01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਵਿਭਾਗ ਵਲੋਂ ਛਤਬੀੜ ਚਿੜੀਆਘਰ 'ਚ ਜਾਨਵਰਾਂ ਦੀਆਂ ਖ਼ੁਰਾਕ ਸੰਬੰਧੀ ਜ਼ਰੂਰਤਾਂ ਵੱਲ ਦਿੱਤਾ ਜਾ ਰਿਹੈ ਵਿਸ਼ੇਸ਼ ਧਿਆਨ

Ad Position 21
No active advertisement
ਅਜੀਤ ਡੈਸਕ 29-12-2025
ਚੰਡੀਗੜ੍ਹ, 28 ਦਸੰਬਰ (ਅਜੀਤ ਬਿਊਰੋ)-ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਵਿਭਾਗ ਵਲੋਂ ਸਰਦੀਆਂ ਦੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਛੱਤਬੀੜ ਚਿੜੀਆਘਰ ਵਿਚ ਜਾਨਵਰਾਂ ਦੀਆਂ ਖੁਰਾਕ ਸੰਬੰਧੀ ਜ਼ਰੂਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਇਸ ਸੰਬੰਧੀ ਸਰਦੀਆਂ ਦੌਰਾਨ ਹਰੇਕ ਰਿੱਛ ਨੂੰ ਰੋਜ਼ਾਨਾ 100 ਗ੍ਰਾਮ ਸ਼ਹਿਦ ਦੇ ਨਾਲ-ਨਾਲ ਰੋਜ਼ਾਨਾ 1 ਕਿੱਲੋ ਗੰਨਾ ਦਿੱਤਾ ਜਾਂਦਾ ਹੈ | ਇਸ ਤੋਂ ਇਲਾਵਾ ਸਾਰੇ ਸ਼ਾਕਾਹਾਰੀ ਜਾਨਵਰਾਂ ਦੇ ਚੱਟਣ ਲਈ ਚੱਟਾਨੀ ਲੂਣ ਵੀ ਯਕੀਨੀ ਬਣਾਇਆ ਜਾਂਦਾ ਹੈ | ਇਸ ਤੋਂ ਇਲਾਵਾ ਸਰਦੀਆਂ ਦੌਰਾਨ ਹਰੇਕ ਹਿਰਨ ਨੂੰ ਰੋਜ਼ਾਨਾ 100 ਗ੍ਰਾਮ ਗੁੜ ਦਿੱਤਾ ਜਾਂਦਾ ਹੈ ਤੇ ਹਰੇਕ ਬਾਂਦਰ ਨੂੰ ਰੋਜ਼ਾਨਾ 20 ਗ੍ਰਾਮ ਗੁੜ ਦਿੱਤਾ ਜਾਂਦਾ ਹੈ ਅਤੇ ਰੋਜ਼ਾਨਾ 100 ਗ੍ਰਾਮ ਗੰਨਾ ਵੀ ਖੁਆਇਆ ਜਾਂਦਾ ਹੈ | ਇੰਨਾ ਹੀ ਨਹੀਂ, ਸਰਦੀਆਂ ਦੇ ਮੌਸਮ 'ਚ ਹਰ ਹਾਥੀ ਨੂੰ ਰੋਜ਼ਾਨਾ 100 ਕਿੱਲੋ ਗੰਨਾ ਦਿੱਤਾ ਜਾਂਦਾ ਹੈ ਤੇ ਛੋਟੇ ਪੰਛੀਆਂ ਲਈ ਅਲਸੀ ਦੇ ਬੀਜ ਅਤੇ ਪੋਸ਼ਣ ਸਪਲੀਮੈਂਟ ਵੀ ਯਕੀਨੀ ਬਣਾਏ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 302ਵੇਂ ਦਿਨ 97 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਤੋਂ ਅਸਤੀਫ਼ੇ ਦੀ ਕੀਤੀ ਮੰਗ <br/>
Ad Position 24