03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਰੂਪਨਗਰ 'ਚ ਸੀਨੀਅਰ ਸਿਟੀਜ਼ਨ ਕੰਪਲੈਕਸ/ਸੱਥ ਨੂੰ ਲੈ ਕੇ ਸਿਆਸਤ ਗਰਮਾਈ <br/>

Ad Position 21
No active advertisement
ਸ਼੍ਰੋਮਣੀ ਅਕਾਲੀ ਦਲ ਵਲੋਂ 2016 'ਚ ਸੀਨੀਅਰ ਸਿਟੀਜ਼ਨ ਭਵਨ ਦੇ ਨਿਰਮਾਣ ਲਈ ਰੱਖੇ ਜਾਣ ਵਾਲੇ ਨੀਂਹ ਪੱਥਰ ਦੀਆਂ ਜਾਰੀ ਕੀਤੀਆਂ ਤਸਵੀਰਾਂ | <br/> 29-12-2025
ਰੂਪਨਗਰ, 28 ਦਸੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ 'ਚ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਨੀਅਰ ਸਿਟੀਜ਼ਨ ਕੰਪਲੈਕਸ/ਸੱਥ ਨੂੰ ਲੈ ਕੇ ਸਿਆਸਤ ਭਖ ਗਈ ਹੈ | ਇਹ ਰਕਮ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਗਰ ਕੌਂਸਲ ਰੂਪਨਗਰ ਨੂੰ ਜਾਰੀ ਕੀਤੀ ਗਈ ਹੈ | ਦੱਸਿਆ ਗਿਆ ਹੈ ਕਿ ਇਹ ਗਰਾਂਟ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ, ਚਰਨ-ਛੋਹ ਪ੍ਰਾਪਤ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਲਈ ਦਿੱਤੀ ਗਈ ਸੀ | ਬੀਤੇ ਦਿਨ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਕਾਂਗਰਸ ਦੇ ਕੁੱਝ ਕੌਂਸਲਰਾਂ ਵਲੋਂ ਤਕਨੀਕੀ ਪੱਖ ਨੂੰ ਉਭਾਰਦਿਆਂ ਇਸ ਮਤੇ ਦਾ ਵਿਰੋਧ ਕੀਤਾ | ਇਸ ਦੌਰਾਨ ਹਲਕਾ ਵਿਧਾਇਕ ਤੇ ਵਿਰੋਧ ਕਰਨ ਵਾਲੇ ਕੌਂਸਲਰਾਂ ਵਿਚਾਲੇ ਤਲਖ਼ ਕਲਾਮੀ ਵੀ ਹੋਈ | ਵਿਧਾਇਕ ਵਲੋਂ ਇਹ ਸਵਾਲ ਵੀ ਉਠਾਇਆ ਗਿਆ ਕਿ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਕੁਝ ਨਾ ਕਰਨ ਵਾਲੇ ਹੁਣ ਤਕਨੀਕੀ ਅੜਿੱਕੇ ਪਾ ਕੇ ਬਜ਼ੁਰਗਾਂ ਲਈ ਬਣ ਰਹੇ ਭਵਨ 'ਚ ਰੁਕਾਵਟਾਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਹਾਲਾਂਕਿ ਚਰਚਾ ਤੋਂ ਬਾਅਦ ਮਤਾ ਪਾਸ ਵੀ ਕਰ ਦਿੱਤਾ ਗਿਆ, ਪਰ ਇਸ 'ਚ ਸਿਆਸਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ | ਇਹ ਸੀਨੀਅਰ ਸਿਟੀਜ਼ਨ ਕੰਪਲੈਕਸ/ਸੱਥ ਵਾਰਡ ਨੰਬਰ 13 ਦੀ ਪੀ. ਡਬਲਿਊ. ਡੀ. ਕਾਲੋਨੀ ਵਿਚ ਬਣਾਇਆ ਜਾਣਾ ਹੈ, ਜਿਥੇ ਲਗਪਗ 10 ਸਾਲ ਪਹਿਲਾਂ ਕਰੀਬ 500 ਗਜ਼ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਸੀ | ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਚੋਣਾਂ ਤੋਂ ਐਨ ਪਹਿਲਾਂ ਕਰੀਬ 35 ਲੱਖ ਰੁਪਏ ਦੀ ਗਰਾਂਟ ਵੀ ਦਿੱਤੀ ਗਈ ਸੀ, ਪਰ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਹ ਰਕਮ ਵਰਤੀ ਨਾ ਜਾ ਸਕੀ ਤੇ ਪ੍ਰਾਜੈਕਟ ਅਧੂਰਾ ਰਹਿ ਗਿਆ | ਬਾਅਦ 'ਚ ਕਾਂਗਰਸ ਸਰਕਾਰ ਪੰਜ ਸਾਲ ਤੱਕ ਸੱਤਾ ਵਿਚ ਰਹੀ, ਪਰ ਇਸ ਦੌਰਾਨ ਵੀ ਸੀਨੀਅਰ ਸਿਟੀਜ਼ਨ ਹੋਮ ਦੇ ਨਿਰਮਾਣ ਵੱਲ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ | ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲਗਪਗ ਸਾਢੇ ਤਿੰਨ ਸਾਲ ਬਾਅਦ ਫ਼ੰਡ ਜਾਰੀ ਹੋਣ ਨਾਲ ਪ੍ਰਾਜੈਕਟ ਮੁੜ ਚਰਚਾ 'ਚ ਆ ਗਿਆ ਹੈ | ਹਾਲਾਂਕਿ ਚੋਣਾਂ ਹਾਲੇ ਨੇੜੇ ਨਹੀਂ ਹਨ ਤੇ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਇਹ ਕੰਪਲੈਕਸ ਤਿਆਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ | ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕੁਝ ਤਸਵੀਰਾਂ ਜਾਰੀ ਕਰਕੇ ਕਾਂਗਰਸ ਦੇ ਆਗੂਆਂ ਤੇ ਮੌਜੂਦਾ ਹਲਕਾ ਵਿਧਾਇਕ ਅੱਗੇ ਸਵਾਲ ਖੜੇ੍ਹ ਕੀਤੇ ਹਨ | ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨ ਹੋਮ ਦੀ ਨੀਂਹ ਅੱਜ ਤੋਂ ਕਰੀਬ 10 ਸਾਲ ਪਹਿਲਾਂ ਹੀ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਰੱਖੀ ਜਾ ਚੁੱਕੀ ਸੀ | ਉਨ੍ਹਾਂ ਦੱਸਿਆ ਕਿ ਉਸ ਸਮੇਂ ਇਕ ਕਨਾਲ ਜ਼ਮੀਨ ਰਾਖਵੀਂ ਕੀਤੀ ਗਈ, 35 ਲੱਖ ਰੁਪਏ ਦੀ ਗਰਾਂਟ ਮਨਜ਼ੂਰ ਹੋਈ ਤੇ ਟੈਂਡਰ ਵੀ ਲੱਗੇ ਸਨ, ਪਰ ਫਰਵਰੀ 2017 ਵਿਚ ਕਾਂਗਰਸ ਸਰਕਾਰ ਬਣਨ ਉਪਰੰਤ ਇਹ ਗਰਾਂਟ ਵਾਪਸ ਲੈ ਲਈ ਗਈ | ਮੱਕੜ ਨੇ ਕਿਹਾ ਕਿ ਇਹ ਕੰਮ ਤਾਂ 10 ਸਾਲ ਪਹਿਲਾਂ ਹੀ ਮੁਕੰਮਲ ਹੋ ਜਾਣਾ ਚਾਹੀਦਾ ਸੀ | ਉਨ੍ਹਾਂ ਬੀਤੇ ਦਿਨ ਨਗਰ ਕੌਂਸਲ ਵਿਚ ਹੋਏ ਹੰਗਾਮੇ ਨੂੰ ਰਾਜਨੀਤਿਕ ਡਰਾਮੇਬਾਜ਼ੀ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਵਾਲੀ ਨਗਰ ਕੌਂਸਲ ਸ਼ਹਿਰ ਦੇ ਵਿਕਾਸ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ ਅਤੇ ਲੋਕਾਂ ਨੂੰ ਭੁਲੇਖੇ ਵਿਚ ਰੱਖਿਆ ਜਾ ਰਿਹਾ ਹੈ ਜਦ ਕਿ ਇਨ੍ਹਾਂ ਦੇ ਆਗੂ ਆਪਸ 'ਚ ਰਲੇ ਹੋਏ ਹਨ | ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਦਾ ਕਹਿਣਾ ਹੈ ਕਿ ਚੋਣਾਂ ਦੇ ਐਨ ਨੇੜੇ ਆ ਕੇ ਗਰਾਂਟ ਜਾਰੀ ਕਰਨਾ ਹੀ ਲੋਕਾਂ ਦੇ ਅੱਖਾਂ ਵਿਚ ਅੱਖਾਂ ਘੱਟਾ ਪਾਉਣ ਬਰਾਬਰ ਹੁੰਦਾ ਹੈ ਤਾਂ ਜੋ ਚੋਣਾਂ ਵਿਚ ਕੰਮਾਂ ਦੀ ਗਿਣਤੀ ਦੱਸੀ ਜਾ ਸਕੇ, ਗਿਣਤੀ ਕਰਾਉਣ ਲਈ ਤਾਂ ਇਹ ਦਰੁਸਤ ਹੈ ਪਰ ਹੁਣ ਮੌਜੂਦਾ ਸਰਕਾਰ ਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਅਜਿਹੀ ਘਟੀਆ ਰਾਜਨੀਤੀ ਨਹੀਂ ਕੀਤੀ ਗਈ ਬਲਕਿ ਉਨ੍ਹਾਂ ਨੇ ਸਰਕਾਰ ਦੇ ਕਾਰਜਕਾਲ ਨੂੰ ਲਗਪਗ ਇਕ ਸਾਲ ਦਾ ਸਮਾਂ ਰਹਿੰਦਿਆਂ ਗਰਾਂਟ ਲਿਆਦੀ ਗਈ ਹੈ, ਜਿਸ ਨਾਲ ਬਜ਼ੁਰਗਾਂ ਦੇ ਸਤਿਕਾਰ ਵਜੋਂ ਸੀਨੀਅਰ ਸਿਟੀਜਨ ਭਵਨ ਦਾ ਨਿਰਮਾਣ ਸਹੀ ਮਾਇਨੇ ਵਿਚ ਨੇਪਰੇ ਚੜੇਗਾ | ਬਲਕਿ ਇਹ ਅੱਖਾ 'ਚ ਘੱਟਾ ਪਾਉਣ ਵਾਲੀ ਰਾਜਨੀਤੀ ਨਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋ. ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨੈਸ਼ਨਲ ਯੂਥ ਪ੍ਰੋਜੈਕਟ ਨਵੀਂ ਦਿੱਲੀ ਅੱਜ ਆਰੰਭ ਹੋਵੇਗਾ 7 ਰੋਜ਼ਾ... ਅਗਲੀ ਖ਼ਬਰ ਕੁਦਰਤੀ ਆਫ਼ਤਾਂ ਨਹੀਂ, ਕੁਪ੍ਰਬੰਧਨ ਪੰਜਾਬ ਦੀ ਆਰਥਿਕ ਮੰਦੀ ਲਈ ਜ਼ਿੰਮੇਵਾਰ-ਅਸ਼ਵਨੀ ਸ਼ਰਮਾ <br/>
Ad Position 24