸਹੂਲਤਾਂ ਦੇ ਹਿਸਾਬ ਨਾਲ ਸ਼ੁਰੂ ਕੀਤੇ ਗਏ ਹਨ |