ਕੱਥੂ ਨੰਗਲ, 4 ਸਤੰਬਰ (ਦਲਵਿੰਦਰ ਸਿੰਘ ਰੰਧਾਵਾ)-ਕਾਰ ਸੇਵਾ ਸ੍ਰੀ ਅਨੰਦਪੁਰ ਸਾਹਿਬ ਕਿਲਾ ਅਨੰਦਗੜ੍ਹ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਨੰਗਲੀ ਤੇ ਬਾਬਾ ਸਤਨਾਮ ਸਿੰਘ ਵਲੋਂ ਹੜ ਪੀੜਤ ਪਰਿਵਾਰਾਂ ਲਈ ਨਿਰੰਤਰ ਲੰਗਰਾਂ ਦੀ ਸੇਵਾ ਵੱਖ ਵੱਖ ਇਲਾਕਿਆਂ ਵਿਚ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਨੰਬਰਦਾਰ ਦਲਬੀਰ ਸਿੰਘ ਕੱਥੂਨੰਗਲ ਬਾਬਾ ਸੁਖਚੈਨ ਸਿੰਘ ਚੰਨਾ ਵਲੋਂ ਸਾਂਝੀ ਕੀਤੀ ਗਈ, ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਾਰ ਸੇਵਾ ਸ੍ਰੀ ਆਨੰਦਪੁਰ ਸਾਹਿਬ ਕਿਲ੍ਹਾ ਅਨੰਦਗੜ੍ਹ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਨੰਗਲੀ ਤੇ ਬਾਬਾ ਸਤਨਾਮ ਸਿੰਘ ਵਲੋਂ ਅਜਨਾਲਾ ਦੇ ਵੱਖ-ਵੱਖ ਪਿੰਡ ਜੱਟਾਂ ਵਾਲਾ ਤੇ ਸ਼ਹਿਜ਼ਾਦਾ ਨੂੰ ਜਾਂਦੀ ਸੜਕ 'ਤੇ ਅਤੇ ਹੋਰ ਵੱਖ ਵੱਖ ਇਲਾਕਿਆਂ ਵਿਚ ਹੜ ਪੀੜਤ ਪਰਿਵਾਰਾਂ ਲਈ ਲੰਗਰ ਲਗਾਏ ਜਾ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਬਾਬਾ ਸੂਬਾ ਸਿੰਘ ਮੂਧਲ, ਬਾਬਾ ਜੋਗਾ ਸਿੰਘ ਮੂਧਲ, ਭਾਈ ਲੱਖਾ ਸਿੰਘ ਮੂਧਲ, ਗੱਬਰ ਸਿੰਘ ਜੇਠੂਵਾਲ, ਬਾਬਾ ਸੱਜਣ ਸਿੰਘ ਕੱਥੂਨੰਗਲ, ਫਕੀਰ ਸਿੰਘ ਵੇਗੇਵਾਲ, ਲਾਭ ਸਿੰਘ ਵੇਗੇਵਾਲ, ਅਰਸ਼ਦੀਪ ਸਿੰਘ ਕੱਥੂਨੰਗਲ, ਬਾਬਾ ਗੁਰਮੀਤ ਸਿੰਘ ਕੱਥੂਨੰਗਲ ਸੇਵਾਦਾਰ ਹਾਜ਼ਰ ਸਨ |